ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋੜਨ ਦੇ ਸੁਆਦ ਲਈ ਬੜੇ ਵੇਗ ਨਾਲ ਪ੍ਰੇਰਿਆ ਜਾਏਗਾ । ਤੇ ਇਹ ਪ੍ਰੇਰਨਾ ਉਸ ਨੂੰ ਅੰਨ੍ਹਾ ਕਰ ਸੁਟੇਗੀ ਤੇ ਉਸ ਨੂੰ ਭਲੇ ਬੁਰੇ ਦੀ, ਚੰਗੇ ਮਾੜੇ ਦੀ ਤੇ ਪਾਪ ਪੁੰਨ ਦੀ ਸੋਝੀ ਭੁਲ ਜਾਵੇਗੀ । ਅਸਲੀ ਆਸਤਕ ਉਹ ਹੈ ਜਿਹੜਾ ਇਸ 'ਤੁਕ ਦੀ ਪਾਲਨਾ ਕਰਦਾ ਹੈ। 'ਵਿਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣੁ ਪਾਈਐ' ਜਿਹੜਾ ਸਾਰਿਆਂ ਜੀਵਾਂ ਵਿਚ ਇਕੋ ਜੋਤ ਅਨੁਭਵ ਕਰ ਕੇ ਕਿਸੇ ਦੇ ਕੰਮ ਆਉਂਦਾ ਹੈ। ਜਿਹੜਾ ਆਪਣੀ ਸੁਚੀ ਕਿਰਤ 'ਚੋਂ ਕਿਸੇ ਦੀ ਸਹਾਇਤਾ ਕਰਦਾ ਹੈ, ਜਿਹੜਾ ਖਿਝਦਾ ਨਹੀਂ, ਹਰ ਇਕ ਗੁੰਝਲ ਨੂੰ ਬੜੀ ਚੰਗੀ ਤਰ੍ਹਾਂ ਨਜਿਠਦਾ ਹੈ, ਜਿਹੜਾ ਪਾਪ ਦਾ ਵੈਰੀ ਹੈ, ਪਾਪੀ ਦਾ ਵੈਰੀ ਨਹੀਂ। ਪਾਪੀ ਦੇ ਮਨ ਤੋਂ ਪਾਪ ਦੀ ਮੈਲ ਪਾਪੀ ਕੋਲੋਂ ਪਰਾਸਚਿਤ ਕਰ ਕੇ ਧੋਂਦਾ ਹੈ । ਜਿਹੜਾ ਦੁਨੀਆਂ ਨੂੰ ਸਵਰਗ ਬਣਾਉਣ ਦੀ ਜਾਚ ਦਸਦਾ ਹੈ । ਸੇਵਾ ਤੇ ਆਧਆਤਮਕ ਨੂੰ ਰਲਾਉਂਦਾ ਹੈ, ਪੂਜਾ ਕਰਾਉਣ ਵਿਚ ਅਧਿਆਤਮਕ ਨਹੀਂ ਵੇਖਦਾ | ਨਾਸਤਕ ਰਾਜ ਸਿੰਘ ਨਹੀਂ, ਪਰਮਿੰਦਰ ਸਿੰਘ ਹੈ, ਆਸਤਕ ਪਰਮਿੰਦਰ ਸਿੰਘ ਨਹੀਂ ਰਾਜ ਸਿੰਘ ਹੈ । ਆਸਤਕ ਉਹ ਹੈ, ਜਿਹੜਾ ਮਨੁਖ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਮਨੁਖਤਾ ਦਾ ਅੰਗ ਸਮਝਦਿਆਂ ਹੋਇਆਂ ਮਨੁਖ ਲਈ ਧਰਤੀ ਉਤੇ ਸਵਰਗ ਉਸਾਰਨ ਲਈ ਨਿਜੀ ਸੁਖ ਤਿਆਗ ਕੇ ਆਪਾ ਕੁਰਬਾਨ ਕਰੇ ।

