ਪੰਨਾ:Alochana Magazine October 1957 (Punjabi Conference Issue).pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੰਹਦੀ, ਫੇਰ ਵੀ ਇਹ ਚੰਗੀ ਸ਼ਲਾਘਾ ਯੋਗ ਰਚਨਾਂ ਹੈ । ' ਵਾਰ ਵਿਚ ਅਲੰਕਾਰਾਂ ਤੇ ਖੜਕਵੇਂ ਸ਼ਬਦਾਂ ਦੀ ਭਰਮਾਰ ਤੇ ਜੋਸ਼-ਭਰਪੂਰ ਵਰਣਨ, ਜੋ ਕਿਸੇ ਚੰਗੇ ਵਾਰ ਦੇ ਲੱਛਣ ਹੁੰਦੇ ਹਨ, ਦੇ ਬਹੁਤੇ ਨਮੂਨੇ ਨਹੀਂ। ਇਸ ਦੀ ਖ਼ਬੀ ਰਵਾਂ ਤੇ ਤੇਜ਼ ਬਿਆਨ, ਕਿਤੇ ਕਿਤੇ ਸੁਹਣੇ ਅਲੰਕਾਰਾਂ ਦੀ ਜੜਤ, ਕਹਾਣੀ ਕਹਿਣ ਦੀ ਸ਼ਕਤੀ, ਕਹਾਣੀ ਦੇ ਕਈ ਮੌਕਿਆਂ ਪਰ ਪ੍ਰਭਾਵਸ਼ਾਲੀ ਤੇ ਅਛੂਤੇ ਢੇਰ ਦਾ ਵਰਣਨ ਹੈ । | ਉਨੀਵੀਂ ਸਦੀ ਦੇ ਦੂਜੇ ਅੱਧ ਦੇ ਕਵੀਆਂ ਨੇ ਸੀ-ਹਰਫ਼ੀਆਂ, ਬਾਰਾਂਮਾਹੇ, ਤੋਂ ਪੁਰਾਣੀਆਂ ਕਹਾਣੀਆਂ ਸੰਬੰਧੀ ਕਿੱਸੇ ਹੀ ਵਧੇਰੇ ਲਿਖੇ ਹਨ । ਇਸ ਸਮੇਂ ਕਵੀਆਂ ਵਿਚ ਵਧੇਰੇ ਰੁੱਚੀ ‘ਰੰਪਰਵਾਦ ਦੀ ਸੀ। ਜੇ ਇਕ ਕਵੀ ਇਕ ਕਿੱਸਾ ਲਿਖਦਾ, ਤਾਂ ਦੂਜਾ ਕਵੀ ਉਹੋ ਕਿੱਸਾ ਕੱਲ ਵਧੇਰੇ ‘ਰੰਗ-ਮੇਜ਼ੀ ਨਾਲ ਲਿਖ ਦਿੰਦਾ । ਵਾਰ ਲਿਖਣਾ ਇਸ ਸਮੇਂ ਦੀ ਕੋਈ ਪਰੰਪਰਾ ਨਹੀਂ ਸੀ । ਜਿਥੋਂ ਤਕ ਮੇਰੀ ਵਾਕਫੀਅਤ ਹੈ, ਇਨ੍ਹਾਂ ਪੰਜਾਹ ਸਾਲਾਂ ਵਿਚ ਇਸ ਵਾਰ ਤੋਂ ਸਿਵਾ ਹੋਰ ਕੋਈ ਵਾਰ ਨਹੀਂ ਲਿਖੀ ਗਈ । ਇਉਂ ਮਲੂਮ ਹੁੰਦਾ ਹੈ ਕਿ ਰਣਜੀਤ ਸਿੰਘ ਕਾਲ' ਦੇ ਅੰਤ ਨਾਲ ਵਾਰ ਖ਼ਤਮ ਹੋ ਗਈ । ਕਵੀ ਤਾਰਾ ਚੰਦ ਦੀ ਖੂਬੀ ਹੈ ਕਿ ਉਸ ਨੇ ਸਮੇਂ ਦੇ ਪਰੰਪਰਾ ਤੋਂ ਲਾਂਭੇ ਜਾ ਕੇ ਵਾਰ ਲਿਖੀ । ਕਹਾਣੀ ਉਹ ਲਈ, ਜੋ ਇਸ ਤੋਂ ਪਹਿਲਾਂ ਪੰਜਾਬੀ ਵਿਚ ਵਾਰ ਜਾਂ ਕਿਸੇ ਹੋਰ ਪੰਜਾਬੀ ਕਵਿ-ਰੂਪ ਵਿਚ ਕਵਿਤਾਈ ਨਹੀਂ ਗਈ ਸੀ । ਇਸ ਤੋਂ ਬਿਨਾਂ ਵਾਰ ਦੇਖ ਕੇ ਇਹ ਮਲੂਮ ਹੁੰਦਾ ਹੈ ਕਿ ਉਸ ਨੂੰ ਵਾਰ ਦੇ ਰੂਪ ਦੀ ਠੀਕ ਸਮਝ ਹੈ, ਤੇ ਉਹ ਚੰਗੀ ਵਾਰ ਲਿਖ ਸਕਦਾ ਹੈ । ਜੇ ਉਹ ਪੁਰਾਣੀਆਂ ਪੰਜਾਬੀ ਵਾਰ ਦਾ ਵਧੇਰੇ ਗਹੁ ਨਾਲ ਪਾਠ ਕਰਦਾ, ਤੇ ਇਸ ਕਾਵਿਰੁਪ ਵਲ ਹੋਰ ਧਿਆਨ ਦਿੰਦਾ, ਤਾਂ ਸ਼ਾਇਦ ਇਸ ਨਾਲੋਂ ਵੀ ਚੰਗੀਆਂ ਵਾਰਾਂ ' ਲਿਖ ਸਕਦਾ । | ਤਾਰਾ ਚੰਦ ਦੇ ਕਹਿਣ ਅਨੁਸਾਰ ਕਹਾਣੀ ਇਹ ਹੈ ਕਿ ਅਕਬਰ ਸਮਰਾਂਟ` , ਦੇ ਵੇਲੇ ਰਾਜਪੁਤਾਨੇ ਵਿਚ ਜੋਧਪੁਰ ਦਾ ਰਾਜਾ ਬੀਰਮ ਦੇਵ ਸੀ । ਬੀਰਮ ਦੇ ਮਰ ਗਇਆ, ਪਿੱਛੇ ਚਾਰ ਪੁੱਤਰ ਛੋਟੀਆਂ ਉਮਰਾਂ ਵਾਲੇ ਰਹਿ ਗਏ । ਮਾਲ ਦੇਵ, ਬੀਰਮ ਦੇਵ ਦਾ ਇਕ ਭਰਾ ਸੀ, ਉਸ ਨੇ ਰਾਜ ਭਾਗ ਸੰਭਾਲ ਲਇਆ | ਅਕਬਰ ਬਾਦਸ਼ਾਹ ਨੇ ਇਸ ਰਾਜ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕੀਤਾ। ਮਾਲ ਦੇਵ ਨੇ ਆਪਣੀ ਮੁਟਿਆਰ ਪੋਤਰੀ ਦਾ ਝੋਲਾ ਦੇਕੇ ਅਕਬਰ ਨਾਲ ਸਲਾਹ ਕਰ ਲਈ , ਬੀਰਮ ਦੇਵ ਦੇ ਜੁਆਨ ਹੋ ਰਹੇ ਪੁੱਤਰ ਜੈਮਲ ਸਿੰਘ ਨੂੰ ਇਹ ਗੱਲ ਬੜੀ ਬਰੀ ਲੱਗੀ । ਉਸ ਨੇ ਆਪਣੇ ਚਾਚੇ ਵਿਰੁਧ ਬਗ਼ਾਵਤ ਕਰ ਦਿੱਤੀ, ਪਰ ਤਾਕਤ k