ਪੰਨਾ:Alochana Magazine October 1957 (Punjabi Conference Issue).pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਦੋ ਕੁ ਸੌ ਸਫੇ ਦੀ ਛਾਪੀ ਹੈ, ਜਿਸ ਵਿਚ ਚੰਗੀ ਤਰਾਂ ਸਿੱਧ ਕੀਤਾ ਗਇਆ ਹੈ ਚਿ ਗੁਰਮੁਖੀ ਲਿਪੀ ਸਿੱਖ ਗੁਰੂਆਂ ਦੇ ਜਨਮ ਤੋਂ ਬਹੁਤ ਪਹਿਲਾਂ ਦੀ ਹੈ ਅਤੇ ਸਿੱਖਾਂ ਨਾਲ ਇਸ ਦਾ ਕੇਵਲ ਇਤਨਾ ਹੀ ਸੰਬੰਧ ਹੈ ਕਿ ਇਸ ਲਿਪੀ ਨੂੰ ਗੁਰਬਾਣੀ ਲਿਖਣ ਲਈ ਵਰਤਿਆ ਗਇਆ | ਪਾਦਰੀ ਨਿਉਟਨ ਨੇ ੧੮੫੧ ਈ: ਵਿੱਚ ਇਕ ਵਿਆਕਰਣ ਪੰਜਾਬੀ ਬੋਲੀ ਦਾ ਲਿਖਿਆ ਸੀ । ਉਸ ਵਿੱਚ ਇਹ ਸ਼ਬਦ ਆਏ ਹਨ :

"ਲੋਕਾਂ ਵਿੱਚ ਇਹ ਆਮ ਵਿਸ਼ਵਾਸ਼ ਹੈ ਕਿ ਇਨ੍ਹਾਂ ਅੱਖਰਾਂ, ਭਾਵ ਗੁਰਮੁਖੀ ਅੱਖਰਾਂ ਨੂੰ ਬਾਬਾ ਨਾਨਕ ਜੀ ਨੇ ਜਨਮ ਦਿੱਤਾ | ਪਰੰਤੂ ਇਹ ਗਲ ਨਿਸ਼ਚਿਤ ਹੈ ਕਿ ਇਨ੍ਹਾਂ ਦੀਆਂ ਸ਼ਕਲਾਂ ਦੇ ਬਦਲਣ ਵਿੱਚ ਭਾਵੇਂ ਉਨ੍ਹਾਂ ਦਾ ਕੁਝ ਹੱਥ ਹੋਵੇ, ਇਨ੍ਹਾਂ ਵਿੱਚੋਂ ਬਹੁਤੇ ਅੱਖਰ ਬਹੁਤ ਪੁਰਾਣੇ ਸਮੇਂ ਤੋਂ ਤੁਰੇ ਆ ਰਹੇ ਹਨ । ਹਾਂ, ਥੋੜੀ ਵਿਲਖਣਤਾ ਬਣਤਰ ਵਿੱਚ ਜ਼ਰੂਰ ਆ ਗਈ ਹੈ । ਗੁਰਮੁਖੀ ਵਰਣਮਾਲਾ ਦੇ ਪੈਂਤੀ ਅੱਖਰਾਂ ਵਿੱਚ ਘਟੋ ਘਟ ਇੱਕੀ ਪੁਰਾਣ ਉਕਰੇ ਲੇਖਾਂ ਵਿੱਚ, ਚਾਹੇ ਥੋੜੀ ਬਹੁਤੀ ਬਦਲੀ ਉਨਾਂ ਵਿੱਚ ਆ ਗਈ ਹੈ, ਸਾਫ਼ ਸਾਫ਼ ਪਛਾਣੇ ਜਾ ਸਕਦੇ ਹਨ, ਤਿੰਨ ਪੰਜਵੀਂ ਸ਼ਤਾਬਦੀ ਪੂਰਵ-ਈਸਾ ਤੀਕ ਅਤੇ ਬਾਰਾਂ ਤੀਜੀ ਸ਼ਤਾਬਦੀ ਪੂਰਵ-ਈਸਾ ਤੀਕ।"