ਬੰਜਰ ਦਾ ਵਿਸ਼ਯ:- ਭਾਵੇਂ ਨਾਨਕ ਸਿੰਘ ਦੇ ਆਪਣੇ ਆਰੰਭਕ ਬਿਆਨ ਅਨੁਸਾਰ 'ਦੰਪਤੀ ਪਿਆਰ' ਹੈ। ਮਰਦ ਇਸਤਰੀ ਦਾ ਸੱਚਾ ਪਿਆਰ ਤੇ ਉਸ ਦੀ ਕਰਮਾਤਮਕ ਵਿਆਖਿਆ ਹੈ ਜਿਹੜਾ ਪਿਆਰ ਹੀਰ ਰਾਂਝੇ ਵਾਂਗ ਜੋਗੀ ਬਣਨ, ਝੂਠ ਬੋਲਣ, ਲੁਕ ਕੇ ਪਿਆਰ ਕਰਨ, ਹੀਰ ਨੂੰ ਕਢ ਕੇ ਲੈ ਜਾਣ ਤੇ ਫੇਰ ਜ਼ਹਿਰ ਪੀ ਕੇ ਆਤਮ ਘਾਤ ਕਰਨ ਵਾਲਾ ਪਿਆਰ ਨਹੀਂ ਸਗੋਂ ਇਹ ਪਿਆਰ ਉਤਸ਼ਾਹ ਭਰਿਆ, ਸੱਚਾ, ਸੁਚਾ, ਮਾਪਿਆਂ ਦੀ ਸੇਵਾ ਕਰਨ ਵਾਲਾ,ਆਲੇ ਦੁਆਲੇ ਸੁਖ ਸਿਰਜਨ ਨਾਲ ਆਪਣੇ ਪਿਆਰੇ ਦੇ ਮਾਪਿਆਂ ਦੀ ਥਾਂ ਉਨਾਂ ਦੀ ਸੁਖ ਮੰਨਣ ਵਾਲਾ ਪਿਆਰ ਹੈ। ਜਿਸ ਪਿਆਰ ਵਿਚ ਲੋਕ-ਭਲਾਈ, ਮਾਨਵ-ਪਿਆਰ, ਰਬੀ ਭਰੋਸਾ, ਸਹਿਣਸ਼ੀਲਤਾ ਤੇ ਸਾਮਾਜਿਕ ਸੂਝ ਕੁਟ ਕੁਟ ਕੇ ਭਰੇ ਹੋਏ ਹਨ| ਪਰ ਅਸਲੀ ਇ ਇਸ ਦਾ ਨਿਰੋਲ ਪਤੀ ਪਿਆਰ ਨਹੀਂ ਸਗੋਂ ਇਹ ਹੈ ਕਿ ਜਿਹੜਾ ਕਲਾਕਾਰ ਜਾਂ ਸਾਹਿਤਕਾਰ ਅੰਦਰੋਂ ਬਾਹਰੋਂ ਇਕ ਨਹੀਂ ਹੈ, ਕਰਦਾ ਕਲ ਕੇ ਤੇ ਕਹਿੰਦਾ ਕੁਝ ਹੈ, ਉਹ ਠਗ ਹੀ ਨਹੀਂ ਬੰਜਰ ਹੈ, ਜਿਸ ਦੇ ਮਨ ਤੇ ਈਰਖਾ, ਸਾੜ, ਕਪਟ, ਪਾਪ ਤੇ ਬੇਈਮਾਨੀ ਦੀਆਂ ਜ਼ਰਿਰੀਆਂ ਬੂਟੀਆਂ ਹੀ ਉਗਣੀਆਂ ਹਨ ਜੋ ਸਾਹਿਤਕਾਰ ਨੂੰ ਵੀ ਤੇ ਪਾਠਕ ਨੂੰ ਵੀ ਡਸਦੀਆਂ ਹਨ ਤੇ ਆਲਾ ਦੁਆਲਾ ਭਸਮ ਕਰ ਦਿੰਦੀਆਂ ਹਨ । ਜਿਹੜਾ ਲੀਡਰ ਪੈਸਾ ਕਮਾਉਣ ਦੀ ਹਵਸ ਵਿਚ ਅੰਨ੍ਹਾ ਹੋ ਕੇ ਲੋਕਾਂ ਨੂੰ ਪਾੜ ਕੇ,ਲੋਕਾਂ ਦਾ ਲਹੂ ਪੀਂਦਾ ਹੈ, ਉਹ ਨਿਰਾ ਠੱਗ ਹੀ ਨਹੀਂ ਉਹ ਵੀ