ਪੰਨਾ:Alochana Magazine October 1957 (Punjabi Conference Issue).pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹੁਤ ਮਸ਼ਹੂਰ ਹੋਏ ਤੇ ਲੋਕਾਂ ਦੀ ਜ਼ਬਾਨ ਤੇ ਆਤਸ਼ੀ ਦਾ ਨਾਂ ਚੜ੍ਹ ਗਇਆ | ਬੀਜਾਪੁਰ ਵਿਚ ਉਸ ਦੀ ਫ਼ਾਰਸੀ ਕਵਿਤਾ ਦਾ ਬੜਾ ਚਰਚਾ ਸੀ । ਉਹ ਉਰਦ ਵਿਚ ਵੀ ਸ਼ਿਅਰ ਆਖਦਾ ਸੀ । ਸੰਭਵ ਹੈ ਕਿ ਮੁਕੀਮੀ ਦੀ ਦਖਣੀ ਮਸਨਵੀ ਚੰਦਰ ਬਦਨ ਤੇ ਹੀਰ ਨੂੰ ਉਸ ਨੇ ਪਸੰਦ ਕਰਕੇ ਇਸ ਦਾ ਉਲਬਾ ਫ਼ਾਰਸੀ ਨਜ਼ਮ ਵਿਚ ਕਰ ਦਿਤਾ ਹੋਵੇ ਤੇ ਪਿੱਛੋਂ ਫ਼ਾਰਸੀ ਕਿੱਸੇ ਨੂੰ ਬਹੁਤ ਲੋਕ ਪੀਅਤਾ ਪ੍ਰਾਪਤ ਹੋ ਗਈ ਹੋਵੇ ਤੇ ਮੁੜ ਇਸੇ ਨੂੰ ਵੀ ਬੁਲਬੁਲ ਨੇ ਉਰਦੂ ਵਿਚ ਉਲਥਾ ਦਿਤਾ ਹੋਵੇ । ਵਾਰ ਕਿੱਸਾ ਮਿਲਦਾ ਨਹੀਂ ਪਰ ਇਸ ਬਾਰੇ ਉਲਥਾਕਾਰ ਬੁਲਬੁਲ ਇਉਂ ਲਿਖਦਾ ਹੈ : ਕਿਯਾ ਯੂ ਆਤਸ਼ੀ ਕਿੱਸੇ ਕੀ ਬੁਨਿਯਾਦ) ਫੇਰ ਲਿਖਦਾ ਹੈ : ਹਰੇ ਹਿੰਦਵੀ ਪਰ ਕਰ ਤੂ ਤਹਿਰੀਰ, ਲਿਬਾਸੇ ਪਾਰਸੀ ਹੈ ਪਾਏ ਜ਼ੰਜੀਰ । ਚੰਦਰ ਬਦਨ ਮੁੜ ਦੱਖਣੀ ਉਰਦੂ ਵਿਚ :- ਆਤਸ਼ੀ ਦੀ ਫ਼ਾਰਸੀ ਮਸਨਵੀ ਨੂੰ ਬੁਲਬੁਲ ਕਵੀ ਨੇ ਮੁੜ ਉਰਦੂ ਵਿਚ ਉਲਥਾਇਆ | ਇਹ ਮਸਨਵੀ ਮੁਕੀਮੀ ਵਾਲੀ ਚੰਦਰ ਬਦਨ ਤੋਂ ਵਡੇਰੀ ਹੈ । ਕਲਪਣਾਸ਼ਕਤੀ ਤੇ ਬੋਲੀ ਦੀ ਘੁਲਾਵਟ ਦੇ ਲਿਹਾਜ਼ ਤੋਂ ਵੀ ਇਹ ਮੁਕੀਮੀ ਦੀ ਮਸਨਵੀ ਤੋਂ ਚੰਗੇਰੀ ਹੈ । ਇਹ ਮਸਨਵੀ ਮੁਕੀਮੀ ਦੇ ਢੇਰ ਚਿਰ ਪਿਛੋਂ ਲਿਖੀ ਗਈ । ਇਸ ਦੀ ਹਥ-ਲਿਖਤ ਇਦਾਰਾਇ-ਉਰਦੂ ਹੈਦਰਾਬਾਦ ਦੱਖਣ ਵਿਚ ਸੰਭਾਲੀ ਹੋਈ ਹੈ, ਜਿਸ ਦੇ ਆਖਰੀ ਪਤਰੇ ਗੁੰਮ ਹਨ ਅਤੇ ਕਿਸੇ ਹੋਰ ਕੁਤਬ-ਖ਼ਾਨੇ ਵਿਚ ਇਹ ਨੁਸਖਾ ਮੌਜੂਦ ਨਹੀਂ, ਇਸ ਲਈ ਇਸ ਦੇ ਰਚਨ-ਕਾਲ ਦਾ ਪਤਾ ਨਹੀਂ ਲਗਦਾ । ਇਦਾਰੇ ਵਾਲੇ ਨੁਸਖੇ ਦਾ ਨੰਬਰ ੮੪; ਵਰਕੇ ੩੪ ; ਸਤਰ ੧੩ ਫ਼ੀ ਪੰਨਾ, ਸਾਈਜ਼ 73 x4" ਤੇ ਖ਼ਤ ਨਸਤਾਲੀਕ ਹੈ । ਚੰਦਰ ਬਦਨ ਉਰਦੂ ਵਿਚ :- ਪਟਿ ਆਲੇ ਵਿਚ ਇਸ ਦੇ ਦੋ ਨੁਸਖੇ ਮਿਲਦੇ ਹਨ । ਇਕ ਸ੍ਰੀ ਸ਼ਮਸ਼ੇਰ ਸਿੰਘ ਅਸ਼ੋਕ ਦੀ ਮਲਕੀਅਤ ਹੈ ਤੇ ਦੂਜਾ ਪਟਿਆਲਾ ਆਰਕਾਈਵਜ਼ ਲਾਇਬਰੇਰੀ ਦੀ । • ਅਸ਼ੋਕ ਵਾਲੀ ਹਥ-ਲਿਖਤ ਸਚਿਤਰ ਨਹੀਂ ਤੇ ਆਰਕਾਈਵਜ਼ ਵਾਲੇ ਨੁਸਖੇ ਨਾਲੋਂ ਇਸ ਵਿਚ ਅੰਤਲੇ ਵਰਕਿਆਂ ਵਿਚ ਕੁਝ ਫ਼ਰਕ ਹੈ । ਆਰਕਾਈਵਜ਼ ਵਾਲੇ ਨੁਸਖੇ ਵਿਚ ਪੰਜਾਬੀ ਆਸ਼ਕਾਂ ਦੇ ਵਧੇਰੇ ਤਾਂ ਦਿਤੇ ਗਏ ਹਨ | '