ਪੰਨਾ:Alochana Magazine October 1957 (Punjabi Conference Issue).pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸ਼ੀਨੀ ਤੇ ਬੌਧਿਕ ਵਿਕਾਸ ਦੇ ਜਗ ਵਿਚ ਫਿਲਮ ਬੜੀ ਵਿਦਿਅਕ ਕੀਮਤ ਰਖਦੀਆਂ ਹਨ । ਵਿਦਿਆਰਥੀਆਂ ਦਾ ਇਹ ਇਕੱਠ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੰਜਾਬੀ ਵਿਦਿਆਰਥੀਆਂ ਤੇ ਆਮ ਜਨਤਾ ਦੇ ਲਾਭ ਹਿੱਤ ਚੰਗੇ ਮਿਆਰ ਵਾਲੀਆਂ ਪੰਜਾਬੀ ਫਿਲਮਾਂ ਬਣਾਉਣ ਲਈ ਬੋਰਡ ਮੁਕਰਰ ਕਰੇ ਤੇ ਪੰਜਾਬੀ ਸਾਹਿੱਤ ਅਕਾਡਮੀ ਇਸ ਕਾਰਜ ਨੂੰ ਚੰਗੀ ਤਰ੍ਹਾਂ ਸਿਰੇ ਚੜਾਉਣ ਵਿਚ ਲੋੜੀਂਦੀ ਸਹਾਇਤਾ ਦੇਵੇ ।


ਮਤਾ ਨੰ: ੬

ਪੁੰਗਰਦੇ ਵਿਦਿਆਰਥੀ ਸਾਹਿੱਤਕਾਰਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਦੇ ਰਸਾਲਿਆਂ ਵਿਚ ਉਨਾਂ ਦੀ ਪੱਧਰ ਅਨੁਸਾਰ ਛਪਣ ਦਾ ਮੌਕਾ ਨਹੀਂ ਮਿਲਦਾ । ਇਸ ਦੇ ਟਾਕਰੇ ਤੇ ਧੜੇਬਾਜ਼ੀਆਂ ਨੂੰ ਮੁੱਖ ਰੱਖ ਕੇ ਘਟੀਆ ਮਿਆਰ ਦੀਆਂ ਰਚਨਾਵਾਂ ਸ਼ਾਪ ਦਿੱਤੀਆਂ ਜਾਂਦੀਆਂ ਹਨ। ਪੰਜਾਬੀ ਵਿਦਿਆਰਥੀਆਂ ਦਾ ਇਹ ਇਕੱਠ ਪੰਜਾਬੀ ਦੇ ਸਾਹਿੱਤਕ ਰਸਾਲਿਆਂ ਦੇ ਸੰਪਾਦਕਾਂ ਪਾਸੋਂ ਪੁਰਜ਼ੋਰ ਮੰਗ ਕਰਦਾ ਉਹ ਪੁੰਗਰ ਰਹੇ ਵਿਦਿਆਰਥੀ ਸਾਹਿੱਤਕਾਰਾਂ ਦੀਆਂ ਰਚਨਾਵਾਂ ਨੂੰ ਥਾਂ ਦੇ ਕੇ ਉਨ੍ਹਾਂ ਵਿਚ ਪੰਜਾਬੀ ਸਾਹਿੱਤ ਦੀ ਸੇਵਾ ਲਈ ਉਪਜਿਆ ਉਤਸ਼ਾਹ ਵਧਾਉਣ।

ਮਤਾ ਨੰ: ੭

ਪੰਜਾਬੀ ਦੇ ਉਚੇਰੇ ਇਮਤਿਹਾਨਾਂ ਵਿਚ ਬੈਠਣ ਵਾਲੇ ਵਿਦਿਆਰਥੀਆਂ ਦੀ ਆਲੋਚਨਾਤਮਿਕ ਸ਼ਕਤੀ ਵਿਚ ਵਾਧਾ ਕਰਨ ਲਈ ਅਤੇ ਉਨ੍ਹਾਂ ਦੀ ਸਾਹਿੱਤਕ ਸੂਝ ਵਿਸ਼ਾਲ ਕਰਨ ਲਈ ਜ਼ਰੂਰੀ ਹੈ ਕਿ ਪੰਜਾਬੀ ਦੀਆਂ ਉੱਤਮ ਰਚਨਾਵਾਂ ਤੋਂ ਛੁੱਟ ਸੰਸਾਰ ਦੇ ਪਰਸਿਧ ਲਿਖਾਰੀਆਂ ਦੀਆਂ ਪ੍ਰਮਾਣੀਕ ਤੇ ਪ੍ਰਤੀਨਿਧ ਲਿਖਤਾਂ ਨਾਲ ਉਨ੍ਹਾਂ ਦੀ ਵਾਕਫੀਅਤ ਕਰਵਾਈ ਜਾਵੇ।

ਇਸ ਮੰਤਵ ਦੀ ਪੂਰਤੀ ਲਈ ਇਹ ਕਾਨਫਰੰਸ ਪੰਜਾਬ ਯੂਨੀਵਰਸਿਟੀ ਨੂੰ ਸਿਫਾਰਸ਼ ਕਰਦੀ ਹੈ ਕਿ ਪੰਜਾਬੀ ਦੇ ਐਮ. ਏ., ਬੀ. ਏ. ਆਨਰਜ਼ ਅਤੇ ਗਿਆਨੀ ਦੇ ਇਮਤਿਹਾਨਾਂ ਦੇ ਕੋਰਸ ਨਿਯਤ ਕਰਨ ਸਮੇਂ ਨਾਵਲ, ਨਾਟਕ ਤੇ ਵਾਰਤਕ ਦੇ ਪਰਚਿਆਂ ਵਿੱਚ ਸੰਸਾਰ ਪਰਸਿਧ ਸ਼ਾਹਕਾਰਾਂ ਦੇ ਪੰਜਾਬੀ ਅਨੁਵਾਦ ਵੀ ਸ਼ਾਮਲ ਕਰੇ।

ਕਾਨਫਰੰਸ ਦੀ ਦੂਜੇ ਦਿ

੨੬ ਮਈ ਐਤਵਾਰ ਨੂੰ ਦੁਪਹਿਰ ਦੇ ਚਾਰ ਵਜੇ ਪੰਜਾਬੀ ਕਾਨਫਰੰਸ ਦਾ

[੩੭