ਪੰਨਾ:Alochana Magazine September 1960.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਾਜਵਾਦੀ ਕੰਮ ਕਰਦਾ ਹੋਇਆ ਵਿਖਾਇਆ ਗਇਆ ਹੈ ਜਿਸ ਦੀ ਝਲਕ ਸਾਨੂੰ ਪਾਹਣਾ ਵਿੱਚ ਮਿਲ ਚੁੱਕੀ ਹੈ । 'ਗਲਤੀ' ਵਿੱਚ ਗੁਪਤਵਾਸ ਕਰਨ ਵਾਲਾ 'ਭਰਾ, ਮਹਾਕਵੀਂ ਵਿਚ ਬਲਬੀਰ ਤੇ ਗੁਰਬਚਨੇ, 'ਦੋਸਤ' ਵਿੱਚ ਗੁਪਾਲ ਦਾਸ ਤੇ ਪ੍ਰੇਮ ਲਤਾ, ਨੇੜੇ ਨੇੜੇ' ਵਿਚ ਤੁਲਸੀ ਰਾਮ ਤੇ ਸ਼ਮਸ਼ੇਰ, “ਖੁਸ਼ੀ ਦਾ ਦਿਨ` ਵਿੱਚ ਖੁਦ ਲੇਖਕ, ਡੇਢ ਆਦਮੀ ਵਿੱਚ ਸਾਥੀ ਜੀ, 'ਪਰਦਾ' ਵਿੱਚ ਮਹਿੰਦਰ, 'ਪਹੁ ਫੁੱਟ ਪਈ’ ਵਿੱਚ *ਮਿਹਰ ਸਿੰਘ ਇਹ ਸਾਰੇ ਹੀ ਸਿਰਧੜ ਦੀ ਬਾਜ਼ੀ ਲਾ ਕੇ ਸਮਾਜ ਦੇ ਕਾਲੇ ਸ਼ਾਹ ਪਰਦੇ ਨੂੰ ਪਾੜਣ ਦਾ ਜਤਨ ਕਰਦੇ ਹਨ, ਇਨ੍ਹਾਂ ਰਾਹੀਂ ਹੀ ਤਾਂ ਖੁਦ ਸੁਜਾਨ ਸਿੰਘ ਜੀ ਸਭ ਪਾਸੇ ਦੁਖ-ਦਾਰੂ ਕਰਦੇ ਫਿਰ ਰਹੇ ਹਨ । ਜੇ ਕਿਸੇ ਪਾਸੇ ਰਾਜਾ ਸਾਹਿਬ ਦੇ ਝੂਠੇ ਪਰਚਾਰ ਵਿੱਚ ਆਏ ਅਤੇ ਸਮਾਜਵਾਦੀ ਬਾਬੇ ਦੇ ਵਿਰੁਧ ਹੋਏ ਕਿਸਾਨਾਂ ਨੂੰ ਮੌਤ ਦਿੱਤੀ ਜਾ ਰਹੀ ਹੈ ਕਿ ਉਹ ਸ਼ਰਾਬੀ, ਡਾਕੂ, ਬਦਚਲਣ ਪਿੰਡਾਂ ਦੀਆਂ ਧੀਆਂ ਦੀ ਖਰਾਬੀ ਕਰਨ ਵਾਲੇ, ਜ਼ੋਰਾਵਰੀਆ ਤੇ ਧੱਕੇਸ਼ਾਹੀਆਂ ਕਰਨ ਵਾਲੇ ਤੇ ਲੁਕ ਛਿਪ ਕੇ ਵੈਲਦਾਰੀਆਂ ਕਰਨ ਵਾਲੇ ਲੋਟੂ ਟੋਲੇ ਦਾ ਸਾਥ ਛਡਕੇ ਕਿਰਤੀ-ਕਿਰਸਾਨਾਂ ਲਈ ਜਾਨਾਂ ਤਲੀ ਤੇ ਰੱਖੀ ਫਿਰਨ ਵਾਲੇ, ਪਿੰਡ ਦੀ ਇਜ਼ਤ ਨੂੰ ਸਾਂਝੀ ਸਮਝਣ ਵਾਲੇ ਸਮਾਜ-ਸੇਵੀਆਂ ਨੂੰ ਆਪਣੇ ਮਤ ਦੇ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਦੂਜੇ ਪਾਸੇ tਪਿੰਡ ਪਿੰਡ ਵਿਚ ਅਮਨ-ਕਾਨਫ਼ਰੰਸਾਂ ਕਰਕੇ ਸ਼ਾਂਤੀ ਦਾ ਉਪਦੇਸ਼ ਦੇਣ ਵਾਲੇ ਮੁੜ ਮਨੁਖਤਾ ਵਲ ਮੋੜਨ ਵਾਲੇ ਕੰਨੇ ਨਾਲ ਕੰਨਾਂ ਜੋੜ ਕੇ ਸਮਾਜ-ਉਸਾਰੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਵਡਿਆਉਂਦਾ ਹੈ ਅਤੇ ਲਿਖਾਰੀਆਂ ਨੂੰ ਜਨਤਾ ਦੇ ਹਿੱਤਾਂ ਲਈ ਲਿਖਣ ਲਈ ਪ੍ਰੇਰਦਾ ਹੈ ਅੱਜ ਸਾਡੇ ਪਿੰਡਾਂ ਦੇ ਲੋਕ ਇਤਨੇ ਸਮਝਦਾਰ ਨਹੀਂ ਹੋਏ ਕਿ ਉਹ ਚੰਗੇ-ਮਾੜੇ ਦੀ ਪਰਖ ਕਰ ਸਕਣ, ਉਹ ਤਾਂ ਕੇਵਲ ਵਡੇ ਨਾਤੇ ਵਡੇ ਥਾਂ ਵੇਖਦੇ ਹਨ ਅਤੇ ਆਪਣੀ ਬੇੜੀ ਗ਼ਰਕ ਕਰਨ ਲਈ ਸਮਾਜ-ਦੋਖੀ ਜਾਗੀਰਦਾਰਾਂ ਦੇ ਹੱਥਾਂ ਵਿੱਚ ਵਿਕ ਕੇ ਜਨਵਾਦੀ ਧੜੇ ਨੂੰ ਕਮਜ਼ੋਰ ਕਰਨ ਦੀ ਸਦਾ ਗਲਤੀ ਕਰਦੇ ਹਨ ਅਤੇ ਫਿਰ ਪੰਜਾਂ ਸਾਲਾਂ ਲਈ ਪਛਤਾਂਦੇ ਰਹਿੰਦੇ ਹਨ । ਇਦਾਂ ਹੀ ਅਨੇਕਾਂ ਹੀ ਕਵੀ ਕੇਵਲ ਕਲਪਣਾ-ਦੇਸ਼ ਵਿੱਚ ਵਿਚਰ ਕੇ, ਸੱਚੀ ਅਨੁਭੂਤੀ ਤੋਂ ਵਿਹੀਣ ਹੁੰਦੇ ਹੋਏ ਵੀ ਕੇਵਲ ਚਿੰਨਵਾਦੀ ਤੇ ਪਰਯਥਾਰਥਵਾਦੀ ਕਵਿਤਾਵਾਂ ਲਿਖ ਕੇ ਆਪਣੇ ਆਪ ਨੂੰ ਮਹਾਕਵੀ ਸਦਾਉਂਦੇ ਹਨ, ਪਰ ਸੱਚਾ ਮਹਾਕਵੀ ਉਹ ਹੈ ਜੋ ਜਨਤਾ ਲਈ ਲਿਖਦਾ ਹੈ, ਜਨਤਾ ਦੀ ਆਮ ਬੋਲਚਾਲ ਦੀ ਬੋਲੀ ਵਿੱਚ ਅਤੇ ਜਨਤਕ ਅਲੰਕਾਰ ਵਰਤਦਾ ਹੈ, ਜੋ ਮਨੁਖਤਾ ਲਈ, ਮਜ਼ਦੂਰਾਂ-ਕਾਮਿਆਂ ਜੋਧਿਆਂ ਲਈ ਅਤੇ ਵਿਸ਼ਵ-ਸ਼ਾਂਤੀ ਤੇ ਮਿਲਵਰਤਣ ਲਈ ਲਿਖੇ । ਇਹ ਗਲ ਬਲਵੰਤ ਦੀ ਕਵਿਤਾ ਤੋਂ ਸਪਸ਼ਟ ਹੈ । “ਹਿਸਾਬ ਵਿਚ ਨਹੀਂ, ਇਸ ਜੀਵਨ ਵਿਚ ਦੋ ਚਾਰ ਦੇ ਬਰਾਬਰ ਹੋ ਜਾਂਦੇ