ਪੰਨਾ:Alochana Magazine October 1957 (Punjabi Conference Issue).pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਮੁਹੀਉੱਦੀਨ) ਕੀ ਆਪਸ ਮੇਂ ਮੁਹੱਬਤ ਹੋ ਗਈ ਔਰ ਦੋਨੋਂ ਨੇ ਏਕ ਦੂਸਰੇ ਕੇ ਲੀਏ ਜਾਨ ਦੇ ਦੀ । ਯਹ ਵਾਕਿਆ ਬਹੁਤ ਮਸ਼ਹੂਰ ਹੂਆ ਔਰ ਕਈ ਸ਼ਾਇਰੋਂ ਨੇ ਫ਼ਸਾਨੇ ਕੇ ਪੈਰਾਏ ਮੇਂ ਉਸ ਕੋ ਬਿਆਨ ਕੀਆ ॥ ਉਸ ਕੀ ਤਾਰੀਖ਼ੀ ਸ਼ਹਾਦਤ ਕਾ ਜ਼ਿਕਰ ਤੁਜ਼ਕਿ-ਆਸਫ਼ੀਆ ਸਫ਼ਾ ੧੫੨ ਮੈਂ ਕਿਯਾ ਗਇਆ ਹੈ । ** ਚੰਦਰ ਬਦਨ ਦੱਖਣੀ ਵਿੱਚ :- ਚੰਦਰ ਬਦਨ ਦਾ ਕਿੱਸਾ ਸਭ ਤੋਂ ਪਹਿਲਾਂ ਇਕ ਸ਼ਖ਼ਸ ਮਕੀਮੀ ਨੇ ਦੱਖਣੀ ਵਿਚ ਨਜ਼ਮ ਕੀਤਾ | ਇਸ ਵਿਚ ਸੰਨ ਨਹੀਂ ਲਿਖਿਆ, ਪਰ ਅੰਦਰਲੀ ਸਾਖੀ ਤੋਂ ਪਤਾ ਲਗਦਾ ਹੈ ਕਿ ਇਹ ਕਿੱਸਾ ੧੦੩੫ ਹਿਜਰੀ-੧੦੪੯ ਹਿਜਰੀ ਦੇ ਵਿਚਕਾਰ ਨਜ਼ਮ ਕੀਤਾ ਗਇਆ ਸੀ । ਮੁਕੀਮ ਦੇ ਚੰਦਰ ਬਦਨ ਦੇ ੩੨੫ ਬੈਤ ਹਨ । ਯੂਰਪ ਵਿਚ ਇਸ ਮਸਨਵੀ ਦੇ ਦੋ ਨੁਸਖੇ ਹਨ : (ਉ) ਪਹਿਲਾ: ਇੰਡੀਆ ਆਫ਼ਸ ਵਾਲਾ, ਜਿਸ ਦਾ ਨੰਬਰ ਬਲੂਮ ਹਾਰਟ ਕੈਟਾਲਾਗ ਵਿਚ ੧੦੦ ਹੈ, ਵਰਕੇ ੪੭ ; ਸਾਈਜ਼ 8{"x6" ; ਸਤਰਾਂ ੧੧-੧੩ ਖੱਤ ਨਸਤਾਲੀਕ ਹੈ । (ਅ) ਦੂਜਾ : ਐਡਨਬਰਾ ਯੂਨੀਵਰਸਿਟੀ ਵਾਲਾ ਜਿਸ ਦਾ ਨੰਬਰ ੩੭੮, ਵਰਕੇ ੧੬, ਸਾਈਜ਼ 6" x5", ਸਤਰਾਂ ੧੦ ਪੰਨੇ ਤੀ, ਖੱਤ | ਨਸਤਾਲੀਕ ਹੈ । ਇੰਡੀਆ ਆਫ਼ਸ ਵਾਲੀ ਕੈਟਾਲਾਗ ਦਾ ਕਰਤਾ ਬਲੂਮ ਹਾਰਟ ਇਸ ਬਾਰੇ ਇਉਂ ਲਿਖਦਾ ਹੈ : ਇਕ ਦਖਣੀ ਮਸਨਵੀ ਜੋ ਮਹੀਆਰ ਤੇ ਸ਼ਾਹਜ਼ਾਦੀ ਚੰਦਰ ਬਦਨ ਦੀ ਪੇਮ-ਕਹਾਣੀ ਹੈ, ਇਸ ਦਾ ਕਰਤਾ ਅਜ਼ੀਜ਼ ਹੈ । ਕਰਤਾ ਨੇ ਆਪਣੇ ਬਾਰੇ ਕੁਝ ਨਹੀਂ ਲਿਖਿਆ। ਸਿਰਫ਼ ਗੱਵਾਸੀ ਦੇ ਮਿੱਤਰ ਹੋਣ ਦਾ ਜ਼ਿਕਰ ਕੀਤਾ ਹੈ ਅਤੇ ਆਪਣੇ ਤਖੱਲਸ ਦੀ ਵਰਤੋਂ ਕੀਤੀ ਹੈ । ਡੀ. ਟਾਸੀ ਨੇ ਇਸ ਦਾ ਵਰਣਨ ਕਰਦੇ ਹੋਏ ਰਾਜਾ ਚੰਦੂ ਲਾਲ ਦੇ ਕੁਤਬਖ਼ਾਨੇ ਵਿਚ ਇਸ ਦੇ ਇਕ ਨੁਸਖੇ ਦੀ ਹੋਂਦ ਦਸੀ ਹੈ । ਇਸ ਦਾ ਇਕ ਹੋਰ ਨੁਸਖ਼ਾ ਵਾਸੀ ਕੋਲ ਵੀ ਸੀ । ਇਕ ਹੋਰ ਨੁਸਖ਼ਾ ਕੁਤਬ-ਖ਼ਾ ਤਪਖਾਨਾ ਲਖਨਊ ਵਿਚ ਸੀ, ਜਿਸ ਦਾ ਕਰਤਾ ਮੁਹੰਮਦ ਮੁਕੀਮ ਸੀ ।”

    • ਤਜ਼ਕਰਾਇ ਉਰਦੂ ਮਖ਼ਤੂਤਾਤ ਜਿਲਦ ਪਹਿਲੀ ਪੰਨਾ ੩੭

[੫੭