ਪੰਨਾ:Alochana Magazine October 1957 (Punjabi Conference Issue).pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚਾਉਣ ਦੀ ਲੋੜ ਹੈ। ਇਸ ਕੰਮ ਲਈ ਯੋਗ ਸੰਪਾਦਕ ਵੀ ਪੈਦਾ ਕਰਨੇ ਹੋਣਗੇ ।

(ਕ) ਪੰਜਾਬੀ ਵਿਚ ਅੱਜ ਤੱਕ ਕੋਈ ਐਨਸਾਈਕਲੋਪੀਡੀਆ ਤਿਆਰ ਨਹੀਂ ਹੋਇਆ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਪੰਜਾਬੀ ਦਾ ਪ੍ਰਾਚੀਨ ਤੇ ਨਵੀਨ ਸਾਹਿੱਤ-ਭੰਡਾਰਾ ਸੰਭਾਲਿਆ ਜਾ ਸਕੇ ।

(ਖ) ਪੰਜਾਬੀ ਵਿਚ ਬੱਚਿਆਂ ਲਈ ਰੋਚਕ ਸਾਹਿੱਤ ਦਾ ਬਹੁਤ ਘਾਟਾ ਹੈ । ਉੱਨਤ ਭਾਸ਼ਾਵਾਂ ਵਿਚ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਮੁਖ ਰਖ ਕੇ ਲਿਖੀਆਂ ਹੋਈਆਂ ਬੜੀਆਂ ਚਿੱਤਰ-ਮਈ ਤੇ ਸੋਹਣੀਆਂ ਪੁਸਤਕਾਂ ਮਿਲਦੀਆਂ ਹਨ । ਪੰਜਾਬੀ ਭਾਸ਼ਾ ਇਸ ਪੱਖ ਤੋਂ ਬਹੁਤ ਊਣੀ ਹੈ । ਇਸ ਪਾਸੇ ਧਿਆਨ ਦੇਣ ਦੀ ਖਾਸ ਲੋੜ ਹੈ ।

(ਗ) ਪੰਜਾਬੀ ਵਿਚ ਜਿਥੇ ਚੰਗੇ ਸਾਹਿੱਤ ਦੀ ਲੋੜ ਹੈ, ਉਥੇ ਉਸ ਤੋਂ ਪੂਰਾ ਲਾਭ ਉਠਾਉਣ ਲਈ ਉਸ ਦੇ ਸਸਤੇ ਮੁਲ ਉੱਤੇ ਵਿਕਣ ਦੀ ਵੀ ਲੋੜ ਹੈ । ਮੇਰਾ ਭਾਵ ਇਹ ਹੈ ਕਿ ਪੈਂਗੁਇਨ ਤੇ ਪੈਲੀਕਨ ਸੀਰੀਜ਼ ਵਰਗੀ ਕੋਈ ਪੁਸਤਕ-ਲੜੀ ਪੰਜਾਬੀ ਵਿਚ ਵੀ ਛਪਣੀ ਚਾਹੀਦੀ ਹੈ । ਇਸ ਕੰਮ ਲਈ ਭਾਰਤ ਸਰਕਾਰ ਨੇ ਜੋ ਬੁਕ-ਟਰਸਟ ਦੀ ਸਕੀਮ ਬਣਾਈ ਹੈ, ਉਹ ਸਚ ਮੁਚ ਹੀ ਸ਼ਲਾਘਾਯੋਗ ਹੈ ।

(ਘ) ਪੰਜਾਬੀ ਯੂਨੀਵਰਸਟੀ ਦੀ ਸਥਾਪਨਾ ਬੜੀ ਜ਼ਰੂਰੀ ਹੈ, ਪਰ ਜਿਤਨਾ ਚਿਰ ਇਕ ਵਖਰੀ ਯੂਨੀਵਰਸਟੀ ਕਾਇਮ ਨਹੀਂ ਹੋ ਜਾਂਦੀ, ਯੂਨੀਵਰਸਟੀ ਵਿਚ ਪੰਜਾਬੀ ਭਾਸ਼ਾ ਲਈ ਇਕ ਚੇਅਰ ਤੁਰਤ ਕਾਇਮ ਕੀਤੀ ਜਾਏ, ਤਾਂ ਜੋ ਪੰਜਾਬੀ ਦੀ ਦੀ ਉੱਨਤੀ ਦੀ ਸੰਭਾਵਨਾ ਵਧ ਸਕੇ ।

ਅਖੀਰ ਵਿਚ ਮੈਂ ਕਹਿੰਦਾ ਹਾਂ ਕਿ ਪੰਜਾਬੀ ਸਾਡੀ ਸਾਰਿਆਂ ਹਿੰਦੂਆਂ, ਸਿੱਖਾਂ ੇ ਮੁਸਲਮਾਨਾਂ ਦੀ ਮਾਤ-ਭਾਸ਼ਾ ਹੈ । ਇਸ ਨਾਲ ਪਿਆਰ ਵਿਚੋਂ ਪੈਦਾ ਹੋਈਆਂ ਸਾਡੀਆਂ ਸਾਂਝਾਂ ਕੋਈ ਨਹੀਂ ਤੋੜ ਸਕਦਾ। ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ, ਉਸ ਦਾ ਸਤਿਕਾਰ ਅਤੇ ਪਿਆਰ ਸਾਡੀ ਕੌਮੀ ਜ਼ਿੰਦਗੀ ਦਾ ਲਾਜ਼ਮੀ ਅੰਗ ਹੈ, ਅਸਾਂ ਦੋਹਾਂ ਭਾਸ਼ਾਵਾਂ ਨੂੰ ਸਾਰੀਆਂ ਤੰਗ-ਨਜ਼ਰੀਆਂ ਛੱਡ ਕੇ ਭਰਪੂਰ ਤੇ ਪ੍ਰਵੀਣ ਬਣਾਉਣਾ ਹੈ । ਇਹਨਾਂ ਦੋਹਾਂ ਨੂੰ ਹੀ ਇਕ ਦੂਸਰੀ ਦੇ ਵਿਰੋਧ ਨਾਲ ਨਹੀਂ, ਸਗੋਂ ਪਿਆਰ ਨਾਲ ਹਸਦਿਆਂ, ਨਚਦਿਆਂ ਅਤੇ ਕਲੋਲਾਂ ਕਰਦਿਆਂ ਵਿਕਾਸ ਦੀਆਂ ਆਖਰੀ ਹੱਦਾਂ ਤਕ ਅਪੜਾਉਣਾ ਹੈ। ਜਿਹੜਾ ਇਹਨਾਂ ਵਿਚੋਂ ਇਕ ਨੂੰ ਪਿਆਰ ਕਰਦਾ ਹੈ ਦੂਸਰੀ ਨੂੰ ਨਫ਼ਰਤ ਨਹੀਂ ਕਰ ਸਕਦਾ, ਜਿਹੜਾ ਇਕ ਨੂੰ ਨਫ਼ਰਤ ਕਰਦਾ ਹੈ, ਉਹ ਦੁਸਰੀ ਨੂੰ ਪਿਆਰ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਦਾ ਅਨਿਖੜ ਲਹੂ ਦਾ

૧૨]