ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਤਾ-ਨਸ਼ੇ ਵਿਚ ਤੇ ਕਲਾ-ਸਿਰਜਨ-ਨਸ਼ੇ ਵਿਚ ਮਦਹੋਸ਼ ਹੋ ਅੰਮ੍ਰਿਤ ’ਚੋਂ ਜ਼ਹਿਰ ਤੇ ਜ਼ਹਿਰ ਚੋਂ ਅੰਮ੍ਰਿਤ ਲੈਣ ਲਗਾ ਤੇ ਨਵੇਂ ਭਾਵਕ ਦਾਈਏ ਬੰਨ੍ਹਣ ਲਗਾ,ਪਰ ਰਬੀ ਮੇਹਰ ਨਾਲ ਗੁਰਸਿਖ ਸੰਤ ਬਾਘ ਸਿੰਘ ਦੀ ਪਵਿਤਰ ਛੋਹ ਪਰਾਪਤ ਹੋਈ ਤੇ ਨਾਨਕ ਜ਼ਹਿਰ-ਕੁੰਡ 'ਚੋਂ ਬਚ ਗਿਆ। ਜੇਲ੍ਹ ਵਿਚ ਜਾ ਕੇ ਚਾਅ ਤੇ ਹੁਲਾਰਾ ਇਕਾਗਰ ਹੋ ਗਏ ਤੇ ਪ੍ਰੇਮ ਚੰਦ ਦੀ ਨਾਵਲ ਪੜ੍ਹਨ ਨਾਲ ਉਹ ਪੂਰਨ ਤੌਰ ਤੇ ਉਪਨਿਆਸ ਲਿਖਣ ਲਈ ਪ੍ਰੇਰਿਤ ਹੋਇਆ।

ਅਸਲ ਵਿਚ ਨਾਨਕ ਸਿੰਘ ਨਿਜੀ ਅਨੁਭਵ ਨੂੰ, ਨਿਜੀ ਨਪੀੜੇ 'ਤੇ ਫਟੇ ਦਿਲ ਦੀਆਂ ਚੀਸਾਂ ਨੂੰ, ਨਿਜੀ ਅਸਫਲ ਪਿਆਰ ਦੀਆਂ ਵਿਲਕਣੀਆਂ ਨੂੰ ਪ੍ਰਗਟਾਉਣ ਦੇ ਵੇਗ ਵਿਚ ਹੀ ਗਲਪ-ਰਚਨਾ ਲਈ ਟੁੰਬਿਆ ਗਿਆ ਸੀ।

ਨਾਨਕ ਸਿੰਘ ਘੱਟ ਤੋਂ ਘੱਟ ਸਾਲ ਵਿਚ ਇਕ ਉਪਨਿਆਸ, ਭਾਵ ਸਾਢੇ ਕੁ ਚਾਰ ਸੌ ਸਫ਼ੇ ਪੰਜਾਬੀ ਸਾਹਿਤ ਨੂੰ ਜ਼ਰੂਰ ਦੇ ਦਿੰਦਾ ਹੈ। ੧੯੫੬ ਤੋਂ ੧੯੫੯ ਚਾਰ ਸਾਲਾਂ ਵਿਚ ਨਾਨਕ ਸਿੰਘ ਨੇ ਪੰਜ ਉਪਨਿਆਸ ਆਸਤਕ ਨਾਸਤਕ (੧.੨.੫੬) ਬੰਜਰ (ਦਸੰਬਤ ੧੯੫੬) ਪੁਜਾਰੀ (ਦਸੰਬਰ ੧੯੫੭), ਛਲਾਵਾ (ਫ਼ਰਵਰੀ ੧੯੫੯) ਤੇ ਅਣਸੀਤੇ ਜ਼ਖਮ (ਅਗਸਤ ੧੯੫੯) ਪੇਸ਼ ਕੀਤੇ ਹਨ। ਭਾਵ ੪੮੨+੪੫੬+ਪ੪੨੪੦੪੧੦੪=੧੯੮੮ ਸਫੇ ਲਿਖੇ ਹਨ। ਐਨੇ ਸਫੇ ਨਾਨਕ ਸਿੰਘ ਦੀ ਸਿਰਜਨਾਤਮਕਤਾ ਹੀ ਸਿਰਜ ਸਕਦੀ ਹੈ।

