ਪੰਨਾ:Alochana Magazine October 1957 (Punjabi Conference Issue).pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਤਾ ਨੰ: ੧

ਤੀਜੀ ਸਰਬ-ਹਿੰਦ ਪੰਜਾਬੀ ਕਾਨਫ਼ਰੰਸ ਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਪਟਿਆਲਾ ਡਵੀਯਨ ਵਿਚ ਜਿਥੇ ਪਹਿਲਾਂ ਦਫ਼ਤਰਾਂ ਤੇ ਅਦਾਲਤਾਂ ਵਿਚ ਸਾਰਾ ਕੰਮ ਪੰਜਾਬੀ ਵਿਚ ਹੋ ਰਹਿਆ ਸੀ, ਉਥੇ ਮੁੜ ਅੰਗਰੇਜ਼ੀ ਤੇ ਉਰਦੂ ਦੀ ਵਰਤੋਂ ਸ਼ੁਰੂ ਹੋ ਗਈ ਹੈ। ਇਹ ਕਾਰਵਾਈ ਸਰਕਾਰ ਦੀ ਆਪਣੀ ਨਿਸ਼ਚਿਤ ਭਾਸ਼ਾ-ਨੀਤੀ ਦੇ ਵਿਰੁਧ ਹੈ, ਜਿਸ ਅਨੁਸਾਰ ੧੯੬੦ ਤਕ ਪੰਜਾਬੀ ਰੀਜਨ ਵਿਚ ਪੰਜਾਬੀ ਨੂੰ ਪਰਚਲਤ ਕੀਤਾ ਜਾਣਾ ਹੈ । ਇਸ ਦਾ ਕਾਰਨ ਇਹ ਪਰਤੀਤ ਹੁੰਦਾ ਹੈ ਕਿ ਪੰਜਾਬ ਦੇ ਰਾਜ-ਪ੍ਰਬੰਧ ਵਿਚ ਅੰਗਰੇਜ਼ੀ ਤੇ ਉਰਦੂ ਚਾਲੂ ਹੋਣ ਦੇ ਕਾਰਨ ਪੰਜਾਬ ਦੇ ਮੁਖ-ਅਧਿਕਾਰੀਆਂ ਨੂੰ ਪੰਜਾਬੀ ਦਾ ਯੋਗ ਅਭਿਆਸ ਨਹੀਂ। ਜੇ ਇਹ ਠੀਕ ਹੈ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਟਿਆਲਾ ਡਵੀਯਨ ਵਿਚ ਉਹੀ ਅਧਿਕਾਰੀ ਨੀਯਤ ਕਰੋ ਜਿਹੜੇ ਇਹ ਯੋਗਤਾ ਰਖਦੇ ਹੋਣ, ਤਾਂ ਜੋ ਜਿਥੇ ਪਹਿਲਾਂ ਪੰਜਾਬੀ ਦੀ ਵਰਤੋਂ ਹੁੰਦੀ ਸੀ, ਉਹ ਜਾਰੀ ਰਹੇ ।

ਵਲੋਂ : ਸ. ਜਸਦੇਵ ਸਿੰਘ ਜੀ ਸੰਧੂ ਐਮ. ਐਲ. ਏ. ।

ਪ੍ਰੋੜਤਾ ਕਰਨ ਵਾਲਾ : ਸ. ਈਸ਼ਰ ਸਿੰਘ ਮਰਦਾਨ ।

ਮਤਾ ਨੰਬਰ ੨

ਅੱਜ ਦਾ ਇਹ ਸਮਾਗਮ ਮੰਗ ਕਰਦਾ ਹੈ ਕਿ ਪੰਜਾਬ ਸਰਕਾਰ ਆਪਣੇ ਭਾਸ਼ਾ-ਵਿਭਾਗ ਨੂੰ ਰੀਜਨਲ ਫ਼ਾਰਮੂਲੇ ਦੀ ਧਾਰਾ ੧੨ ਅਨੁਸਾਰ ਪੰਜਾਬੀ ਤੇ ਹਿੰਦੀ, ਦੇ ਅੱਡ ਅੱਡ ਵਿਭਾਗਾਂ ਵਿਚ ਵੰਡ ਦੇਵੇ ਤਾਂ ਜੋ ਦੋਵੇਂ ਭਾਸ਼ਾਵਾਂ ਸੁਤੰਤਰ ਤੌਰ ਤੇ ਆਪਣੀ ਆਪਣੀ ਉੱਨਤੀ ਦੇ ਰਾਹ ਸੋਚ ਸਕਣ ਤੇ ਦੋਵੇਂ ਚੰਗੀ ਤਰ੍ਹਾਂ ਪਰਫੁਲਤਾ ਪਰਾਪਤ ਕਰ ਸਕਣ ।

ਵਲੋਂ : ਭਾਈ ਜੋਧ ਸਿੰਘ

ਪ੍ਰੋੜਤਾ ਕਰਨ ਵਲਾ : ਡਾ: ਸ਼ੇਰ ਸਿੰਘ ।

ਮਤਾ ਨੂੰ ੩

ਪੈਪਸੂ ਦੇ ਸਾਬਕਾ ਪੰਜਾਬੀ ਵਿਭਾਗ ਨੇ ਪਰਕਾਸ਼ਨਾ ਦੇ ਕੁਝ ਕੰਮ ਢੇਰ ਚਿਰ

੩੯]