ਪੰਨਾ:Alochana Magazine October 1957 (Punjabi Conference Issue).pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨) ਸੱਸੀ-ਹਾਸ਼ਮ- ਸੰਪਾਦਕ ਸ: ਹਰਨਾਮ ਸਿੰਘ ਸ਼ਾਨ । (੩) ਆਦਮੀ ਦੀ ਪਰਖ-ਅਨੁਵਾਦਕ ਸ਼ਮਸ਼ੇਰ ਸਿੰਘ “ਅਸ਼ੋਕ । (੪) ਪੰਜਾਬੀ ਭਾਸ਼ਾ ਦਾ ਇਤਿਹਾਸ-ਕੂਤ ੫: ਵਿ. ਭਾ, ਅਰੁਣ । (੫) ਵਾਰ ਸ਼ਾਹ ਮੁਹੰਮਦ- ਸੰਪਾਦਕ : ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ॥ (੬) ਅੱਗ ਦੀ ਕਹਾਣੀ-(ਬਾਲ-ਸਾਹਿੱਤ-ਲੜੀ}-(ਛਪ ਰਹੀ ਹੈ) । ਤਿਆਰ ਕਰਵਾਈਆਂ ਜਾ ਰਹੀਆਂ ਪੁਸਤਕਾਂ:- (ਉ ) ਪੰਜਾਬੀ ਸ਼ਬਦ-ਜੋੜਾਂ ਦਾ ਕੋਸ਼-ਪੰਜਾਬੀ ਰਚਨਾਵਾਂ ਤੇ ਸ਼ਬਦ-ਜੋੜਾਂ ਨੂੰ ਇਕਸਾਰਤਾ ਦੇਣ ਲਈ ਇਹ ਪੁਸਤਕ ਉਚੇਚੇ ਤੌਰ ਤੇ ਤਿਆਰ ਕਰਵਾਈ ਜਾ ਰਹੀ ਹੈ । (ਅ) ਸ੍ਰੀ ਮਦ ਭਗਵਤ ਗੀਤਾ-ਅਨੁਵਾਦਕ ਗੁਰਬਖਸ਼ ਸਿੰਘ ਕੰਸਰੀ । ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਦਾ ਸਰਲ ਪੰਜਾਬੀ · ਕਵਿਤਾ ਵਿਚ ਅਨੁਵਾਦ ਹੈ । (ਤਿਆਰ ਹੋ ਚੁਕੀ ਹੈ) (ਏ) ਉਪਨਿਸ਼ਦਾਂ ਦਾ ਅਨੁਵਾਦ-ਇਹ ਅਨੁਵਾਦ ਪੋ: ਠਾਕਰ ਦਾਸ ਸ਼ਰਮਾ, ਐਮ. ਏ., ਐਮ., ਓ. ਐਲ. ਨੇ ਬੜੀ ਮਿਹਨਤ ਨਾਲ ਕੀਤਾ ਹੈ । (ਸ) ਵੇਦਕ-ਭਾਸ਼ਾ ਤੋਂ ਸਿੱਧੇ ਪੰਜਾਬੀ ਵਿਚ ਆਏ ਸ਼ਬਦ ਇਸ ਦੇ ਕਰਤਾ ਦਿੱਲੀ ਦੇ ਪ੍ਰਸਿਧ ਖੋਜੀ-ਸ੍ਰੀ ਭਗਵਤ ਦੱਤ ਜੀ ਹਨ । ਅਕਾਡਮੀ ਦੇ ਅਗਲੇ ਸਾਲ ਦੇ ਪਲਾਨ ਵਿਚ ਇਕ ਦਰਜਨ ਦੇ ਕਰੀਬ ਅਨਵਾਦ ਜਾਂ ਮੌਲਿਕ ਕਿਰਤਾਂ ਕਰਵਾਣ ਦਾ ਫੈਸਲਾ ਕੀਤਾ ਗਇਆ ਹੈ । ਇਹਨਾਂ ਵਿੱਚੋਂ ਕੁਝ ਅਰਥ ਸ਼ਾਸਤਰ ਨਾਲ ਸੰਬੰਧ ਰੱਖਦੀਆਂ ਹਨ, ਕੁਝ ਵਿਗਿਆਨ, ਦਰਸ਼ਨ ਜਾਂ ਸਮਾਲੋਚਨਾ ਨਾਲ । ਪੁਸਤਕ ਕਲੱਬ :- ਇਸ ਕਲੱਬ ਦੀ ਮੈਂਬਰੀ ਲਈ ਕੇਵਲ ਪੰਜ ਰੁਪਏ ਜ਼ਮਾਨਤ (ਮੁੜਨ ਜੋਗ) ਵਜੋਂ ਜਮਾਂ ਕਰਵਾਉਣ ਤੇ ਅਕਾਡਮੀ ਦੀਆਂ ਪਰਕਾਸ਼ਨਾਂ ਨੂੰ ਖਰੀਦਣ ਦੀ ਗਰੰਟੀ ਕਰਨ ਦੀ ਲੋੜ ਹੈ । ਇਸ ਵਕਤ ਕਲੱਬ ਦੇ ਤਿੰਨ ਕੁ ਸੌ ਮੈਂਬਰ ਹਨ । ਪੁਸਤਕ ਕਲੱਬ ਦੇ ਮੈਂਬਰਾਂ ਨੂੰ ਅਕਾਡਮੀ ਦੀਆਂ ਪਰਕਾਸ਼ਨਾਂ ੨੦% ਕਟੌਤੀ ੧੪]