ਪੰਨਾ:Alochana Magazine September 1960.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਇਸ ਨਗਰ ਧਰਮ ਅਸਥਾਨੂੰ । ਤਹਾਂ. ਆਇ ਕਵਿ ਕੀਨ ਮੁਕਾਮੂੰ ॥੨੩ il (ਸਤੁਤ ਖੰਡ) ਇਵੇਂ ਹੀ ਦਮੋਦਰ ਕਿੱਸੇ ਦੇ ਆਰੰਭ ਵਿਚ ਲਿਖਦਾ ਹੈ : ਨਾਮ ਦਮੋਦਰ, ਜਾਤ ਗੁਲਾਟੀ, ਆਇਆ ਸਿੱਕ ਸਿਆਲੀ॥ ਆਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇੱਥਾਈ ਜਾਨੀਂ ॥੧॥ ... ... ਚੂਚਕ ਬਹੂੰ ਦਿਲਾਸਾ ਦਿਤਾ ... ... ੨ ॥ ਇਸ ਥਾਂ ਉਹ ਇਹ ਨਹੀਂ ਦਸਦਾ ਕਿ ਉਹ ਹੀਰ ਦੇ ਪਿੰਡ ਸਿਆਲ ਵਿਚ ਕਿਥੋਂ ਆਇਆ ? ..ਕਿਸ ਕਾਰਣ ਅਤੇ ਕਦੋਂ ਆਇਆ ?" ਪਰ ਉਸ ਦੇ ਉਪਰੋਕਤ ਸ਼ਬਦ ‘ਸਿੱਕ’ ਅਤੇ ‘ਦਿਲਾਸਾ’ ਦੀ ਖੋਜ ਤੋਂ ਸਾਡੀ ਇਹ ਗੰਝਲ ਕਾਫ਼ੀ ਹਲ ਹੋ ਜਾਂਦੀ ਹੈ । ਪੰਜਾਬੀ ਵਿਚ, “ਸਿੱਕ’ : ਸ਼ਬਦ ਦੇ ਅਰਥ ਹਨ ਤਾਂਘ, ਲਾਲਸਾ ਜਾਂ ਸੱਧਰ ਜੋ ਕਿਸੇ ਆਦਰਸ਼ ਜਾਂ ਵਸਤੂ ਦੀ ਪ੍ਰਾਪਤੀ ਲਈ ਮਨੁੱਖ ਵਿਚ ਹੁੰਦੀ ਹੈ । ਪਰ ਦਮੋਦਰ ਨੇ ਇਨ੍ਹਾਂ ਅਰਥਾਂ ਵਿਚ ਹੀ ਇਸ ਸ਼ਬਦ ਨੂੰ ਨਹੀਂ ਵਰਤਿਆ ਸਗੋਂ ਇਉਂ ਵੀ ਵਰਤਿਆ ਹੈ, ਜਿਸ ਦਾ ਭਾਵ ਕੋਈ ਦੁਖ ਜਾਂ · ਮੁਸੀਬਤ ਨਿਕਲਦਾ ਹੈ ਜੋ ਅਜੀਬ ਇਤਫ਼ਾਕ ਹੈ ਕਿ ਅੰਗ੍ਰੇਜ਼ੀ ਦੇ ਸਿੱਕ Sick ਸ਼ਬਦ ਨਾਲ ਮੇਲ ਖਾਂਦਾ ਹੈ । ਜਿਵੇਂ : ਲੁੱਡਣ, ਰੇ ਤੋਂ ਡਰ ਦਾ ਮਾਰਿਆ, ਸਿੱਕ ਸਿਆਲੀਂ ਆਇਆ ॥੪੯॥ ਪਇਆ ਵਕਤ ਮੈਂ ਘਰ ਤੋਂ ਨਿਕਥਾ; ਸਿੱਕ ਸਿਆਲੀਂ ਆਇਆ ॥੬੭੫॥ ਆਖ ਦਮੋਦਰ ਬਣੀ ਹਕੀਕਤ, ਸਿੱਕ ਸਿਆਲੀਂ ਆਇਆ । ੧੮੧॥ ਸੋ ਦਮੋਦਰ ਦੁਆਰਾ ਇਸ ‘ਸਿੱਕ’ ਸ਼ਬਦ ਦੀ ਵਰਤੋਂ ਕਿਸੇ ਸੇਕ ਜਾਂ ਦੁਖ ਦੇ ਅਰਥਾਂ ਵਿਚ ਹੋਈ ਹੈ । | ਉਸ ਦਾ ਉਪਰੋਕਤ ਦੂਜਾ ਸ਼ਬਦ “ਦਿਲਾਸਾ’ ਵੀ ਵਿਚਾਰ ਗੋਚਰਾ ਹੈ । ਇਸ ਦੇ ਅਰਥ ਧੀਰਜ ਹਨ ਅਤੇ ਦਮੋਦਰ ਨੇ ਇਸੇ ਹੀ ਅਰਥ ਵਿਚ ਇਸ ਦੀ ਵਰਤੋਂ ਕੀਤੀ ਹੈ । ਪਰ ਇਸ ਸ਼ਬਦ ਦੀ ਵਰਤੋਂ ਸਿਆਣੀ ਅਤੇ ਵਡੀ ਉਮਰ ਦੇ ਬੰਦੇ ਲਈ ਨਹੀਂ ਕੀਤੀ ਜਾਂਦੀ, ਛੋਟੀ ਉਮਰ ਦੇ ਬਚੇ ਲਈ ਹੀ ਕੀਤੀ ਜਾਂਦੀ ਹੈ । ਅਰਥਾਤ ਦਿਲਾਸਾ ਬਚੇ ਨੂੰ ਦਿਤਾ ਜਾਂਦਾ ਹੈ, ਵਡੇ ਨੂੰ ਨਹੀਂ । ਸੋ ਇਨ੍ਹਾਂ ਸਿੱਕ’ ਅਤੇ ‘ਦਿਲਾਸਾਂ ਸ਼ਬਦਾਂ ਦੀ ਵਰਤੋਂ ਤੋਂ ਪ੍ਰਤੀਤ ਹੁੰਦਾ ਹੈ ਕਿ ਦਮੋਦਰ ਛੋਟੀ ਉਮਰ ਵਿਚ ਹੀ ਪਿਛੋਂ ਕਿਸੇ ਮੁਸੀਬਤ ਦਾ ਮਾਰਿਆ ਹੋਇਆ ਹੀਰ ਦੇ ਪਿੰਡ ਸਿਆਲ ਵਿਚ ਆਇਆਂ । ਉਸ ਵੇਲੇ ਉਸ ਦੀ ਛੋਟੀ ਉਮਰ ਹੋਣ ਦੀ ਤਸਦੀਕ ਹੇਠਲੀ ਦੂਜੀ ਤੁਕ ਤਾਂ ਵੀ ਹੁੰਦੀ ਹੈ : 9€