ਪੰਨਾ:Alochana Magazine October 1957 (Punjabi Conference Issue).pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੜੀਆਂ ਦਾ ਤੱਕ ਹੋਂਸਲਾ, ਐਧਰ ਆਪਣੇ ਵੱਲ ।

 ਕੀ ਤੇਰੀ ਮਰਦਾਨਗੀ, ਕੀ ਇਹ ਤੇਰੀ ਗਲ ? 
 ਪਹਿਲੇ ਆਪਣਾ ਵਤਨ ਕਿਉਂ, ਛੱਡ ਆਇਉਂ ਇਸ ਜਾ । 
 ਭੜਕ ਪਿਉਂ ਪਰ-ਨਾਰ ਦਾ, ਤਾਅਨਾ ਜੇ ਹੁਣ ਖਾ । 
 ਕਰ ਕੇ ਹੁਣ ਭੀ ਹੌਸਲਾ, ਬੰਨ੍ਹੋਂ ਕਮਰਾਂ ਜੇ । 
 ਵਤਨ ਵਸਾਣਾ ਆਪਣਾ, ਨਹੀਂ ਕੋਈ ਦੂਰ ਅਜੇ । 
 ਦਿਨ ਦਾ ਭੁਲਾ ਆ ਵੜੇ, ਜੇ ਘਰ ਆਪਣੇ ਰਾਤ । 
 ਭੁੱਲਾ ਉਹ ਨਾ ਜਾਣੀਏ, ਕਹੀ ਦਾਨਵਾਂ ਬਾਤ । 
 ਪਰ ਜੋ ਦਿਲ ਵਿਚ ਤੁੱਧ ਦੇ, ਰੰਜ ਨਾ ਆਵੇ ਕਾ । 
 ਘੋੜੇ ਦੀ ਤਾਂ ਵਾਗ ਤੂੰ, ਮੇਰੇ ਹੱਥ ਫੜਾ । 
 ਪੱਗ ਉਰਾਂ ਕਰ ਆਪਣੀ, ਸਾਲੂ ਲੈ ਲੈ ਤੂੰ । 
 ਕੱਢ ਲਵਾਂ ਕੁੱਝ ਆਪਣੇ, ਮੈਂ ਭੀ ਦਿਲ ਦਾ ਧੂੰ । 
 ਮਾਰ ਲਿਆ ਜੇ ਜਾਇ ਮੈਂ, ਮਾਲਦੇਵ ਬਲਵੰਤ । 
 ਤਾ ਛਤਰਾਣੀ ਮੁੱਝ ਨੂੰ, ਜਾਣੀ ਮੇਰੇ ਕੰਤ । 
 ਦੇਹ ਇਕ ਵਾਰੀ ਆਗਿਆ, ਤੂੰ ਪਿੱਛੇ ਹਟ ਰਹੁ । 
 ਜੇ ਕਰ ਪਿੱਛੇ ਸੈਂ ਰਹਾਂ, ਲਾਅਨਤ ਮੈਨੂੰ ਕਹੁ । 
 ਮਾਰਾਂ ਸਾਰੀ ਫੌਜ ਨੂੰ, ਮੈਂ ਸਣ-ਰਾਜੇ ਜਾ । 
 ਰਣ ਵਿਚ ਘੋੜਾ ਫੇਰ ਕੇ, ਸਭ ਨੂੰ ਦਿਆਂ ਮੁਕਾ । 
 ਜਿੱਨੇ ਜੋਧੇ ਸੂਰਮੇ, ਗਿਣ ਗਿਣ ਮਾਰਾਂ ਮੈਂ। 
 ਭੁੱਲੇ ਰੁੱਤ ਬਹਾਰ ਦੀ, ਫੱਗਣ ਮਾਂਹ ਦੀ ਤੈਂ । 
 ਐਸੀ ਹੋਲੀ ਜਾਇ ਕੇ, ਓਥੇ ਮੈਂ ਰਚਾਂ । 
 ਲੱਖਾਂ ਖੱਪਰ ਭਰ ਦਿਆਂ, ਇਕ ਦੋਂਹ ਦਾ ਕੀ ਨਾਂ ? 
 ਉਹ ਨਿਕਲਣ ਪਿਚਕਾਰੀਆਂ, ਉੱਡਣ ਉਹ ਗੁਲਾਲ ।
 ਛਿਨ ਮਾਤਰ ਵਿਚ ਕਰ ਦਿਆਂ, ਧਰਤੀ ਸਾਰੀ ਲਾਲ । 
 ਰਾਜਪੂਤ ਦੀ ਅੰਸ ਥੀਂ, ਛਤਰੀ ਦੀ ਮੈਂ ਜਾਂ (ਜਾਈ) 
 ਦੇਹ ਪੱਗ ਬੇਸ਼ਕ ਮੁਝ ਨੂੰ, ਸਰਦੇ ਪਤੀ ਸੁਹਾਗ । 
 ਘਰ ਵਿਚ ਓਥੇ ਆਪਣੇ, ਖੇਡਾਂਗੇ ਚਲ ਫਾਗ । 
 ਛੱਡ ਘਰ ਜੇਕਰ ਆਪਣਾ, ਆਣ ਵੜੇ ਇਸ ਥਾਂ । 
 ਬੋਲੀ ਇਸ ਕਮਜ਼ਾਤ ਦੀ, ਸਹਿਣੀ ਪੈ ਗਈ ਤਾਂ ।

(ਚਲਦਾ) ੮੮