ਲੁਧਿਆਣਾ ਮਿਸ਼ਨ ਨੇ ੧੮੫੨ ਈ: ਵਿੱਚ ਜਦੋਂ ਪੰਜਾਬੀ ਡਿਕਸ਼ਨਰੀ ਛਾਪੀ, ਉਸ ਵਿੱਚ ਲਿਖਿਆ :-

“ਅੱਖਰ ਜੋ ਇਸ ਡਿਕਸ਼ਨਰੀ) ਵਿਚ ਵਰਤੇ ਹਨ ਉਨਾਂ ਵਿਚ ਪੰਜਾਬੀ ਆਮ ਤੌਰ ਤੇ ਲਿਖੀ ਜਾਂਦੀ ਹੈ ਅਤੇ ਉਨਾਂ ਦਾ ਨਾਮ ਗੁਰਮੁਖੀ ਹੈ।"

ਡਾਕਟਰ ਬਨਾਰਸੀ ਦਾਸ ਜੀ ਨੇ ਆਪਣੀ ਰਚਨਾ ਪੰਜਾਬੀ ਬੋਲੀ ਅਤੇ ਉਸ ਦਾ ਸਾਹਿੱਤ, ਸੀ ਦੁਨੀ ਚੰਦ ਜੀ ਨੇ ਆਪਣੀ ਪੁਸਤਕ 'ਭਾਸ਼ਾ ਵਿਗਿਆਨ', ਅਤੇ ਸ੍ਰੀ ਗ੍ਰੀਅਰਸਨ ਨੇ 'ਭਾਰਤੀ ਬੋਲੀਆਂ ਦੇ ਸਰਵੇ’ ਵਿਚ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ । ਡਾਕਟਰ ਰਘੁਵੀਰ ਨੇ, ਜਿਨਾਂ ਨੇ ਕਿ ਹਿੰਦੀ ਸੰਕੇਤਕ ਸ਼ਬਦ ਬਣਾਣ ਵਿਚ ਬਹੁਤ ਸਾਰਾ ਹਿੱਸਾ ਪਾਇਆ ਹੈ, ੧੯੩੬ ਵਿੱਚ ਆਪਣੀ ਪੱਤਕਾ ਪੰਜਾਬੀ ਪ੍ਰਕਾਸ਼ ਵਿੱਚ ਐਉਂ ਲਿਖਿਆ ਹੈ :-

"ਦੇਵਨਾਗਰੀ (ਜੋ ਹਿੰਦੀ, ਮਰਾਠੀ ਅਤੇ ਨੇਪਾਲੀ ਦੀ ਲਿਪੀ ਹੈ), ਸ਼ਾਰਦਾ, ਤਿਬਤੀ, ਬੰਗਾਲੀ, ਉੜੀਆ, ਮੇਵਾੜੀ, ਨੰਦੀ ਨਾਗਰੀ, ਟਾਕਰੀ ਅਤੇ ਗੁਜਰਾਤੀ ਆਦਿ ਲਿਪੀਆਂ ਵਾਂਗ ਗੁਰਮੁਖੀ ਲਿਪੀ ਵੀ ਬਾਹਮੀ ਦੇ ਕਿਸੇ ਅਜਿਹੇ ਰੁਪ ਤੋਂ, ਜੋ ਅਸੀਂ ਨਹੀਂ ਜਾਣਦੇ, ਉਪਜੀ ਹੈ । ਇਸ ਲਿਪੀ ਵਿੱਚ ਵੀ, ਭਾਰਤ ਦੀਆਂ ਹੋਰਨਾਂ ਆਧਨਿਕ ਲਿਪੀਆਂ ਵਾਂਗ ਅਸੀਂ ਲਿਖਦੇ ਹਾਂ ਜੋ ਕੁਝ ਅਸੀਂ ਬੋਲਦੇ ਹਾਂ । ਪੰਜਾਬੀ

੩]