ਪੰਨਾ:Alochana Magazine October 1957 (Punjabi Conference Issue).pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਤ ਵਿਚ ਮੇਰੀ ਹਰ ਇਕ ਪੰਜਾਬੀ ਅਗੇ ਸਨਿਮਰ ਬੇਨਤੀ ਹੈ ਕਿ ਆਪੋ ਵਿਚ ਦੀ ਤਕਰਾਰ ਪੁਗਦੀ ਨਹੀਂ। ਇਹ ਸਾਡੀ ਤੇ ਪ੍ਰਾਂਤ ਦੀ ਅਧੋਗਤੀ ਦਾ ਕਾਰਨ ਬਣੇਗਾ । ਇਸ ਲਈ ਆਓ, ਭਰਾਵਾਂ ਵਾਂਗ ਰਲ ਕੇ ਰਹੀਏ, ਅਤੇ ਦੇਸ ਦੇ ਆਗੂਆਂ ਦੇ ਕੀਤੇ ਫ਼ੈਸਲੇ ਨੂੰ ਆਰਾਮ ਨਾਲ ਮੰਨ ਲਈਏ ਅਤੇ ਸੁੱਤੀਆਂ ਕਲਾਂ ਨੂੰ ਮੁੜ ਨਾ ਜਗਾਈਏ ।

ਪਰਧਾਨਗੀ ਭਾਸ਼ਣ

( ਸ: ਸਵਰਨ ਸਿੰਘ )

ਭਾਈ ਸਾਹਿਬ ਭਾਈ ਜੋਧ ਸਿੰਘ ਦੇ ਭਾਸ਼ਣ ਦੇਣ ਤੋਂ ਉਪਰੰਤ ਕੇਂਦਰੀ ਸਰਕਾਰ ਦੇ ਲੋਹੇ, ਫ਼ੌਲਾਦ ਅਤੇ ਬਾਲਣ ਦੇ ਮੰਤਰੀ ਸ: ਸਵਰਨ ਸਿੰਘ ਨੇ ਆਪਣਾ ਪਰਧਾਨਗੀ ਭਾਸ਼ਣ ਦੇਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਕੰਮ ਦੀ ਪਰਸੰਸਾ ਕੀਤੀ ਤੇ ਕਹਿਆ ਕਿ ਪੰਜਾਬੀ ਨੂੰ ਉਨਤ ਕਰਨ ਲਈ ਹੋਰ ਜ਼ਿਆਦਾ ਸਾਹਿਤੇ ਪੈਦਾ ਕਰਨ ਦੀ ਲੋੜ ਹੈ । ਆਪ ਜੀ ਨੇ ਬੜੇ ਜ਼ੋਰਦਾਰ ਸ਼ਬਦਾਂ ਵਿਚ ਸੂਚਤ ਕੀਤਾ ਕਿ ਪੰਜਾਬੀ ਭਾਰਤ ਦੇ ਵਿਧਾਨ ਵਿਚ ਪਰਵਾਨ ਹੋਈਆਂ ੧੪ ਭਾਸ਼ਾਵਾਂ ਵਿੱਚੋਂ ਇਕ ਹੈ। ਇਸ ਕਾਰਨ ਇਸ ਨੂੰ ਇਸ ਦੀ ਯੋਗ ਪਰਫੁਲਤਾ ਦਾ ਅਧਿਕਾਰ ਸਭ ਪਾਸਿਓੌਂ ਪਹੁੰਚਦਾ ਹੈ । ਪੰਜਾਬੀ ਦੀ ਕਿਸੇ ਸ਼ਕਲ ਵਿਚ ਵਿਰੋਧਤਾ ਭਾਰਤੀ ਸਵਿਧਾਨ ਦੇ ਅਪਮਾਨ ਦੇ ਤੁਲ ਹੋਵੇਗੀ।

ਸਰਦਾਰ ਸਾਹਿਬ ਨੇ ਦਸਿਆ ਕਿ ਪੰਜਾਬ ਆਰਥਕ ਉੱਨਤ ਵਲ ਵਧ ਰਹਿਆ ਹੈ ਤੇ ਜੋ ਲੋਕ ਭਾਸ਼ਾ ਸੰਬੰਧੀ ਅਗੇ ਹੋ ਚੁਕੇ ਫ਼ੈਸਲਿਆਂ ਤੇ ਝਗੜਾ ਛੇੜ ਰਹੇ ਹਨ, ਉਹ ਪੰਜਾਬ ਦੀ ਉੱਨਤੀ ਦੇ ਰਾਹ ਵਿਚ ਰੋੜਾ ਅਟਕਾ ਰਹੇ ਹਨ ਤੇ ਮੁਲਕ-ਧ੍ਹੋਹੀ ਸਾਬਤ ਹੋ ਰਹੇ ਹਨ । ਬੰਬਈ ਦੇਸ਼ ਦੇ ਲੋਕ ਇਕੋ ਵਾਰੀ ਮਰਹਟੀ, ਗੁਜਰਾਤੀ, ਹਿੰਦੀ ਤੇ ਅੰਗਰੇਜ਼ੀ ਪੜ੍ਹ ਸਕਦੇ ਹਨ ਤਾਂ ਪੰਜਾਬ ਦੀ ਵਸੋਂ ਦੇ ਕਿਸੇ ਇਕ ਭਾਗ ਨੂੰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਪੜ੍ਹਨ ਵਿਚ ਕੀ ਡਰ ਹੈ ?

ਭਾਸ਼ਣ ਨੂੰ ਜਾਰੀ ਰਖਦਿਆਂ ਸਰਦਾਰ ਸਾਹਿਬ ਨੇ ਫ਼ਰਮਾਇਆ ਕਿ ਪੰਜਾਬ ਦੇ ਇਕ ਹਿੱਸੇ ਵਿਚ 'ਸੱਚਰ ਫ਼ਾਰਮੂਲਾ' ਤੇ ਦੂਜੇ ਵਿਚ 'ਪੈਪਸੂ ਫ਼ਾਰਮੂਲਾ' ਲੱਗਾ ਹੈ । ਸਤਿਆਗ੍ਹਹ ਦੀ ਧਮਕੀ ਹੇਠ ਆਰਯ ਸਮਾਜੀ ਲੀਡਤ ਸੱਚਰ ਫ਼ਾਰਮੂਲੇ ਨੇ ਬਦਲ ਦੇਣਾ ਚਾਹੁੰਦੇ ਹਨ, ਜਿਹੜਾ ਕਿ ਪੰਜਾਬ ਦੀ ਭਾਸ਼ਾਈ ਸਮੱਸਿਆ ਨੂੰ ਹਲ ਕਰਨ ਲਈ ਘੜਿਆ ਗਇਆ ਸੀ । ਇਹ ਯਤਨ ਸਮੁੱਚੇ ਪੰਜਾਬ ਲਈ ਬੜਾ

੨੯