ਪੰਨਾ:Alochana Magazine May 1960.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਲੇ ਦੇ ਵਿਸ਼ਵਾਸ, ਆਦੀ-ਕਲਾ, ਆਈ-ਕਵਿਤਾ ਦਾ ਉਹ ਆਦੀ-ਰੂਪ ਹੈ । ਵਿਕਾਸ ਨੂੰ ਅਜੇ ਚੰਗੀ ਤਰਾਂ ਨਾ ਪੂਤ ਹੋਣ ਕਾਰਣ ਉਸ ਵੇਲੇ ਦੇ ਆਦੀ ਜੀਵਨ ਵਿਚ ਵਿਵਸਥਾ ਦੀ ਸੰਭਾਵਨਾ ਨਹੀਂ ਸੀ, ਤਦੇ ਹੀ ਆਦੀ-ਮਾਨਵ ਦੀ ਕਲਾ ਉਸ ਦੀ ਸੋਚ, ਵਿਵਹਾਰ ਵਿਚ ਵੀ ਵਿਵਸਥਾ ਨਹੀਂ, ਸਰੀਰਕ ਭੇਦ ਤੋਂ ਛੁੱਟ, ਹੋਰ ਸਭ ਕੁਝ ਇਹੋ ਜਿਹਾ ਹੈ । ਔਜ਼ਾਰਾਂ ਵਿਚ ਭਿੰਨਤਾ ਆਉਣ ਨਾਲ ਹੀ ਜੀਵਨ ਵਿੱਚ ਵਿਵਸਥਾ ਆਉਂਦੀ ਹੈ । ਜੀਵਨ ਦੀ ਇਸ ਵਿਵਸਥਾ ਦੇ ਨਾਲ ਹੀ ਸੋਚ-ਵਿਚਾਰ ਰਹਿਣ-ਸਹਿਣ, ਕਲਾ-ਵਿਗਿਆਨ ਦੇ ਖੇਤਰ ਵਿਚ ਵੀ ਵਿਵਸਥਾ ਉਤਪੰਨ ਹੁੰਦਾ ਹੈ । ਲਿਪੀ-ਬਧ ਭਾਸ਼ਾ ਦੀ ਈਜਾਦ ਤੋਂ ਪਹਿਲਾਂ ਸਾਹਿਤ ਦੀ ਮਰਯਾਦਾ ਕਵਚ ਬਾਣੀ ਤਕ ਹੀ ਸੀਮਿਤ ਸੀ । ਉਸ ਦਾ ਆਧਾਰ ਬਿਲਕੁਲ ਹੀ ਕੰਠ ਜਾਂ ਜ਼ਬਾਨ ਸੀ । ਮਨੁਖ ਦਾ ਸਾਰਾ ਸਾਹਿਤ, ਮਨੁਖ ਦੀ ਦੇਹ ਵਿਚ ਹੀ ਰਚਿਆ ਹੋਇਆ ਉਸ ਦੀ ਸਮਰਨ-ਸ਼ਕਤੀ ਵਿਚ ਜਾਂ ਉਸ ਦੀ ਜ਼ਬਾਨ ਉੱਤੇ ( ਬਾਣੀ ਰਾਗ ਈ ਨਵਾਂ ਸਾਹਿਤ ਰਚਿਆ ਜਾਂਦਾ ਸੀ, ਉਸ ਨੂੰ ਯਾਦਦਾਸ਼ਤ ਵਿਚ ਸੁਰਾਕ ਰਖਣਾ ਪੈਂਦਾ ਸੀ । ਯਾਦਦਾਸ਼ਤ ਵਿਚ ਸੰਭਾਲੇ ਹੋਏ ਉਸ ਸਾਹਿਤ ਨੂੰ ਮੁੜ ਕੇ ਦੁਆਰਾ ਹੀ ਵਾਚਿਆ ਜਾਂਦਾ ਸੀ । ਕਵਿਤਾ ਵਿਚ ਲੈਅ, ਗਤੀ ਅਰ ਸੰਗਤਾਂ ਮੇਲ ਨਾਲ ਬਾਣੀ ਅਰ ਯਾਦਦਾਸ਼ਤ ਦੋਹਾਂ ਦੀ ਸਾਂਝ ਚੰਗੀ ਨਿਭਦੀ ਹੈ, ਤਦ ਆਦੀ-ਯੁਗ ਦੇ ਮਨੁਖ ਦੀ ਸਮੂਹਕ-ਪ੍ਰਤਿਭਾ ਨੂੰ ਦਰਸਾਉਣ ਲਈ ਕਵਿਤਾ ਇਕ ਮੁਕੰਮਲ ਤੇ ਸਹੀ ਸਾਧਨ ਹੈ । 3ਖਿਅਤ Fiat oran ਪੰਜਾਬੀ ਸਾਹਿਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ ਕ੍ਰਿਤ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੈ । ਮੁਲ ਕੇਵਲ ੪) ਭੇਜਣ ਲਈ ਲਿਖੋ : ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਊਨ, ਲੁਧਿਆਣਾ i