ਪੰਨਾ:Alochana Magazine May 1960.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਜਗੀਰੀ ਦੇ ਹੁਨਰ ਦਾ ਵਿਕਾਸ ਇਹੋ ਤਾਂ ਸੰਸਕ੍ਰਿਤੀ ਹੈ ਜੋ ਮਨੁਖ ਦੀ ਆਪਣੀ ਹੀ ਮਿਹਨਤ ਅਰ ਸ਼ਕਤੀ ਦੇ ਸਹਾਰੇ ਵਿਕਸਿਤ ਹੋਈ ਹੈ-ਤੇ ਹੁੰਦੀ ਰਹੇਗੀ | ਆਰਥਿਕ ਕਾਰ-ਵਿਹਾਰ ਦੇ ਵਿਕਾਸ ਦਾ ਅਰਥ ਨਿਰਾ ਪੁਰਾ ਧਨ-ਦੌਲਤ ਤੀਕਰ ਹੀ ਸੀਮਿਤ ਨਹੀਂ ਸਮਝਣਾ ਚਾਹੀਦਾ । ਧਨ ਜਾਂ ਰੁਪਈਏ ਦੀ ਅਹਿਮੀਅਤ ਤਾਂ ਇਸ ਵਾਸਤੇ ਹੈ ਕਿ ਰੁਪਈਆ ਜੀਵਨ ਦੀਆਂ ਸਾਰੀਆਂ ਲੋੜਾਂ ਨੂੰ ਖਰੀਦ ਸਕਣ ਦਾ ਸਾਧਨ ਮੰਨਿਆ ਹੋਇਆ ਹੈ-ਤੇ ਜਦ ਤੀਕ ਇਸ ਸਾਧਨ ਨੂੰ ਕਿਸੇ ਹੋਰ ਇਕ ਵਿਸ਼ੇਸ਼ ਆਵਸ਼ਕਤਾ ਵਿਚ ਬਦਲ ਨਹੀਂ ਲੀਤਾ ਜਾਂਦਾ-ਓਦੋਂ ਤੀਕ ਉਸ ਵਿਚ ਸਾਰੀਆਂ ਲੋੜਾਂ ਲੁਕੀਆਂ ਰਹਿੰਦੀਆਂ ਹਨ । ਲੋੜਾਂ ਦੀ ਬੇਰੋਕ ਟੋਕ ਪੂਰਤੀ ਹੀ ਮਨੁਖੀ-ਜੀਵਨ ਦੀ ਸੁਤੰਤਰਤਾ ਹੈ । ਇਸ ਸੁਤੰਤਾ ਲਈ ਤਾਂ ਉਹ ਦਿਨ ਰਾਤ ਮੇਹਨਤ ਕਰਦਾ ਹੈ । ਇੰਨੇ ਕੰਮ, ਦਿਨੇ ਕੰਮ, ਰਾਤੀਂ ਕੰਮ, ਬਾਰਾਂ ਮਹੀਨੇ ਤੀਹ ਦਿਨ ਕੰਮ ! ਬਿਨਾਂ ਕੰਮਾਂ ਮਨੁਖ ਨੂੰ ਟੇਕ ਨਹੀਂ। ਉਹਦੀਆਂ ਲੋੜਾਂ ਦੀ ਪ੍ਰਾਪਤੀ ਦੇ ਰਾਹ ਵਿਚ ਜੋ ਵੀ ਸ਼ਕਤੀ ਰੋੜਾ ਬਣ ਕੇ ਆਵੇਗੀ, ਉਸ ਨੂੰ ਉਹ ਪਰੇ ਹਟਾ ਕੇ ਹੀ ਦਮ ਲਵੇਗਾ । ਇੰਝ ਰੋੜਾ ਬਣ ਕੇ ਆਉਣ ਵਾਲੀ ਸ਼ਕਤੀ ਭਾਵੇਂ ਕਿਤੀ ਦੇ ਰੂਪ ਵਿਚ ਹੋਵੇ, ਭਾਵੇਂ ਸਮਾਜ ਦੇ ਰੂਪ ਵਿਚ--ਆਪਣੀਆਂ ਲੋੜਾਂ ਦੀ ਬੇਰੋਕ ਟੋਕ ਪੂਰਤੀ ਹੀ ਮਨੁਖ ਦਾ ਲਕਸ਼ ਹੈ; ਇਹੋ ਉਸ ਦੀ ਆਜ਼ਾਦੀ ਹੈ । ਅਤੇ ਇਹ ਆਜ਼ਾਦੀ ਗਿਆਨ-ਧਿਆਨ, ਕਲਪਨਾ ਆਦਿ ਦੁਆਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ । ਇਸ ਲਈ ਤਾਂ ਕ੍ਰਿਆ ਅਥਵਾਂ ਕੰਮ ਦੀ ਹੀ ਲੋੜ ਹੈ । ਕਿਆ ਦਾ ਸੰਚਾਲਨ ਕਰਨ ਵਾਲਾ ਹੈ ਮਨੁਖ-ਮਨੁਖ ਜੋ ਸਮਾਜ ਵਿਚ ਰਹਿੰਦਾ ਹੈ-ਤੇ ਸਮਾਜ ਹਰ ਘੜੀ ਗਤੀ-ਸ਼ੀਲ ਹੈ । ਮਨੁਖ ਕੋਲ ਇਸ ਸੰਚਾਲਨ ਵਾਸਤੇ ਸਾਧਨ ਹੈ--ਉਸ ਦੀ ਕਲਾ, ਉਸ ਦਾ ਵਿਗਿਆਨ । ਕਲਾ ਅਤੇ ਵਿਗਿਆਨ ਵਿਚ ਹੀ ਮਨੁਖ ਦੀ ਪੂਰਣ ਅਭਿਵਿਅਕਤੀ ਹੈ । ਵਸਤੂ ਅਰ ਜਗਤ ਨਾਲ ਮਨੁਖ ਦਾ ਜੋ ਰਿਸ਼ਤਾ ਹੈ, ਉਸ ਦੀ ਅਭਿਵਿਅਕਤੀ ਵਿਗਿਆਨ ਵਿਚ, ਕਲਾ' ਵਿਚ ਹੈ : ਕ੍ਰਿਤੀ ਨਾਲ ਨਿਰੰਤਰ ਸੰਘਰਸ਼ਾਂ ਵਿਚ ਮਨੁਖ ਆਪਣੀ ਸੁਤੰਤਰਤਾ ਨੂੰ ਟੋਲ ਰਹਿਆ ਹੈ । ਸੰਘਰਸ਼ ਦੀ ਬਾਹਰੀ-ਵਸਤੂ-ਸਥਿਤੀ ਜਨਮ ਦੇਂਦੀ ਹੈ ਵਿਗਿਆਨ ਨੂੰ ਅਤੇ ਇਸ ਸੰਘਰਸ਼ ਦਾਰਾ ਮਨੁਖ ਦੀ ਚੇਤਨਾ ਵਿਚ ਜੋ ਤਿਕੂਮ ਹੁੰਦਾ ਹੈ ਉਸ ਦੀ ਆਤਮ-ਸਥਿਤੀ ਲਖ ਦੇ ਹੈ ਕਲਾ ਨੂੰ 1% ਮਨਾਨ ਰੂਸੀ ਵਿਚਾਰਕ ਮਕੈਸਿਮ ਗੋਰਕੀ ਦੇ ਸ਼ਬਦਾਂ ਵਿਚ ਕਲਾਂ ਅਤੇ ਵਿਗਿਆਨ ਦੋਵੇਂ ਇਕ ਨਵੀਂ ਹੀ ਕਿਤੀ ਦਾ ਸ਼ਣ ਕਰਦੇ ਹਨ । ਵਿਗਿਆਨ ਦੀ ਉਹ ਨਵੀਂ ਪ੍ਰਕ੍ਰਿਤੀ ਬਾਹਰਲ

  • Ilusion and Reality by Christopher Candwell-P. 18-19

HO