ਪੰਨਾ:Alochana Magazine September 1960.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਕਰਨ ਨਾਲ ਗੌਰਮਿੰਟ ਨੂੰ ਖਤਰਾ ਜੁ ਮਹਿਸੂਸ ਹੋਣ ਲਗ ਪੈਂਦਾ ਹੈ । ਡਾਕਟਰ ਦਸਦਾ ਹੈ ਪਰ ਮੈਂ ਅਧਾ ਆਦਮੀ ਹਾਂ, ਮੈਂ ਗੌਰਮਿੰਟ ਦਾ ਤਨਖਾਹਦਾਰ ਡਾਕਟਰ ਹਾਂ । ਇਸੇ ਲਈ ਉਹ ਉਪਰ ਦਸੇ ‘ਕੰਮ’ ਸ਼ਬਦ ਤੇ ਜ਼ੋਰ ਦਿੰਦਾ ਹੈ, ਜਿਹੜਾ ਕੰਮ ਕਿ ਉਸ ਨੂੰ ਕਿਸੇ ਪੂਰੇ ਬੰਦੇ ਨੇ ਦਸਿਆ ਹੈ । ‘ਪਰਦਾ’ ਵਿਚ ਉਸੇ ਭਗਵਾਨ ਤੋਂ ਜਾਣੂ ਕਰਾਇਆ ਗਇਆ ਹੈ, ਜਿਸ ਵਿਚ ਕਿਸੇ ਅਬਲਾ ਦਾ ਪਰਦਾ ਕਜਣ ਦੀ ਸਮਰਥਾ ਨਹੀਂ ਹੈ । ਉਹ ਪਰਦੇ ਨੂੰ ਪਾੜ ਕੇ ਅਸਲੀਅਤ ਨਾਲ ਜੁੱਧ ਕਰਦਾ ਹੈ । ਜ਼ਾਲਮ ਦੇ ਸਖਤ ਹਥ. ਜੋ ਉਪਰ ਤੋਂ ਉਪਰ ਮਿਲੇ ਹੋਏ ਹਨ, ਇਹ ਇਸਤਰੀ ਨੂੰ ਵੇਸਵਾ ਦੇ ਰੂਪ ਵਿਚ, ਕਿਸ਼ਨ-ਪੁਜਾਰਿਨ ਬਣਾ ਕੇ ਰਖ ਰਹੇ ਹਨ, ਪਰ ਹੁਣ ਮਹਿੰਦਰ ਵਰਗੇ ਕਰਮਵੀਰ ਯੋਧੇ ਹੰਬਲਾ ਮਾਰਦੇ ਹੋਏ ਕਹਿ ਰਹੇ ਹਨ -ਅਸੀਂ ਪਾੜ ਦਿਆਂਗੇ ਇਹ ਪਰਦਾ । ਮੈਂ ਇਕੱਲਾ ਨਹੀਂ, ਪਹਿਲੇ ਵਾਂਗ । ਮੈਂ ਹਾਂ, ਤੂੰ ਹੈਂ, ਮੇਰੇ ਸਾਥੀ ਹਨ ।' ਇਹ ਸਭ ਸਾਥੀ ਵਾਸਤਵਕਤ ਦੀ ਭਾਲ ਵਿਚ ਹਨ । ‘ਚਰ ਅਤੇ ਸਾਧੂ’ ਵਿਚ ਸਾਡੇ ਅੰਨੇ ਸਮਾਜ ਦੀ ਮਤ ਤੇ ਰੋਣਾ ਰੋਇਆ ਗਇਆ ਏ ਅਤੇ ਅਸਲੀ ਚੋਰ ਤੇ ਸਾਧੂ ਵਿਚ ਭੇਦ ਦਸਿਆ ਗਇਆ ਹੈ । ਸਾਧ-ਗੀਰੀ ਦੇ ਭੇਸ ਵਿਚ ਨਾ ਜਾਣੇ ਕੀ ਕੀ ਅਨਰਥ ਹੁੰਦੇ ਸਨ, ਜਿਥੇ ਕੁਟੀਆ ਦੇ ਨਾਂ ਤੇ ਮਹੱਲਾਂ ਅੰਦਰ ‘ਮੁਟਿਆਰ-ਸੇਵਾ ਲੋਹੇ ਦੀ ਦੀਵਾਰ ਵਰਗੇ ਰੇਸ਼ਮੀ ਪਰਦਿਆਂ ਦੇ ਉਹਲੇ ਵਧਦੀ ਹੀ ਚਲੀ ਜਾਂਦੀ ਹੈ, ਪਰ ਕੋਈ ਥਕਿਆ-ਹਾਰਿਆ, ਸਮਾਜ ਦੀ ਲੁਟ ਦਾ ਸ਼ਿਕਾਰ ਹੋਇਆ ਨਿਰਬਲ ਕਾਮਾ ਜੇ ਕਦੇ ਆਪਣੀ ਜ਼ਰੂਰਤ ਪੂਰੀ ਕਰਣ ਲਈ ਚੋਰੀ ਕਰ ਬੈਠੇ ਤਾਂ ਸਮਾਜ ਉਸ ਨੂੰ ਚੋਰ ਕਹਿੰਦਾ ਹੈ ! ਸਾਧ ਦੇ ਕਰਨਾਮਿਆਂ ਤੇ ਪਰਦਾ ਪਾ ਕੇ ਉਸ ਨੂੰ ਹੋਰ ਸ਼ਰਧਾ ਬਖਸ਼ੀ ਜਾਂਦੀ ਹੈ । ਇਸ ਵਿਚ ਇਹ ਦਰਸਾਇਆ ਗਇਆ ਹੈ ਕਿ ਚੋਰੀ ਕਰਨਾ ਇਕ ਆਰਟ ਹੈ, ਜੋ ਪਵਿਤਰ ਕੁਟੀਆ ਦੇ ਸਾਧ ਜਾਂ ਲਖਪਤੀ ਦੀ ਕੋਠੀ ਵਿਚ ਰਹਿਣ ਵਾਲੇ ਵਿਹਲੜ ਹੀ ਜਾਣਦੇ ਹਨ । ਗਰੀਬ ਨੂੰ ਮਾਨੋ ਕੁਟੀਆ ਕਹਿੰਦੀ ਭਾਸੀ (ਹ... ... . ..... ਹ ਅਭੀ ਤੁਮ ਕੱਚਾ ਚਰ ਹੈ । ਦਿਨ-ਦਿਹਾੜੇ ਚੋਰੀ ਕਰਨਾ ਅਤੀ ਸੀਖੋ । ਇਹ ਕਿਡਾ ਜ਼ਬਰਦਸਤ ਵਿਅੰਗ ਹੈ ਉਸ ਅੰਨੀ ਧਾਰਮਿਕਤਾ ਉੱਤੇ, ਜਿਥੇ ‘ਦੀਵੇ ਤਲੇ ਅੰਧੇਰਾ’ ਵਾਲਾ ਗਲ ਰਹਿੰਦੀ ਹੈ । ਸਾਡਾ ਸਮਾਜ ਇਸ ਧਰਮ ਨਾਲ ਚਿਚੜੀ ਵਾਂਗ ਚਮੜਿਆ ਹੋਇਆ ਹੈ, ਜਿਸ ਨੂੰ ਕਿ ਕੁਝ ਸਾਧਾਂ ਦੇ ਵੇਸ਼ ਵਿਚ ਚੋਰ ਆਪਣਾ ਉੱਲੂ ਸਿਧਾ ਕਰਣ ਲਈ ਇਸਤੇਮਾਲ ਕਰਦੇ ਹਨ ਅਤੇ ਜਿਸ ਵਿੱਚ ਗਰੀਬੀ ਲਈ ਕੋਈ ਥਾਂ ਨਹੀਂ ਹੈ । “ਪਹੁ ਫੁਟ ਗਈ’’ ਵਿਚ ਲੇਖਕ ਇਕ ਦੂਰ ਚਮਕਦਾ ਰੋਸ਼ਨ-ਮੁਨਾਰਾ ਵੇਖ ਰਹਿਆ ਹੈ ਅਤੇ ਉਸ ਦਾ ਖਿਆਲ ਹੈ ਕਿ ਮਾਨਵਤਾ ਦੀ ਮੁਕਤੀ ਹੁਣ ਬਹੁਤੀ ਦੂਰ UT 90