ਪੰਨਾ:Alochana Magazine October 1957 (Punjabi Conference Issue).pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਉਪਰਲੇ ਸਥਲ ਉੱਤੋਂ ਹੀ ਕੋਈ ਰਾਗ ਕਢ ਕੇ ਸੰਤੁਸ਼ਟ ਨਹੀਂ ਹੋ ਜਾਂਦੀ, ਸਗੋਂ ਉਸ ਦੇ ਚਿੱਤ ਦੀਆਂ ਤਾਰਾਂ ਨੂੰ ਹਿਲਾਕੇ, ਉਹਨਾਂ ਵਿਚ ਇਕ ਨਵਾਂ ਰਾਗ-ਪ੍ਰਬੰਧ ਉਪਜਾ ਦੇਂਦੀ ਹੈ । ਸੰਸਾਰ ਭਰ ਦੀ ਮਹਾਨ ਕਵਿਤਾ, ਗੁਰੂ ਨਾਨਕ ਵਾਲਮੀਕੀ, ਕਾਲੀਦਾਸ, ਸ਼ੇਕਸਪੀਅਰ ਦੀ ਵਧੀਆ ਕਵਿਤਾ ਮਨੁਖ ਦੇ ਬੁਲਾਂ ਉਤੇ ਪਏ ਭਾਵਾਂ ਨੂੰ ਹੀ ਨਹੀਂ ਜਗਾਂਦੀ, ਇਹ ਉਸ ਦੇ ਮਨ ਵਿਚ ਭੁਚਾਲ ਲਇਆਕੇ ਇਸ ਦੀਆਂ ਡੂੰਘਾਣਾਂ ਵਿਚ ਪਏ ਭਾਵਾਂ ਨੂੰ ਹਿਲਾ ਕੇ ਉਹਨਾਂ ਨੂੰ ਕਿਸੇ ਨਵੀਂ ਭਾਂਤ ਪ੍ਰਬੰਧ ਵਿਚ ਲਇ ਆਉਂਦੀ ਹੈ । ਇਹ ਕਹਿਆ ਜਾਂਦਾ ਹੈ ਕਿ ਕਲਾ, ਸਾਹਿਤ, ਕਵਿਤਾ, ਲੋਕਾਂ ਦੇ ਸਮੂਹ ਤਕ ਪਹੁੰਚੇ ਤੇ ਇਹ ਠੀਕ ਵੀ ਹੈ । ਪਰ ਇਹ ਜ਼ਰੂਰੀ ਨਹੀਂ ਕਿ ਇਹ ਸੌਖੀ ਵੀ ਹੋਵੇ, ਜੇ ਇਸ ਨੇ ਲੋਕ-ਸਮੂਹ ਤਕ ਪਹੁੰਚਕੇ ਉਸ ਲੋਕ-ਸਮੂਹ ਦੀ ਮਾਨਸਿਕ ਬਣਤਰ ਨੂੰ ਬਦਲਣਾ ਨਹੀਂ, ਤਾਂ ਇਸ ਦੇ ਉਸ ਲੋਕ-ਸਮੂਹ ਤਕ ਪਹੁੰਚਣ ਦਾ ਕੋਈ ਬਹੁਤਾ ਲਾਭ ਨਹੀਂ । ਤੇ ਲੋਕ-ਸਮੂਹ ਦੀ ਮਾਨਸਿਕ ਬਣਤਰ ਸੌਖੇ ਜੇਹੇ ਸ਼ਬਦਾਂ ਤੋਂ ਕਾਵਾਂ ਨਾਲ ਨਹੀਂ ਬਦਲੀ ਜਾ ਸਕਦੀ । ਸੌਖੇ ਜੇਹੇ ਸ਼ਬਦਾਂ ਤੇ ਅਰਥਾਂ ਨਾਲ ਉਹ ਪਹਿਲਾਂ ਹੀ ਬਣੇ ਹੋਏ ਭਾਵਾਂ ਤੇ ਉਦਗਾਰਾਂ ਨੂੰ ਭੜਕਾਇਆ ਜਾ ਸਕਦਾ ਹੈ। ਏਹਨਾਂ ਵਿਚ ਕੋਈ ਨਵਾਂ ਅੰਸ਼ ਨਹੀਂ ਪਾਇਆ ਜਾ ਸਕਦਾ | ਨਵੀਨਤਾ ਦੁਰ-ਮਤਾ ਰੋ, ਨਵੇਂ ਨੂੰ ਸਮਝਣਾ ਔਖਾ ਹੈ | ਗਤੀਹੀਨ ਕਵਿਤਾ ਤੇ ਹੋਰ ਰਚਨਾ ਸੌਖੀ ਹੋ ਸਕਦਾ ੩. ਗਤੀਸ਼ੀਲ ਸੌਖੀ ਨਹੀਂ ਹੋ ਸਕਦੀ । ਖੜੇ ਪਹੀਏ ਨੂੰ ਹਰ ਇਕ ਹੱਥ ਪਾ ਸਕਦਾ ੩ ਚਲਦੇ ਪਹੀਏ ਨੂੰ ਹਥ ਪਾਣਾ, ਉਸ ਦੀ ਗਤੀ ਨੂੰ ਬਦਲਣਾ ਕਾਰੀਗਰੀ ਦਾ ਸ਼ਕਤ ਹੈ । ਕਵਿਤਾ ਗਤੀਸ਼ੀਲ ਮਨਾਂ ਦੀ ਗਤੀ ਨੂੰ ਬਦਲਣ ਵਾਲੀ ਸ਼ਕਤੀ ਦਾ ਨਾਉਂ ਹੈ ਤੇ ਗਤੀਹੀਨਾਂ ਨੂੰ ਗਤੀ ਦੇਣ ਵਾਲੀ ਸ਼ਕਤੀ ਦਾ । ਤੇ ਜੇ ਇਹ ਗਤੀਹੀਨ ਨੂੰ ਗਤੀ ਦੇਕੇ, ਚਾਲੂ ਕਰ ਕੇ ਹੀ ਬਰੀ ਹੋ ਜਾਂਦੀ ਹੈ, ਤਾਂ ਇਹ ਬਲਵਾਨ ਕਵਿਤਾ ਨਹੀਂ । | ਕਵਿਤਾ, ਕਲਾ, ਜਾਂ ਭਾਵ ਬਲਵਾਨ ਹੋਣਾ ਚਾਹੀਦਾ ਹੈ, ਇਹ ਲੋਕਾਂ ਤਕ ਆਪੇ ਪਹੁੰਚ ਜਾਵੇਗਾ, ਹੋਰ ਗਰਾਰੀ ਆਂ, ਪਦਿਆਂ, ਆਦਿ ਰਾਹੀਂ ਗੁਰੂ ਨਾਨਕ, ਗੀਤਾ, ਕਾਲੀਦਾਸ, ਸ਼ੇਕਸਪੀਅਰ ਨੂੰ ਲੋਕੀ ਸਿਧਾ ਹੀ ਨਹੀਂ ਸਮਝ ਜਾਂਦੇ, ਬਹੁਤੇ ਟੀਕਿਆਂ ਟਿਪਣੀਆਂ ਦੀ ਸਹਾਇਤਾ ਨਾਲ ਸਮਝਦੇ ਹਨ । ਇਸੇ ਤਰਾਂ ਦਰਸ਼ਨ ਦੇ ਖੇਤਰ ਵਿਚ ਮਾਰਕਸ, ਏਂਗਲਜ, ਲੈਨਿਨ ਨੂੰ ਲੈ ਲਵੋ । ਉਹਨਾਂ ਦੀ ਰਚਨਾ ਇਤਨੇ। ਸੌਖੀ ਨਹੀਂ ਕਿ ਊਂਘਦਾ ਵੀ ਪੜ੍ਹ ਕੇ ਸਮਝ ਸਕੇ, ਇਹ ਇਕ ਅਤੀ ਦੁਰਗਮ ਅਰਥਾਂ ਵਾਲੀ ਰਚਨਾ ਹੈ । ਪਰ ਇਹ ਕਿਸ ਸ਼ਕਤੀ ਨਾਲ ਲੋਕ-ਸਮਹ ਤਕ ਪਹੁੰਚ ਹੈ । ਰਚਨਾ ਵਿਚ ਲੋਕਾਂ ਨੂੰ ਗਤੀ ਦੇਣ ਦਾ ਉਹਨਾਂ ਵਿਚ ਨਵਾਂ ਜੀਵਨ, ‘ਨਵਾਂ ਸਾਹ ੭੨।