ਪੰਨਾ:Alochana Magazine October 1957 (Punjabi Conference Issue).pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਪਰਗਟ ਕਰਨ ਦਾ ਜਤਨ ਕੀਤਾ ਗਇਆ ਹੈ । ਯੂਰਪੀ ਵਿਦਵਾਨ ਸੰਸਕ੍ਰਿਤ ਸ਼ਬਦਾਂ ਨੂੰ ਰੋਮਨ ਅੱਖਰਾਂ ਵਿਚ ਕਈ ਨੁਕਤੇ ਨਿਸ਼ਾਨੀਆਂ ਲਾ ਕੇ ਲਿਖ ਲੈਂਦੇ ਸਨ ਤੇ ਉਚਾਰੱਣ ਵੀ ਠੀਕ ਕਰ ਲੈਂਦੇ ਸਨ । ਸੋ ਕੋਈ ਵੀ ਬੋਲੀ ਕਿਸੇ ਵੀ ਲਿਪੀ ਵਿਚ ਬਿਦੀਆਂ ਜਾਂ ਹੋਰ ਨਿਸ਼ਾਨੀਆਂ ਲਾ ਕੇ ਲਿਖੀ ਜਾ ਸਕਦੀ ਹੈ । ਪਰੰਤੂ ਇਸ ਦਾ ਇਹ ਭਾਵ ਨਹੀਂ ਕਿ ਉਸ ਦੀ ਆਪਣੀ ਵਰਣਮਾਲਾ ਵਿਅਰਬ ਹੈ ਤੇ ਉਸ ਨੂੰ ਛੱਡ ਦਿਤਾ ਜਾਵੇ । ਇਹ ਵੀ ਇਕ ਭੁਲੇਖਾ ਹੈ ਕਿ ਗੁਰਮੁਖੀ ਲਿਪੀ ਦੇਵਨਾਗਰੀ ਦੇ ਅੱਖਰ ਤੋੜ ਫੋੜ ਕੇ ਬਣਾਈ ਗਈ ਹੈ । ਸ: ਜੀ. ਬੀ. ਸਿੰਘ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਗੁਰਮੁਖੀ ਦਾ ਦੇਵਨਾਗਰੀ ਨਾਲ ਰਾਕਰਾ ਕਰੀਏ ਤਾਂ :- (੧) ਦੋਹਾਂ ਵਿਚ ਦੋ ਅੱਖਰ ਸਾਂਝੇ ਹਨ । (੨) ਦੋਹਾਂ ਦੇ ਪੰਜ ਅੱਖਰ ਮਿਲਦੇ ਹਨ । (੩) ਦੋਹਾਂ ਦੇ ਚੌਦਾਂ ਅੱਖਰ ਬਿਲਕੁਲ ਨਹੀਂ ਮਿਲਦੇ । (੪) ਦੋਹਾਂ ਦੇ ਚੌਦਾਂ ਅੱਖਰ ਕੁਝ ਕੁਝ ਮਿਲਦੇ ਹਨ | ਇਸ ਦੇ ਮੁਕਾਬਲੇ ਤੇ ਜੇ ਟਕਰੀ ਦੇ ਅੱਖਰ ਵੇਖੀਏ ਤਾਂ ਗੁਰਮੁਖੀ ਨਾਲ :- (੧) ਪੰਦਰਾਂ ਅੱਖਰ ਸਾਂਝੇ ਹਨ । (੨) ਪੰਜ ਅੱਖਰ ਮਿਲਦੇ ਜੁਲਦੇ ਹਨ । (੩) ਪੰਜ ਅੱਖਰ ਕੁਝ ਕੁਝ ਮਿਲਦੇ ਹਨ ਅਤੇ (੪) ਅੱਠ ਅੱਖਰ ਬਿਲਕੁਲ ਨਹੀਂ ਮਿਲਦੇ।

ਗੁਰਮੁਖੀ ਟਾਕਰੀ ਨਾਲ ਬਹੁਤ ਵਧੀਕ ਮਿਲਦੀ ਹੈ । ਵਾਕਰੀ ਪੰਜਾਬ ਦੇ ਪਹਾੜਾਂ ਦੀ ਲਿਪੀ ਹੈ । ਗੁਰਮੁਖੀ ਅਤੇ ਵਾਕਰੀ ਜ਼ਰੂਰ ਕਿਸੇ ਸਾਂਝੇ ਸਮੇ ਵਿਚੋਂ ਨਿਕਲੀਆਂ ਹੋਸਨ, ਪਰ ਦੇਵਨਾਗਰੀ ਨਾਲ ਇਨ੍ਹਾਂ ਦਾ ਦੂਰ ਦਾ ਸਾਕ ਹੈ । ਗੁਰਮੁਖੀ ਸ਼ਾਰਦਾ ਦੇ ਵੀ ਵਧੀਕ ਨੇੜੇ ਹੈ । ਸੱਤ ਅੱਖਰ ਸਾਂਝੇ ਅਤੇ ਬਾਰਾਂ ਮਿਲਦੇ ਹਨ । ਅਰਸਨ ਨੇ ਗੁਰਮੁਖੀ ਸ਼ਾਦੀ ਵਿੱਚੋਂ ਨਿਕਲੀ ਲਿਖ ਦਿਤਾ ਹੈ, ਪਰੰਤ ਇਹ ਠੀਕ ਨਹੀਂ। ਉਹ ਜੇ ਟਾਕਰੀ ਨਾਲ ਮੁਕਾਬਲਾ ਕਰਦਾ ਤਾਂ ਕਿਸੇ ਹੋਰ ਸਿੱਟੇ ਤੇ ਅਪੜਦਾ । ਕਿਸੇ ਬੋਲੀ ਤੇ ਉਸ ਦੀ ਲਿਪੀ ਦਾ ਘਣਾ ਸੰਬੰਧ ਹੁੰਦਾ ਹੈ । ਸਮੇਂ ਦੇ ਲੰਘਣ ਨਾਲ ਉਸ ਬੋਲੀ ਦੀ ਵਰਣਮਾਲਾ, ਉਸ ਬੋਲੀ ਦੇ ਅੱਖਰਾਂ ਨਾਲ, ਕਈ ਤਰ੍ਹਾਂ ੨੬]