ਨਾਨਕ ਸਿੰਘ ਕਹਾਣੀ ਨੂੰ ਲਮਕਾਉਣ ਵਧਾਉਣ ਮਟਕਾਉਣ ਗਲਪ ਰਸ ਵਿਚ ਭਰਤੀ ਪਾਉਣ ਦਾ ਬਹੁਤ ਉਸਤਾਦ ਹੈ। ਜਿਵੇਂ ਮਕਾਨ ਬਨਾਉਣ ਲਈ ਆਏ ਰਾਜ ਨਹੀਂ ਘਰੋਂ ਨਿਕਲਿਆ ਕਰਦੇ, ਤਿਵੇਂ ਨਾਨਕ ਸਿੰਘ ਕਹਾਣੀ-ਰਚਨ-ਵਹਿਣ ਚੋਂ ਸਹਿਜੇ ਕੀਤੇ ਨਹੀਂ ਨਿਕਲਦਾ। ਇਉਂ ਫੈਲਾ-ਰਸ ਨਾਲ ਨਾਨਕ ਸਿੰਘ ਦੀ ਨਿਜੀ ਤ੍ਰਿਪਤੀ ਵੀ ਹੋ ਜਾਂਦੀ ਹੈ ਤੇ ਲਾਭ ਵੀ।

ਇਨ੍ਹਾਂ ਪੰਜਾਂ ਉਪਨਿਆਸਾਂ ਦੇ ਵਿਸ਼ੇ ਭਾਵੇਂ ਵੱਖ ਵੱਖ ਲਗਦੇ ਹਨ ਪਰ ਇਨ੍ਹਾਂ ਸਾਰਿਆਂ ਦਾ ਅਧਾਰ ਇਕੋ ਹੀ ਤੱਤ ਹੈ।

ਆਸਤਕ ਨਾਸਤਕ ਦਾ ਵਿਸ਼ਯ:- ਆਪਣੇ ਕੁਦਰਤੀ ਭਾਵਾਂ ਨੂੰ ਹਠ ਜੋਗ ਨਾਲ ਮਾਰ ਕੇ ਪਾਠ ਕਰਨਾ, ਪੂਜਾ ਕਰਨਾ, ਕੀਰਤਨ ਕਰਨਾ, ਪੂਜਾ ਦਾ ਧਾਨ ਖਾਣਾ, ਸੋਭਾ ਕਰਾਉਣਾ, ਰਿਧੀਆਂ ਸਿਧੀਆਂ ਵਿਚ ਫਸਣਾ ਤੇ ਵਰਤ ਰਖਣਾ, ਆਸਤਕ ਜੀਵਨ ਦੇ ਲਛਣ ਨਹੀਂ। ਇਹੋ ਜਿਹਾ ਹਠੀ ਜਿੰਨਾ ਮਰਜ਼ੀ ਯਤਨ ਕਰੇ, ਪਰ ਜਦ ਵੀ ਅੰਦਰ ਦੀ ਦਬਾਈ ਅੱਗ ਨੂੰ ਬਾਹਰੋਂ ਚੰਚਲ ਹਵਾ ਮਿਲੇਗੀ ਉਹ ਪਰਮਿੰਦਰ ਸਿੰਘ ਵਰਗਿਆਂ ਦਾ ਤਿਆਗ, ਹਠ ਭਸਮ ਕਰ ਸੁਣੇਗੀ ਤੇ ਉਹ ਚੋਰੀ ਕਢੇ ਫਲ ਖਾਣ, ਅਲੜ, ਅੰਬਾਂ ਵਰਗੀਆਂ ਪੁਜਾਰਨਾਂ ਨੂੰ ਮਾਨਣ ਤੇ ਮਾਇਆ