ਪੰਨਾ:Alochana Magazine October 1957 (Punjabi Conference Issue).pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਈਨੋ ਟਾਈਪ ਮਸ਼ੀਨਾਂ ਤਿਆਰ ਕਰਵਾਏ ਤੇ ਉਹਨਾਂ ਨੂੰ ਸਸਤੇ ਮੁਲ ਤੇ ਅਖ਼ਬਰਾਂ ਤਕ ਪਹੁੰਚਾਣ ਦਾ ਪਰਬੰਧ ਕਰੇ।

ਦੂਜਾ ਮਤਾ :

ਇਹ ਕਾਨਫਰੰਸ ਪਿਛਲੇ ਸਾਲ ਦਿੱਲੀ ਵਿੱਚ ਹੋਈ ਪੰਜਾਬੀ ਕਾਨਫਰੰਸ ਦੇ ਪੱਤਰਕਾਰੀ ਵਿਭਾਗ ਦੀ ਇਸ ਮੰਗ ਨੂੰ ਮੁੜ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਦੁਹਰਾਂਦੀ ਹੈ ਕਿ ਕੇਂਦਰੀ ਤੇ ਪ੍ਰਦੇਸ਼ਕ ਸਰਕਾਰਾਂ ਇਸ਼ਤਹਾਰ ਦੇਣ ਲੱਗਿਆਂ ਪੰਜਾਬੀ ਤੇ ਦੂਜੀਆਂ ਪੱਤਰਕਾਵਾਂ ਵਿੱਚ ਕੋਈ ਵਿਤਕਰਾ ਨ ਕਰਿਆ ਕਰਨ ਤੇ ਇਹ ਕਿ ਇਸ ਮਾਮਲੇ ਵਿੱਚ ਪੰਜਾਬੀ ਪੱਤਰਕਾਵਾਂ ਨਾਲ ਦੂਜੀਆਂ ਭਾਸ਼ਾਵਾਂ ਵਾਲਾ ਸਲੂਕ ਰਵਾ ਰਖਿਆ ਜਾਇਆ ਕਰੇ।

ਤੀਜਾ ਮਤਾ :

ਪਾਸ ਹੋਇਆ ਕਿ ਪੰਜਾਬੀ ਪੱਤਰਕਾਰਾਂ ਦੀ ਇਕ ਇੱਕਤਰਤਾ ੧੬ ਜੂਨ, ੧੯੫੭ ਨੂੰ ਜਾਲੰਧਰ ਵਿਚ ਬੁਲਾਈ ਜਾਵੇ, ਜੋ ਪੰਜਾਬੀ ਪੱਤਰਕਾਰੀ ਨਾਲ ਸੰਬੰਧਤ ਸਮਸਿਆਵਾਂ ਤੇ ਵਿਚਾਰ ਕਰੇ ।

(ੲ)ਪੰਜਾਬੀ ਲਿਖਾਰੀ ਕਾਨਫਰੰਸ

ਪੰਜਾਬੀ ਲਿਖਾਰੀ ਕਾਨਫ਼ਰੰਸ ਦਾ ਇਜਲਾਸ ੨੫-੯-੫੬ ਨੂੰ ਸ: ਗੁਰਬਖਸ਼ ਸਿੰਘ (ਪ੍ਰੀਤ ਲੜੀ) ਦੀ ਪ੍ਰਧਾਨਗੀ ਹੇਠ ਠੀਕ ੯ ਵਜੇ ਸਵੇਰੇ ਸਟੇਟ ਪਬਲਿਕ ਲਾਇਬ੍ਰੇਰੀ ਦੇ ਆਡਿਟੋਰਿਅਮ ਹਾਲ ਵਿੱਚ ਆਰੰਭ ਹੋਇਆ। ਹਜ਼ਾਰ ਤੋਂ ਵੱਧ ਲਿਖਾਰੀ ਇਸ ਕਾਨਫਰੰਸ ਵਿੱਚ ਹਾਜ਼ਰ ਸਨ | ਸੋਹਨ ਲਾਲ ਟ੍ਰੇਨਿੰਗ ਕਾਲਿਜ ਫਾਰ ਵੁਮੈਨ ਦੇ ਪ੍ਰਿੰਸੀਪਲ ਡਾ. ਰੋਸ਼ਨ ਲਾਲ ਆਹੂਜਾ ਨੇ ਆਪਣਾ ਲੇਖ 'ਪੰਜਾਬੀ ਭਾਸ਼ਾ ਦੀਆਂ ਨਵੀਆਂ ਲੋੜਾਂ' ਪੜ੍ਹੁਿਆ ਤੇ ਇਹ ਸੁਝਾ ਦਿੱਤਾ ਕਿ ਸਾਨੂੰ ਪੰਜਾਬੀ ਭਾਸ਼ਾ ਦੀ ਪਰਫੁਲਤਾ ਲਈ ਇਕ ਪੰਜ ਸਾਲਾ ਯੋਜਨਾ ਤਿਆਰ ਕਰਨੀ ਚਾਹੀਦ ਹੈ। ਪੰਜਾਬੀ ਵਿੱਚ ਉਧਾਰ ਲਏ ਨਵੇਂ ਸ਼ਬਦਾਂ ਸੰਬੰਧੀ ਡਾਕਟਰ ਸਾਹਿਬ ਨੇ ਇਹ ਕਹਿਆ ਕਿ ਕਿ ਇਹਨਾਂ ਦਾ ਉਚਾਰਣ ਹਰ ਹਾਲਤ ਵਿੱਚ ਮੂਲ-ਭਾਸ਼ਾ ਅਨੁਸਾਰ ਹੋਣਾ ਚਾਹਿਦਾ ਹੈ।

ਇਸ ਵਿਚਾਰ ਦੀ ਵਿਰੋਧਤਾ ਪਰਸਿੱਧ ਪੱਤਰਕਾਰ ਸ. ਸੋਹਨ ਸਿੰਘ ਜੋਸ਼ ਤੇ ਪਿੰਸੀਪਲ ਭਾਈ ਜੋਧ ਸਿੰਘ ਜੀ ਨੇ ਕੀਤੀ । ਇਹਨਾਂ ਕਹਿਆ ਕਿ ਅਜੇਹਾ ਕਰਨ

(੩੩