ਪੰਨਾ:Alochana Magazine May 1960.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਵਾਰਤਾਲਾਪ ਜਾਂ ਗਲ-ਬਾਤ ਦੀ ਅਭਿਵਿਅਕਤੀ ਦਾ ਸਾਧਨ ਹੈ । ਕਵਿਤਾ ਦਾ ਸੰਗੀਤ ਰੂਪ, ਸਾਮੂਹਿਕ, ਸੰਵੇਦਨਾ ਨੂੰ ਵਿਅਕਤ ਕਰਦਾ ਹੈ । | ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਦੀ-ਮਾਨਵ ਨੂੰ ਸਾਮੂਹਿਕਸੰਵੇਦਨ ਨੂੰ ਪ੍ਰੇਰਿਤ ਕਰਨ ਦੀ ਓਦੋਂ ਲੋੜ ਹੀ ਕੀ ਸੀ ? ਇਸ ਪ੍ਰਸ਼ਨ ਦਾ ਜਵਾਬ ਦੇਣ ਤੋਂ ਪਹਿਲੋ, ਇਹ ਸਾਵਧਾਨੀ ਜ਼ਰੂਰ ਰਖਣੀ ਪਵੇਗੀ ਕਿ ਇਸ ਲੋੜ ਨੂੰ ਆਦੀ-ਮਾਨਵ ਦੀ ਜ਼ਿੰਦਗੀ ਤੋਂ ਬਾਹਰ ਨਾ ਭਲਿਆ ਜਾਏ । ਅੱਜ ਦੇ ਵਿਗਿਆਨਕ ਯੁਗ ਵਿਚ ਤਾਂ ਸਮਾਜ ਦੇ ਅੰਦਰ ਰਹਿ ਕੇ ਵੀ ਕੋਈ ਵਿਅਕਤੀ ਇਕੱਲਾ ਰਹਿ ਸਕਦਾ ਹੈ, ਜ਼ਿੰਦਗੀ ਗੁਜ਼ਾਰ ਸਕਦਾ ਹੈ, ਸੁਖ-ਸ਼ਾਂਤੀ ਦੀ ਖੋਜ ਵਿਚ ਉਹ ਬੇ-ਆਬਾਦ ਇਕਲੇ ਨਿਰਜਨ-ਜੰਗਲ ਵਿਚ ਵੀ ਫਿਰ ਸਕਦਾ ਹੈ-ਤੇ ਇਹ ਸਭ ਹੈ ਵੀ ਸੰਭਵ ਹੈ ਵੀ । ਪਰ ਆਦੀ-ਮਾਨਵ ਦੀ ਤਾਂ ਜ਼ਿੰਦਗੀ ਹੀ ਇਕੱਠ 'ਚ ਸੀ, ਸਮੂਹ ਤੇ ਨਿਰਭਰ ਸੀ । ਉਹ ਇਕੱਲਾ ਮਰ ਤਾਂ ਸਕਦਾ ਸੀ; ਪਰ ਜਿਉਂ ਨਹੀਂ ਸੀ ਸਕਦਾ। ਸਾਮੂਹਿਕ-ਜੀਵਨ ਦੀ ਲੋੜ, ਉਸ ਦੀ ਜ਼ਿੰਦਗੀ ਦੀਆਂ, ਹਵਾ, ਅੱਗ, ਪਾਣੀ ਆਦਿ ਦੀਆਂ ਹੋਰ ਲੋੜਾਂ ਵਾਂਗ ਬਹੁਤ ਜ਼ਰੂਰੀ ਹੈ, ਉਸ ਦੀ ਜ਼ਿੰਦਗੀ ਅਰ ਮੌਤ ਦੀ ਸਮੱਸਿਆ ਹੈ । ਜ਼ਿੰਦਗੀ ਦੇ ਹਰ ਪ੍ਰਕਾਰ ਦੇ ਹਾਲਾਤ ਦਾ ਮੁਕਾਬਲਾ ਉਹ ਸਮੂਹਕਰੂਪ ’ਚ ਹੀ ਕਰ ਸਕਦਾ ਹੈ ਤੇ ਸਾਰੇ ਉਪਰਾਲੇ ਸੋਚਦਾ ਹੈ । ਜਦੋਂ ਵੀ ਕਿਤੇ ਭੁਚਾਲ ਆਵੇ, ਬਿਜਲੀ ਡਿਗੋ, ਤੁਫ਼ਾਨ ਦੀ ਸ਼ਕਲ ਵਿਚ ਕ੍ਰਿਤ ਦਾ ਕੋਪ ਆਵੇ, ਜਾਂ ਇਕ ਕਬੀਲਾ, ਦੂਜੇ ਕਬੀਲੇ ਉਤੇ ਧਾਵਾ ਬੋਲ ਦੇਵੇ, ਜਾਂ ਕੋਈ ਖੂੰਖਾਰ ਜੰਗਲੀ ਜਾਨਵਰ ਦਾ ਖ਼ਤਰਾ ਹੋਵੇ ਤਾਂ ਫਿਰ ਅਜਿਹੇ ਭਿਆਨਕ ਵੇਲੇ ਸਾਮੂਹਿਕ-ਜਤਨ ਹ} ਉਸ ਦੀ ਭੀੜ ਕੱਟਣ ਵਿਚ ਸਹਾਇਕ ਹੁੰਦੇ ਸਨ । ਇਸ ਸਮੂਹਕ-ਜਤਨ ਦਾ ਰੂਪ ਹੁੰਦਾ ਹੈ ਕੇਵਲ ਘਬਰਾਹਟ, ਡਰ ਤੇ ਚਿੰਤਾ | ਅਜਿਹੀ ਸਥਿਤੀ ਵਿਚ ਸਮੂਹਕਸੰਵੇਦਨਾ ਦਾ ਪ੍ਰਦਰਸ਼ਨ, ਕਾਵਿ-ਰੂਪ ਵਿਚ ਤਾਂ ਵਿਅਰਥ ਹੀ ਹੈ ਪਰ ਅਜਿਹੇ ਹਾਦਸੇ ਹਮੇਸ਼ਾ ਨਹੀਂ ਹੁੰਦੇ, ਕਦੀ-ਕਦਾਈਂ ਹੁੰਦੇ ਹਨ, ਪਰ ਹਾਦਸੇ ਦੇ ਨਾਂ ਹੁੰਦਿਆਂ ਵੀ ਉਸ ਦੇ ਹੋਣ ਦੀ ਕਲਪਨਾ ਤਾਂ ਸਾਮੂਹਿਕ ਰੂਪ ਵਿਚ ਸੰਭਵ ਹੈ । ਇਹ ਕਲਪਿਤ ਹਾਦਸਾ ਜਾਂ ਦੁਰਘਟਨਾ ਹੋਣ ਦੀ ਸੰਭਾਵਨਾ ਦਾ ਮੁਕਾਬਲਾ ਕਰਨ ਲਈ, ਉਹ ਸਾਮੂਹਕ ਰੂਪ ਵਿਚ ਤਿਆਰੀ ਵੀ ਕਰਦੇ ਸਨ । ਇਸ ਦਾ ਸਭ ਤੋਂ ਚੰਗਾ ਸਾਧਨ ਹੈ-ਕਵਿਤਾ--ਕੇਵਲ ਕਵਿਤਾ । ਇਨ੍ਹਾਂ ਸਚਾਈਆਂ ਅਤੇ ਅੰਦਾਜ਼ਿਆਂ ਤੋਂ, ਸਾਬਤ ਹੁੰਦਾ ਹੈ ਕਿ ਆਦੀ-ਮਾਨਵ ਵਾਸਤੇ, ਕਵਿਤਾ ਕੋਈ ਤਫ਼ਰੀਹ ਦਾ ਸਾਧਨ ਨਹੀਂ ਸੀ; ਨਾ ਹੀ ਉਸ ਦੀ ਜ਼ਿੰਦਗੀ ਤੋਂ ਬਾਹਰ ਵੀ ਕੋਈ ਚੀਜ਼ ਸੀ; ਸਗੋਂ ਇਹ ਕਹਿਣਾ ਵਧੇਰੇ ਸਹੀ ਤੇ ਸਪਸ਼ਟ ਹੋਵੇਗਾ ਕਿ ਉਸ ਦੀਆਂ ਜ਼ਿੰਦਗੀ-ਮੌਤ ਦੀਆਂ ਲੋੜਾਂ ਦੇ ਵਿਚਕਾਰ ਹੀ, ਕਵਿਤਾ ਨੂੰ ਵੀ ਆਪਣੀ ਜ਼ਿੰਦਗੀ ਮਿਲੀ ਹੈ । ਉਪਰੋਕਤ ਪਾਤਿਕ ਔਕੜਾਂ ਤੋਂ ਛੁੱਟ ਹੋਰ ਵੀ ਕਈ ਅਜਿਹੇ ਅਵਸਰ ਹੁੰਦੇ ਹਨ, ਜਿਨਾਂ 83 82