ਪੰਨਾ:Alochana Magazine October 1957 (Punjabi Conference Issue).pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨. ਪੰਜਾਬ ਸਰਕਾਰ ਨੇ ਪੰਜਾਬੀ ਬੋਲੀ ਦੀ ਵਰਤੋਂ ਨੂੰ ਪੰਜਾਬ ਦੀਆਂ ਅਦਾਲਤਾਂ ਤੇ ਦਫ਼ਤਰਾਂ ਵਿਚ ਸੰਨ ੧੯੬੦ ਤਕ ਪਰਚਲਤ ਕਰਨਾ . ਪਰਵਾਨ ਕਰ ਲਇਆ । ੩. ਪੰਜਾਬ ਵਿਚ ਸੱਚਰ-ਫ਼ਾਰਮੂਲੇ ਤੇ ਵਧੇਰੇ ਪਕਿਆਈ ਨਾਲ ਅਮਲ ਕਰਵਾਏ ਜਾਣ ਲਈ ਵਿਉਂਤਾਂ ਸੋਚੀਆਂ ਜਾਣ ਲੱਗੀਆਂ । ੪. ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵਲੋਂ ਛੱਪੀਆਂ ਪੁਸਤਕਾਂ ਦੀਆਂ ਅਸ਼ੁੱਧੀਆਂ ਨੂੰ ਅਗੋਂ ਲਈ ਦੂਰ ਕਰਵਾਉਣ ਦਾ ਯਕੀਨ ਦਿਵਾਇਆ ਗਇਆ । ੫, ਪੰਜਾਬ ਦੇ ਸਕੂਲ ਕਾਡਰ ਵਿਚ ਪੰਜਾਬੀ ਅਧਿਆਪਕਾਂ ਤੇ ਅੰਗਰੇਜ਼ੀ ਟੀਚਰਾਂ ਵਿਚਕਾਰ ਤੰਖਾਹ, ਤਰੱਕੀ ਤੇ ਗਰੇਡ ਦੇ ਮਾਮਲਿਆਂ ਵਿਚ ਵਿਤਕਰਾ ਨਾ ਕੀਤੇ ਜਾਣ ਦੀ ਮੰਗ ਤੇ ਹਮਦਰਦੀ ਨਾਲ ਗੌਰ ਕੀਤੇ ਜਾਣ ਦਾ ਵਿਸ਼ਵਾਸ਼ ਦਿਵਾਇਆ ਗਇਆ । ੬. ਪੰਜਾਬ ਵਿਚ ਰੇਲਵੇ ਸਟੇਸ਼ਨਾਂ, ਸਰਕਾਰੀ ਇਮਾਰਤਾਂ ਤੇ ਦਫ਼ਤਰਾਂ ਵਿਚ ਹਿੰਦੀ ਦੇ ਨਾਲ ਹੀ ਪੰਜਾਬੀ ਵਿਚ ਸਾਈਨ ਬੋਰਡ ਲਾਏ ਜਾਣ ਦੀ ਮੰਗ ਨੂੰ ਸਵੀਕਾਰ ਕਰ ਲਇਆ ਗਇਆ । ਦੂਜੀ ਪੰਜਾਬੀ ਕਾਨਫ਼ਰੰਸ :- ਅਕਾਡਮੀ ਦੀ ਦੂਜੀ ਪੰਜਾਬੀ ਕਾਨਫ਼ਰੰਸ, ਜੋ ਪਿਛਲੇ ਸਾਲ ੧੪, ੧੫ ਅਪ੍ਰੈਲ ਨੂੰ ਦਿੱਲੀ ਵਿਚ ਹੋਈ, ਉਸ ਵਿਚ ਪਾਸ ਕੀਤੇ ਮਤੇ ਸੰਬੰਧਤ ਮਹਿਕਮਿਆਂ, ਰਾਜਾਂ ਤੇ ਸੰਸਥਾਵਾਂ ਨੂੰ ਭੇਜੇ ਗਏ । ਉਹਨਾਂ ਦੇ ਸਿੱਟੇ ਵੱਜੋਂ ਇਹ ਸਫਲਤਾਵਾਂ ਪਰਾਪਤ ਹੋਈਆਂ:- ੧. ਇਕ ਮਤੇ ਦੀ ਇਸ ਮੰਗ ਦੇ ਜਵਾਬ ਵਿਚ ਕਿ ਪੰਜਾਬੀ ਵਿਚ ਬੁੱਧ ਤੇ ਸੁੰਦਰ ਛਪਾਈ ਕਰਵਾਉਣ ਲਈ ਮੋਨੋ-ਟਾਈਪ ਤੇ ਲਾਈਨੋ-ਟਾਈਪ ਮਸ਼ੀਨਾਂ ਬਣਵਾਈਆਂ ਜਾਣ, ਪੰਜਾਬ ਸਰਕਾਰ ਨੇ ਇਹ ਲਿਖ ਭੇਜਿਆ ਹੈ ਕਿ ਇਸ ਵਿਸ਼ੇ ਤੇ ਉਹ ਮੋਨੋ-ਟਾਈਪ ਕਾਰਪੋਰੇਸ਼ਨ ਲਿਮਟਿਡ, ਲੰਡਨ ਨਾਲ ਗਲ ਬਾਤ ਕਰ ਰਹੀ ਹੈ ਤੇ ਇਹ ਕਿ ਅਜਿਹੀਆਂ ਮਸ਼ੀਨਾਂ ਨੂੰ ਤਿਆਰ ਕਰਾਣ ਤੇ ਮਾਰਕੀਟ ਵਿਚ ਲਿਆਉਣ ਲਈ ਕੁਝ ਸਮਾਂ ਲਗੇਗਾ | ੨. ਪੰਜਾਬੀ ਸਾਹਿੱਤ ਵਿਚ ਵਧੀਆ ਉਠਾਨ, ਛਪਾਈ, ਚਿੱਤਰਾਂ ਤੇ ਲੇ-ਆਊਟ ਵਾਲੀਆਂ ਪੁਸਤਕਾਂ ਛਾਪਣ ਲਈ ਯੋਗ ਇਨਾਮ ਰਖੇ ਜਾਣ ਦੀ ਮੰਗ ੧੬]