ਪੰਨਾ:Alochana Magazine October 1957 (Punjabi Conference Issue).pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

• • ਜੋਗਿੰਦਰ ਸਿੰਘ ਐਮ. ਏ., ਐਮ. ਓ. ਐਲ.- ਚੰਦਰ ਬਦਨ ਮਹੀਆਰ ਅਗਸਤ, ੧੯੫੩ ਦੇ ਪੰਜਾਬੀ ਦੁਨੀਆ ਵਿਚ ਪੰਜਾਬੀ ਕਵਿਤਾ ਉਤੇ ਉਰਦੂ ਦਾ ਪ੍ਰਭਾਵ ਸਿਰਲੇਖ ਹੇਠ ਅਸੀਂ ਮਹੀਆਰ ਤੇ ਚੰਦਰ ਬਦਨ ਬਾਰੇ ਕੁਝ ਵਿਚਾਰ ਪੇਸ਼ ਕੀਤੇ ਸਨ ਅਤੇ ਦਸਿਆ ਸੀ ਕਿ ਇਹ ਕਿੱਸਾ ਨਰੋਲ ਦੱਖਣੀ ਉਰਦੂ ਦਾ ਕਿੱਸਾ ਸੀ, ਜੋ ਪੰਜਾਬੀ ਭਾਸ਼ਾ ਵਿਚ ਉਲਟਾਇਆ ਗਇਆ ਹੈ । ਚੰਦਰ ਬਦਨ ਦੇ ਟਾਂਵੇਂ ਟਾਂਵੇਂ ਸ਼ਿਅਰ ਅਜੇ ਵੀ ਪੁਰਾਣੇ ਲੋਕਾਂ ਨੂੰ ਯਾਦ ਹਨ, ਜਿਨ੍ਹਾਂ ਵਿਚ ਇਕ ਇਹ ਹੈ : ਬੀ ਰਾਜਾ ਕੀ ਬੇਟੀ ਵਹ ਚੰਦਰ ਬਦਨ, ਚਲੀ ਘਰ ਸੇ ਇਕ ਰੋਜ਼ ਪੂਜਾ ਕਰਨ | ਇਸ ਤੋਂ ਪਤਾ ਚਲਦਾ ਹੈ ਕਿ ਇਹ ਉਰਦੂ ਕਿੱਸਾ ਕਿਸੇ ਵੇਲੇ ਪੰਜਾਬ ਵਿਚ ਆਮ ਚਲਦਾ ਸੀ । ਇਸੇ ਲਈ ਪੰਜਾਬੀ ਕਵੀਆਂ ਨੂੰ ਇਸ ਦੇ ਉਲਥਾਉਣ ਦੀ ਲੋੜ ਪਈ । ਬਹਰਹਾਲ, ਇਹ ਘਟਨਾ ਦੱਖਣ ਦੇ ਪੁਰਾਤਨ ਸ਼ਹਿਰ ਪਟਨ' ਨਰਾ ਵਿਚ ਵਾਪਰੀ । ਇਸ ਦਾ ਵੇਰਵਾ ਤੇਜ਼ਕੇ ਆਸਫ਼ੀਆ ਦੇ ਪੰਨਾ ੧੫੨ ਤੇ ਮ ਹੈ, ਜਿਸ ਤੋਂ ਇਸ ਦਾ ਤਾਰੀਖ਼ ਘਟਨਾ ਹੋਣਾ ਸਿੱਧ ਹੁੰਦਾ ਹੈ । ਇਹ ਘਟਨਾ ਕ° ਗਿਆਰਵੀਂ ਸਦੀ ਹਿਜਰੀ ਦੇ ਮੱਧ-ਕਾਲ ਦੀ ਹੈ । ਡਾ: ਜ਼ੋਰ , ਇਸ ਬਾ? ਲਿਖਦੇ ਹਨ : ਯਹ ਮੁਖ਼ਤਸਚ ਸੀ ਮਸਨਵੀ ਹੈ ਜਿਸ ਮੇਂ ਸ਼ਾਇਰ ਨੇ ਅਪਨੇ • ਜ਼ਮਾਨੇ ਕੇ ਏਕ ਮਸ਼ਹੂਰ ਵਾਕਿਆਂ ਤੋਂ ਮਨਜ਼ੂਮ ਕਿਯਾ ਹੈ, ਯਾਨੀ ਅਹਿਦ ਇਬਰਾਹੀਮ ਆਦਿਲ ਸ਼ਾਹ ਸਾਨੀ (988-1037 A. H.) ਮੇਂ ਏਕ ਹਿੰਦ ਸ਼ਾਹਜ਼ਾਦੀ ਚੰਦਰ ਬਦਨ ਔਰ ਮੁਸਲਮਾਨ ਤਾਜਿਰ ਜ਼ਾਦਾ ਮਹੀਆਰੇ

  • ਪਟਨ ਨਗਰ ਬਾਰੇ ਅਸੀਂ ਇਸ ਲੇਖ ਦੇ ਅੰਤਲੇ ਹਿੱਸੇ ਵਿਚ ਵਿਚਾਰ ਪੈਸ਼ ਕਰਾਂਗੇ ।

ਪ੬।