ਪੰਨਾ:Alochana Magazine October 1957 (Punjabi Conference Issue).pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੌਲਵੀ ਅਹਿਮਦ ਯਾਰ ਨੇ ਪੁਰਾਣੇ ਆਸ਼ਕਾਂ ਦੀਆਂ ਦਾਸਤਾਨਾਂ ਨੂੰ ਕਵਿਤਾ ਵਿਚ ਵਰਣਨ ਕਰ ਦਿਤਾ। ਆਪ ਨੇ ਹੀਰ ਰਾਂਝਾ, ਸੱਸੀ ਪੁਨੂੰ, ਲੈਲਾ ਮਜਨੂੰ, ਸੋਹਣੀ ਮਹੀਵਾਲ, ਕਾਮ ਰੂਪ, ਯੂਸਫ਼ ਜ਼ੁਲੈਖਾਂ, ਕਾਮ ਲਤਾ, ਚੰਦਰ ਬਦਨ, ਰਾਜ ਬੀਬੀ, ਸੈਫੁਲ ਮੁਲਕ ਆਦਿ ਕਿੱਸੇ ਕਵਿਤਾ ਵਿਚ ਲਿਖੇ ਹਨ | ਇਹ ਕਿੱਸਾ ਸਾਡੀ ਨਜ਼ਰ ਥਾਈਂ ਨਹੀਂ ਲੰਘਿਆ । (੨) ਚੰਦਰ ਬਦਨ ਨੂਰ ਮੁਹੰਮਦ :- ਮੌਲਵੀ ਨੂਰ ਮੁਹੰਮਦ ਸਦੇ ਵਾਰਿਸ ਸ਼ਾਹ ਦੇ ਸਮਕਾਲੀ ਕਵੀ ਸਨ । ਇਨ੍ਹਾਂ ਨੇ ਕਿੱਸਾ ਚੰਦਰ ਬਦਨ ਤੇ ਮਹੀਆਰ ਲਿਖਿਆ ਹੈ, ਜੋ ਛਪ ਚੁਕਿਆ ਹੈ । ਇਸ ਦਾ ਰਚਨਾ ਕਾਲ ੧੮੦੧ ਹੈ । (੩) ਚੰਦਰ ਬਦਨ ਇਮਾਮ ਬਖਸ਼ :- ਇਮਾਮ ਬਖਸ਼ ਦਾ ਕਿੱਸਾ ਸਭ ਤੋਂ ਪ੍ਰਸਿੱਧ ਹੈ । ਇਹ ਪੁਸਤਕ ੧੮੬੯ ਈ: ਵਿਚ ਛਪੀ । ਸਾਡੇ ਕੋਲ ਜੋ ਸੰਚੀ ਹੈ ਉਹ ੧੩੨੮ ਹਿ:/੧੯੧੧ ਈ: ਦੀ ਛਪੀ ਹੋਈ ਹੈ । ਇਸ ਦੇ ੨੪ ਪਨ ਹਨ ਤੇ ਇਸ ਨੂੰ ਰਾਏ ਸਾਹਿਬ ਮੁਨਸ਼ੀ ਗੁਲਾਬ ਸਿੰਘ ਨੇ ਮੁਫੀਦੇ ਆਮ ਪ੍ਰੈਸ ਲਾਹ ਤੋਂ ਛਾਪਿਆ ਹੈ । ਇਹ ਉਰਦ ਅੱਖਰਾਂ ਵਿਚ ਹੈ । ਇਸ ਵਿਚ ਪੁਰਾਣੇ ਢੰਗ ਦੀਆ ਤਸਵੀਰਾਂ ਵੀ ਹਨ | ਕਾਤਬ ਦਾ ਨਾਂ ਗਲਾਮ ਸਾਂਬਰ ਹੈ । ਸਾਈਜ਼ 10"x ਹੈ ਤੇ ਪ੍ਰਤੀ ਪੰਨਾ ੨੧ ਸਤਰਾਂ ਹਨ । ਇਸ ਦਾ ਮੁਢਲਾ ਬੈਂਤ ਹੈ : ਅਵਲ ਹਮਦ ਖੁਦਾਇ ਦੀ ਆਖੀਏ ਜੀ, ਜਿਸ ਨੇ ਸਭ ਜਹਾਨ ਉਪਾਇਆ ਏ । ਕੁਦਰਤ ਨਾਲ ਜ਼ਮੀਨ ਦੇ ਫ਼ਰਸ਼ ਉਤੇ, | ਥਮਾਂ ਬਾਝ ਅਸਮਾਨ ਠਹਿਰਾਇਆ ਏ । ਅੰਤਲਾ ਬੈਂਤ ਹੈ : ਏਸ ਗਲ ਦਾ ਸ਼ਹਿਰ ਵਿਚ ਗੁੱਲ ਹੋਇਆ, ਖਲਕਤ ਦੇਖਣੇ ਨੂੰ ਇਸ ਤਰਫ ਧਾਈ । ਇਮਾਮ ਬਖਸ਼ ਨਾ ਡਿੱਠੀ ਨਾ ਮੂਲ ਸੁਣੀ, ਐਸੀ ਅਜਬ ਜਹਾਨ ਨੇ ਗਲ ਲਾਈ । (੪) ਚੰਦਰ ਬਦਨ ਬੂਟੇ ਦਾ :- ਮੁਹੰਮਦ ਬੂਟਾ ਗੁਜਰਾਤੀ ਨੂੰ ਇਹ

  • Miniature

੬੨}