ਪੰਨਾ:Alochana Magazine October 1957 (Punjabi Conference Issue).pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਦਿਤੀਆਂ ਜਾਂਦੀਆਂ ਹਨ । | ਰੈਫ਼ਰੈਂਸ ਪੁਸਤਕਾਲੜ :- ਪੰਜਾਬੀ ਸਾਹਿੱਤ ਦੀ ਉੱਨਤੀ ਲਈ ਜੋ ਤੀਜਾ ਕਦਮ ਅਕਾਡਮੀ ਨੇ ਚੁੱਕਿਆ ਹੈ, ਉਹ ਹੈ ਲੁਧਿਆਣੇ ਵਿਚ ਇਕ ਪੁਸਤਕਾਲ · ਖੋਲਣਾ । ਇਸ ਦਾ ਆਰੰਭ ਪਿਛਲੇ ਸਾਲ ਕੁਝ ਪਰ-ਉਪਕਾਰੀ ਪ੍ਰਕਾਸ਼ਕਾਂ ਵਲੋਂ ਚੋਖੀ ਗਿਣਤੀ ਵਿਚ ਭੇਟਾ ਕੀਤੀਆਂ ਗਈਆਂ ਪੁਸਤਕਾਂ ਨਾਲ ਹੋ ਚੁਕਾ ਹੈ । ਇਸ : ਸਾਲ 2000 ਰੁਪਏ ਦੀ ਰਕਮ ਹੱਥ-ਲਿਖੀਆਂ ਖਰੀਦਣ ਲਈ ਕਢੀ ਗਈ ਹੈ । ਪੁਸਤਕਾਲਜ ਤੇ ਪੰਜਾਬੀ ਸਾਹਿੱਤ ਅਕਾਡਮੀ ਲਈ ਲੁਧਿਆਣਾ ਸ਼ਹਿਰ ਵਿਚ ਜ਼ਮੀਨ ਦਾ ਇਕ ਟੁਕੜਾ, ਜੋ ਗੁਰਦਵਾਰਾ ਕਮੇਟੀ ਹੋਰਾਂ ਦੀ ਮਲਕੀਅਤ ਹੈ, ੯੯ ਸਾਲਾ :ਲਜ਼, ਤੇ ਲੈਣ ਦਾ ਜਤਨ ਹੋ ਰਹਿਆ ਹੈ । ਇਕ ਹੋਰ ਸੰਸਥਾ ਨਾਲ ਵੀ, ਜਿਸ ਪਾਸ ਇਸ ਪਰਯੋਜਨ , (ਲਾਇਬਰੇਰੀ ਖੋਣ) ਲਈ ਦੱਬ ਗਿਆਰਾਂ ਹਜ਼ਾਰ ਰੁਪਏ ਦੀ ਰਕਮ. ਪਈ, ਹੈ, ਗਲ ਬਾਤ ਹੋ ਰਹੀ ਹੈ , ਤਾਂ ਜੋ ਉਹਨਾਂ ਦੇ ਸਹਿਯੋਗ ਨਾਲ ਪੁਸਤ ਕਾਲਜ ਨੂੰ ਚੰਗਰੀ ਸ਼ਕਲ ਦਿੱਤੀ ਜਾ ਸਕੇ। ਸਾਹਿੱਤਕ ਗੋਸ਼ਟੀਆਂ (Seminars) :- ਅਕਾਡਮੀ ਇਸ ਸਾਲ ਤੋਂ ਇਕ ਹੋਰ ਕਦਮ ਚੁਕਣ ਦਾ ਇਰਾਦਾ ਰੱਖਦੀ ਹੈ, ਉਹ ਸਾਹਿੱਤਕ ਗੋਸ਼ਟੀਆਂ ਦਾ ਸ਼ੁਰੂ ਕਰਨਾ ਹੈ । ਇਹ ਗੋਸ਼ਟੀਆਂ ਹਰ ਸਾਲ ਕਿਸੇ ਯੋਗ ਸਥਾਨ ਉਪਰ ਹੋਇਆ ਕਰਨਗੀਆਂ । ਇਹਨ ਦੁਆਰਾ ਪੰਜਾਬੀ ਵਿਦਵਾਨਾਂ ਦਾ ਵਿਚਾਰ ਵਟਾਂਦਰਾ ਆਪਸ ਵਿਚ ਸੰਭਵ ਹੋ ਸਕੇ | | ਪੰਜਾਬੀ ਕਾਨਫਰੰਸਾਂ :: ਪੰਜਾਬੀ ਭਾਸ਼ਾ ਤੇ ਸਾਹਿੱਤ ਦੀ ਉੱਨਤੀ ਲਈ ਅਕਾਡਮੀ ਨੇ ਪੰਜਾਬੀ ਕਾਨਫ਼ਰੰਸਾਂ ਕਰਨ ਦਾ ਬੀੜਾ ਚੁਕਿਆ ਹੋਇਆ ਹੈ । ਇਹ ਇਸ ਸੰਸਥਾ ਦੀ ਤੀਜੀ ਕਾਨਫ਼ਰੰਸ ਹੈ । ਇਸ ਤੋਂ ਪਹਿਲਾਂ ਦੇ, ਇਕ ਲੁਧਿਆਣੇ ਤੇ ਦੂਜੀ ਦਿੱਲੀ ਵਿਚ ਹੋ ਚੁਕੀ ਹੈ । | ਪਹਿਲੀ ਪੰਜਾਬੀ ਕਾਨਫ਼ਰੰਸ - ਲੁਧਿਆਣਾ ਵਿਚ ੧ ਮਈ, ੧੯੫੫ ਨੂੰ ਹੋਈ ਪਹਿਲੀ ਪੰਜਾਬੀ ਕਾਨਫ਼ਰੰਸ ਵਿਚ ਕੁਝ ਮਤੇ ਪਾਸ ਕੀਤੇ ਗਏ ਸਨ, ਜਿਨ੍ਹਾਂ ਦੇ ਸਿੱਟੇ ਵਜੋਂ ਹੇਠ ਲਿਖੀਆਂ ਪਰਾਪਤੀਆਂ ਹੋਈਆਂ :- ੧. ਸਾਬਕਾ ਪੈਪਸੂ ਸਰਕਾਰ ਦੇ ਪੰਜਾਬੀ ਵਿਭਾਗ ਦੀ ਤਰਾਂ ਪੰਜਾਬ ਵਿਚ ਵੀ ਇਲਾਕਾਈ ਬੋਲੀਆਂ ਦੀ ਪਰਫੁਲਤਾ ਲਈ ਇਕ ਭਾਸ਼ਾਵਿਭਾਗ ਕਾਇਮ ਕੀਤਾ ਗਇਆ, ਜੋ ਹੁਣ ਸੰਯੁਕਤ ਪੰਜਾਬ ਵਿਚ ਪੈਪਸ ਦੇ ਪੰਜਾਬੀ ਵਿਭਾਗ ਨਾਲ ਮਿਲਾ ਦਿੱਤਾ ਗਇਆ ਹੈ । [੧੫