ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਧਦੀ ਉਨਾਂ ਇਸ ਦਾ ਨਸ਼ਾ ਵਧਦਾ ਹੈ ਜਿਹੜਾ ਇਕਠਾ ਕਰਨ ਵਾਲੇ ਦੇ ਸਾਰੇ ਗੁਣਾਂ ਨੂੰ ਨਾਸ ਕਰ ਸੁਟਦਾ ਹੈ ਤੇ ਉਹ ਅੰਨ੍ਹਾ ਹੋ ਜਾਂਦਾ ਹੈ। ਉਦੋਂ ਪਤਾ ਲਗਦਾ ਹੈ ਜਦ ਸਭ ਕੁਝ ਸੁਆਹ ਹੋ ਜਾਂਦਾ ਹੈ। ਕਿ ਮਾਇਆ ਇਕ ਭੁਲੇਖਾ ਸੀ, ਇਹ ਜ਼ਹਿਰ ਸੀ ਇਕ ਘਾਤਕ ਆਪ ਸਹੇੜੀ ਭਾਵੀ ਸੀ। ਸੋ ਇਸ ਦਾ ਵਿਸ਼ਾ ਹੈ ਕਿ ਮਾਇਆ ਛਲਾਵਾ ਹੈ ਜੋ ਚੰਗੇ ਘਰ ਨੂੰ ਕਬਰ ਬਣਾ ਦੇਂਦਾ ਹੈ। ਇਹਦਾ ਵਿਸ਼ਾ ਮੋਹ ਤੇ ਆਰਥਕਤਾ ਤੋਂ ਉਪਜੀ ਹਾਰ ਦਾ ਯਥਾਰਥ ਚਿਤਰ ਹੈ। ਆਸਤਕ ਨਾਸਤਕ ਸੋਭਾ-ਸੋਹਣਾ ਧਾਰਮਿਕ ਚਿਤਰ ਹੈ ਜਿਹੜਾ ਕਦੀ ਪੈਸੇ ਦਾ ਮੋਹ, ਕਦੀ ਰਸ ਦਾ ਮੋਹ ਤੇ ਹਉਂ ਦਾ ਮੋਹ ਬਣ ਜਾਂਦਾ ਹੈ। ਬੰਜਰ ਕਲਾ-ਪਖੰਡ ਤੇ ਕਲਾ-ਅਸਲ ਦਾ ਅੰਤਰਾਤਮਕ ਚਿਤਰ ਹੈ। ਪੁਜਾਰੀ ਤੇ ਸੁਚੇ ਕਲਾਕਾਰ ਤੇ ਸੁਚੇ ਆਧੁਕ ਦਾ ਕਰਤਵ ਮੰਨਦਾ ਮੋਹ ਤੋਂ ਉੱਚਾ ਉਠ ਕੇ ਕਲਾ ਨੂੰ ਲਾਭ ਤੇ ਠੀਕਰੀਆਂ ਬਣਾਉਣ ਦੀ ਰੁਚੀ ਨੂੰ ਤਿਆਗ ਕੇ ਨਿਸ਼ਕਾਮ ਹੋਣਾ ਹੈ। ਬੰਜਰ ਦੇ ਵਿਸ਼ੇ ਉਤੇ ਸਾਹਿਤ ਦੀ, ਪੁਜਾਰੀ ਦੇ ਵਿਸ਼ੇ ਤੇ ਸੰਗੀਤ ਕਲਾ ਦੀ, ਛਲਾਵੇ ਦੇ ਵਿਸ਼ੇ ਤੇ ਬੁੱਤ ਕਾਰੀ ਤੇ ਆਸਤਕ ਨਾਸਤਕ ਦੇ ਵਿਸ਼ੇ ਸਤਸੰਗ ਦੀ ਪੁਠ ਹੈ। ਪਹਿਲੇ ਤਿੰਨਾਂ ਦੇ ਵਿਸ਼ਯ ਕਲਾ ਪੱਖ ਤੋਂ ਇਕੋ ਭਾਅ ਮਾਰਦੇ ਹਨ।

