ਪੰਨਾ:Alochana Magazine October 1957 (Punjabi Conference Issue).pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

' ਦੇ ਉੱਤਰ ਵਿਚ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਨੇ ਲਿਖਿਆ ਹੈ ਕਿ ਉਹ ੧੯੫੭-੫੮ ਤੋਂ ਪੈਟਰੋਨੇਜ ਔਫ਼ ਲਿਟਰੇਚਰ (Patronage of Literature) ਨਾਂ ਹੇਠ ਇਕ ਫੰਡ ਕਾਇਮ ਕਰ ਰਹੀ ਹੈ, ਜਿਸ ਵਿੱਚੋਂ ਹਿੰਦੀ ਪੰਜਾਬੀ ਵਿਚ ਵਧੀਆ ਸਾਹਿੱਤ ਪੈਦਾ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਇਆ ਕਰਨਗੇ । ੩. ਬੱਚਿਆਂ ਲਈ ਸਸਤਾ ਚਿੱਤਰ-ਮਈ ਸਾਹਿੱਤ ਪੈਦਾ ਕਰਾਉਣ ਦੀ ਮੰਗ ਬਾਰੇ ਪੰਜਾਬ ਸਰਕਾਰ ਨੇ ਸਾਨੂੰ ਸੂਚਤ ਕੀਤਾ ਹੈ ਕਿ ਉਨ੍ਹਾਂ ਨੇ ਬੱਚਿਆਂ ਲਈ ਸਾਹਿੱਤ ਰਚਨਾ ਨੂੰ ਉਤਸ਼ਾਹਤ ਕਰਨ ਲਈ ਫੈਸਲਾ ਕੀਤਾ ਹੈ ਕਿ ਅਜੇਹੇ ਸਾਹਿੱਤ ਨੂੰ ਲਾਇਬਰੇਰੀਆਂ ਤੇ ਇਨਾਮੀ ਪ੍ਰਕਾਸ਼ਨਾਂ ਵੱਜੋਂ ਵਰਤਨ ਦੀ ਆਮ ਖੁਲ ਦਿੱਤੀ ਜਾਇਆ ਕਰੇ ਅਤੇ ਇਹ ਕਿ ਇਸ ਦੀ ਪਰਵਾਨਗੀ ਲਈ ਸਿਖਿਆ ਵਿਭਾਗ ਵਲੋਂ ਨਿਯਤ ਹੋਈ ਫੀਸ ਘਟਾ ਦਿੱਤੀ ਜਾਏ । ੪. ਪਹਿਲੀ ਪੰਜਾਬੀ ਕਾਨਫਰੰਸ ਤੇ ਦਿੱਲੀ ਵਿਚ ਹੋਈ ਦੂਜੀ ਕਾਨਫਰੰਸ ਵਿੱਚ ਪੰਜਾਬ ਯੂਨੀਵਰਸਿਟੀ ਪਾਸੋਂ ਮੰਗ ਕੀਤੀ ਗਈ ਸੀ ਕਿ ਉਹ ਪੰਜਾਬੀ ਵਿਚ ਖੋਜ ਨੂੰ ਪਰਫੁਲਤ ਕਰਨ ਲਈ ਪੰਜਾਬੀ ਦੀ ਇਕ ਫ਼ੈਸਰਸ਼ਿਪ ਕਾਇਮ ਕਰੇ। ਇਸ ਦੇ ਉੱਤਰ ਵਿਚ ਪੰਜਾਬ ਯੂਨੀਵਰਸਿਟੀ ਨੇ ਇਹ ਲਿਖਿਆ ਹੈ ਕਿ ਇਸ ਪ੍ਰਸ਼ਨ ਨੂੰ ਦੂਜੀਆਂ ਆਧੁਨਿਕ ਭਾਰਤੀ ਬੋਲੀਆਂ ਲਈ ਚੇਅਰਜ਼ ਸਥਾਪਨ ਕਰਨ ਵੇਲੇ ਸੋਚਿਆ ਜਾਏਗਾ । ੫. ਇਕ ਹੋਰ ਮਤੇ ਰਾਹੀਂ ਉੱਤਰੀ ਹਿੰਦ ਦੀਆਂ ਤਕ ਸਰਕਾਰਾਂ ਦੇ ਸਿਖਿਆ ਵਿਭਾਗਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੇ ਸਕੂਲਾਂ, ਕਾਲਜਾਂ ਵਿਚ ਆਪਣੀ ਇਲਾਕਾਈ ਬੋਲੀ ਨਾਲ ਇਕ ਹੋਰ ਭਾਸ਼ਾ ਵਜੋਂ ਪੰਜਾਬੀ ਦੀ ਪੜਾਈ ਦਾ ਪਰਬੰਧ ਵੀ ਕਰਨ । ਇਸ ਦੇ ਉੱਤਰ ਵਿਚ ਕਸ਼ਮੀਰ ਤੇ ਜਨੂੰ ਦੀ ਸਰਕਾਰ ਨੇ ਲਿਖਿਆ ਹੈ ਕਿ ਉਨਾਂ ਦੇ ਰਾਜ ਵਿਚ ਇਹ ਸਹੂਲਤ ਅੱਗੇ ਹੀ ਮਿਲੀ ਹੋਈ ਹੈ । ਉੱਤਰ ਪ੍ਰਦੇਸ਼ ਤੇ ਰਾਜਿਸਥਾਨ ਦੀ ਸਰਕਾਰ ਨੇ ਇਸ ਮਾਮਲੇ ਉੱਤੇ ਗੌਰ ਕਰਨ ਪਰਵਾਨ ਕੀਤਾ ਹੈ । ਉਪ੍ਰੋਕਤ ਮਤਿਆਂ ਤੋਂ ਛੁੱਟ ਕੁਝ ਹੋਰ ਮਤੇ ਜੋ ਪਿਛਲੀ ਕਾਨਫ਼ਰੰਸ ਵਿਚ ਪਾਸ ਕੀਤੇ ਗਏ ਸਨ, ਉਹਨਾਂ ਦਾ ਸਾਰ-ਅੰਸ਼ ਇਸ ਪਰਕਾਰ ਹੈ :- (ਉ) ਪੰਜਾਬ ਸਰਕਾਰ ਦਾ ਪੰਜਾਬੀ ਮਹਿਕਮਾ (ਭਾਸ਼ਾ ਵਿਭਾਗ) ਕੁਲ ਸੰਸਾਰ ਦੀਆਂ ਉੱਤਮ ਰਚਨਾਵਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਦਾ ਬੀੜਾ [੧੭