ਪੰਨਾ:Alochana Magazine October 1957 (Punjabi Conference Issue).pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਿਤਾ ਉਹ ਹੈ ਜੋ ਮਨੁਖ ਦੀਆਂ ਜੁੱਤੀਆਂ ਕਲਾਂ ਜਗਾ ਸਕਦੀ ਹੈ, (ਮੈਂ ਸੁੱਤੀਆਂ ਕਲਾਂ ਉਕਤੀ ਨੂੰ ਰਤਾ ਕੁਝ ਭੇਦ ਨਾਲ ਵਰਤ ਰਹਿਆ ਹਾਂ | ਜੋ ਉਸ ਨੂੰ ਉਹਨਾਂ ਸੰਬੰਧਾਂ, ਭਾਵਾਂ, ਪ੍ਰਸੰਗਾਂ, ਕਰਮਾਂ, ਦੀ ਸੋਝੀ ਕਰਵਾ ਸਕਦੀ ਹੈ, ਜਿਹੜੇ ਉਸ ਤੋਂ ਬਿਨਾਂ ਸੁੱਤੇ, ਅਣ ਹੋਏ ਹੀ ਰਹਿਣੇ ਸਨ । ਜੁਗਨੂੰ ਦਾ ਵਿਸ਼ਵ-ਹਨੇਰੇ ਦੇ ਭਾਰ ਨੂੰ ਆਪਣੀ ਅਗਨੀ ਉਤੇ ਚੁਕਣਾ ਇਕ ਅਜੇਹੇ ਹੀ ਸੁੱਤੇ ਭਾਵ ਨੂੰ ਜਗਾਂਦਾ ਹੈ । ਇਹ ਮਨੁਖ ਨੂੰ ਆਪਣੇ ਉਹ ਜੋਤ ਹੋਣ ਦੀ ਸੂਝ ਕਰਵਾਂਦਾ ਹੈ, ਜਿਹੜੀ ਭਾਵੇਂ ਕਿਤਨੀ ਅਲੋਪ ਹੈ, ਵਿਸ਼ਵ ਦੇ ਹਨੇਰੇ ਦੇ ਭਾਰ ਨੂੰ ਚਕਣ ਦਾ ਸਾਹਸ ਰਖਦੀ ਹੋਣੀ ਚਾਹੀਦੀ ਹੈ | ਇਹ ਸੁੱਤੇ ਭਾਵਾਂ ਨੂੰ ਜਗਾਣ ਦੀ ਸ਼ਕਤੀ ਤਾਰਾ ਸਿੰਘ ਦੀ ਕਵਿਤਾ ਵਿਚ ਮੈਨੂੰ ਪ੍ਰਤੀਤ ਹੁੰਦੀ ਹੈ, ਜਿਵੇਂ ਮੈਂ ਸ਼ਾਇਦ ਕਹਾਣੀ ਕੋਈ ਛੂਹ ਲਈ ਏ, ਹਵਾਵਾਂ ਦੇ ਵਿਚ ਇਕ ਹੁੰਘਾਰਾ ਜਿਹਾ ਹੈ । ਆ, ਤੇਰੇ ਮੱਥੇ ਦੇ ਉੱਤੇ ਲਿਖ ਦਿਆਂ ਅਪਣੇ ਨਸੀਬ, ਤਾਕਿ ਤੇਰੇ ਰੋਸਿਆਂ ਦੀ ਤਾਬ ਮੱਠੀ ਹੋ ਜਾਏ । ਕਿਣਕਾ ਕਿਣਕਾ ਨੀਝ ਲਾ ਲਾ ਵੇਖਦੀ, ਦੂਰ ਜਾ ਕੇ ਝੂਰਦੀ ਰਹੀ, ਝੂਰਦੀ ਰਹੀ, ਫੇਰ ਮੁੜ ਆਈ ਏ ਅੱਜ ਮੇਰੀ ਨਜ਼ਰ । ਚੁਪ ਨਿਰਾਸ਼ਾ, ਰੱਖ ਕੇ ਆਪਣੀ ਜੀਭ ਤੇ ਪੁੱਛਣਾ ਚਾਹੁੰਦੀ ਹੈ ਹਰ ਰਾਹਗੀਰ ਤੋਂ“ਮੇਰਿਆਂ ਭਲਿਆਂ ਦਾ ਮਾਸ ਕਿਸ ਪੜਾ ਤੇ ਹੱਡੀਆਂ ਨੂੰ ਧਰਤ ਚੁੰਮਣ ਦਏਗਾ ? ਦੂਰ ਆਉਂਦੇ ਹੋਏ ਕਿਸੇ ਰਾਹੀ ਦੀ ਚਾਲਇਸ ਤਰ੍ਹਾਂ ਝੰਜੋੜ ਕੇ ਹੈ ਇਸ ਨੂੰ ਕਰ ਦਿੰਦੀ ਚਿਤੰਨਜਿਸ ਤਰਾਂ ਥੱਕੇ ਹੋਏ, ਛੁਪ ਕੇ ਸੁੱਤੇ, ਕਿਸੇ ਕਾਤਲ ਨੂੰ ਕੋਈ ਭਯੰਕਰ ਅਵਾਜ਼ ਚਿੱਤਰ ਖਿਚਣ ਵਿਚ ਉੱਜ ਤਾਂ ਅਸਾਡੀ ਸੰਸਕਿਤ ਕਵਿਤਾ ਦੀ ਪਰੰਪਰ' ਵਿਚ ਕੋਈ ਬੁੜ ਨਹੀਂ, ਪਰ ਜਿਸ ਤਰਾਂ ਦੇ ਹੇਠ ਦਿਤੇ ਚਿਤਰ ਹਨ, ਇਹ 1 ਸੁਹਣਾ ਪਛਮੀ ਜੇਹਾ ਪ੍ਰਭਾਵ ਪ੍ਰਤੀਤ ਹੁੰਦਾ ਹੈ, ਜਿਵੇਂ ੭੪}