ਪੰਨਾ:Alochana Magazine September 1960.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਚਾਈ ਹੈ ਅਤੇ ਹੈ ਇਕ ਠੋਸ ਹਕੀਕਤ, ਇਸੇ ਤਰ੍ਹਾਂ ‘ਕਪੂਰ ਤੇ ਮਜ਼ਦੂਰ' ਵਿਚ ਨਾਰੇ ਸੁਣਕੇ ਕੁਝ ਸੱਜਣ ਇਹ ਖਿਆਲ ਬਣਾ ਬਹਿੰਦੇ ਹਨ ਕਿ ਇਹ ਪ੍ਰਚਾਰ ਹੈ, ਪਰ ਕੀ ਇਹ ਨਾਰੇ ਉਸ ਘਟਨਾ ਦਾ ਅੰਗ ਨਹੀਂ ਹਨ ? ਮਜ਼ਦੂਰਾਂ ਦੀ ਜਥੇਬੰਦੀ ਨਾਲ ਸਾਮਾਜਵਾਦ ਆਵੇਗਾ, ਅਤੇ ਜਥੇਬੰਦੀ ਬਿਨਾਂ ਨਾਰੇ ਲਾਇਆਂ ਕਿਵੇ ਸੰਭਵ ਹੈ ? ਉੱਪਰ ਕੀਤੀ ਵਿਚਾਰ ਤੋਂ ਉਪਰੰਤ ਅਸੀਂ ਇਸੇ ਨਤੀਜੇ ਤੇ ਪੁਜਦੇ ਹਾਂ ਕਿ ਜਿਸ ਵਿਚ ਪ੍ਰਚਾਰ ਵਾਲੀ ਕੋਈ ਗੱਲ ਨਹੀਂ, ਸਾਹਿਤਕਾਰ ਮੂਲੋਂ ਹੀ ਸਮਾਜ-ਸੇਵੀ ਪ੍ਰਾਣੀ ਰਹਿਆ ਹੈ, ਸਮਾਜ ਨੂੰ ਬਦਲਣਾ ਨਵੇਂ ਤੇ ਸੁਚੱਜੇ ਰਾਹ ਦੇਣੇ ਉਸ ਦਾ ਕੰਮ ਹੈ, ਮਾਨਵਤਾ ਦੀ ਅਗਵਾਈ ਲਈ ਆਦਰਸ਼ ਪੇਸ਼ ਕਰਨਾ ਉਸ ਦਾ ਕਰਤਵ ਹੈ । ਅਤੇ ਫਿਰ ਕਿਸੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਦੀ ਵਿਆਖਿਆ ਪ੍ਰਚਾਰ ਕਿਵੇਂ ਹੋ ਸਕਦਾ ਹੈ ? ਇਹੋ ਕੁਝ ਸੁਜਾਨ ਸਿੰਘ ਕਰ ਰਹਿਆ ਹੈ, ਉਸ ਉਤੇ ਪ੍ਰਚਾਰ ਹੋਣ ਦਾ ਇਲਜ਼ਾਮ ਨਹੀਂ ਲਾਇਆ ਜਾ ਸਕਦਾ । ਸੱਚੇ ਸਮਾਜਵਾਦ ਦਾ ਸੱਚਾ ਨਕਸ਼ਾ ਉਹ ਘਟਨਾਵਾਂ ਦੇ ਉਤਾਰ-ਚੜਾ ਰਾਹੀਂ ਹੀ ਸਾਡੇ ਸਾਹਮਣੇ ਰੱਖਦਾ ਹੈ, ਸਾਹਿਤਕਤਾ ਤੋਂ ਛੁਟ ਕਰੇ ਭਾਸ਼ਨ ਦੇਣੇ ਉਸ ਦੀ ਆਦਤ ਨਹੀਂ। ਵਾਰ ਸ਼ਾਹ ਮੁਹੰਮਦ fa3 ਪ੍ਰਿੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛਪ ਕੇ ਤਿਆਰ ਹੈ । ਮੁਲ ਕੇਵਲ ੪) ਸਕੱਤਰ | ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਊਨ, ਲੁਧਿਆਣਾ | 93