ਅਣਸੀਤੇ ਜ਼ਖਮ ਦਾ ਵਿਸ਼ਯ:- ਇਨ੍ਹਾਂ ਚਹੁੰਆਂ ਨਾਲੋਂ ਕਾਫੀ ਵਖਰਾ ਜਾਪਦਾ ਹੈ, ਪਰ ਰੂਹ ਇਸ ਦੀ ਵੀ ਉਹੋ ਹੈ। ਇਸ ਦਾ ਵਿਸ਼ਾ ਹੈ ਅਮਲ ਜੋ ਜੀਵਨ ਦੀ ਇਕ ਅਟਲ ਸਚਾਈ ਹੈ,

'

ਅਮਲ ਹੀ ਅਮਲ ਹੈ ਹਕੀਕਤ-ਸਚਾਈ।
ਅਮਲ ਹੀ ਤੋਂ ਪੈਦਾ ਹੈ ਸਾਰੀ ਖੁਦਾਈ।(ਬਲਵੰਤ)

ਇਕ ਸਾਂਝਾ ਅਮਲ, ਇਕ ਪਵਿਤਰ ਅਮਲ ਜਿਸ ਨਾਲ ਆਲਾ ਦੁਆਲਾ ਸੁਧਰ ਜਾਵੇ, ਜਿਸ ਨਾਲ ਸਭਨਾਂ ਨੂੰ ਹਕ ਮਿਲ ਜਾਣ ਤੇ ਮਨੁਖਤਾ ਸੁਖੀ ਹੋ ਜਾਵੇ ਅਮਲ ਵਿਚ ਆਪਾ ਵਾਰਨ ਦੀ ਸ਼ਕਤੀ ਹੁੰਦੀ ਹੈ, ਜਿਸ ਨਾਲ ਆਪੇ ਆਪਣੀ ਖੁਦਾਈ ਨਾਲ ਆਪਣੀ ਦੁਆਈ ਆਪ ਬਣਨ ਦੀ ਸਮਰਥਾ ਆ ਜਾਂਦੀ ਹੈ। ਇਸ ਦਾ ਵਿਸ਼ਾ ਕਿਰਤੀਆਂ ਦਾ ਸਾਂਝਾ ਅੰਦੋਲਨ ਹੈ। ਸੋ ਇਸ ਦਾ ਵਿਸ਼ਾ ਵੀ ਮਾਨਵ ਪਿਆਰ ਹੀ ਹੈ ਜਿਹੜਾ ਵਿਸ਼ਾ ਆਸਤਕ ਨਾਸਤਕ, ਬੰਜਰ, ਪੁਜਾਰੀ ਤੇ ਛਲਾਵੇ ਦਾ ਅੰਤਰ ਆਤਮਾ ਹੈ। ਅਣਸੀਤੇ ਜ਼ਖਮ ਦਾ ਵਿਸ਼ਾ ਸਮਾਜਵਾਦੀ ਹੈ ਭਾਵੇਂ ਪ੍ਰਗਟਾ ਭਾਵਕ ਹੈ।

ਇਹ ਠੀਕ ਹੈ ਕਿ ਨਾਨਕ ਸਿੰਘ ਨੂੰ ਕਹਾਣੀ ਲਭਣੀ ਤੇ ਉਸ ਨੂੰ ਖਾਸ ਥਾਂ ਤੇ ਅਰੰਭ ਕਰ ਕੇ ਉਸ ਵਿਚ ਨਾਟਕੀ ਕੀਲਣ ਸ਼ਕਤੀ ਉਸਾਰਨ ਦੀ ਜਾਚ ਹੈ। ਕਹਾਣੀ ਦੇ ਵਿਚਕਾਰੋਂ ਜ਼ੋਰ ਦਾ ਕਰਮ ਜਾਂ ਸਿਖਰ ਜਾਂ ਤੋਂ ਲੈ ਕੇ ਉਪਨਿਆਸ ਅਰੰਭ