ਪੰਨਾ:Alochana Magazine May 1960.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਖਤਾਂ ਦਾ ਨਿਵਾਸ ਛੱਡ ਕੇ ਮਨੁਖ ਨੇ ਧਰਤੀ ਦਾ ਆਸਰਾ ਲੈ ਲਇਆ । ਜੰਗਲੀ ਜਾਨਵਰਾਂ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਸਾਥੀਆਂ ਨਾਲ ਮਿਲ ਕੇ, ਸਮੂਹ ਬਣਾ ਕੇ ਰਹਿਣ ਦੀ ਲੋੜ ਪਈ । ਤੇ ਫਿਰ ਜਦੋਂ ਸਮੂਹ ਵਿਚ ਦਿਨ ਰਾਤ ਮਨੁੱਖ ਆਪਣੀ ਜ਼ਿੰਦਗੀ ਗੁਜ਼ਾਰਣ ਲਗ ਪਇਆ ਤਾਂ ਇਕ ਦੂਜੇ ਨੂੰ ਕੁਝ ਕਹਿਣ ਦੀ ਇੱਛਾ ਮਹਿਸੂਸ ਹੋਈ । ਇਸ ਇੱਛਾ ਨੇ ਆਪਣੀ ਲੋੜ ਅਨੁਸਾਰ ਉਪਯੁਕਤ ਉਪਕਰਣਾਂ ਦਾ ਨਿਰਮਾਣ ਕੀਤਾ | ਮਨੁਖੀ ਬਾਣੀ ਥੋੜੇ ਗਿਣੇ-ਮਣੇ ਇਸ਼ਾਰਿਆਂ ਦੇ ਰੂਪ ਵਿਚ ਮੁਖਰਿਤ ਹੋਈ । ਬਾਣੀ ਦੇ ਨਾਲ ਨਾਲ ਸੁਣਨ ਦੀ ਸ਼ਕਤੀ ਦਾ ਵੀ ਵਿਕਾਸ ਹੋਣ ਲਗ ਪਇਆ | ਬਾਣੀ ਅਤੇ ਸੁਣਨ ਦੀ ਸ਼ਕਤੀ ਦੇ ਸਾਂਝੇ, ਸਹਯੋਗ ਨਾਲ ਫੇਰ ਦਿਮਾਗ਼ ਦੇ ਵਿਕਾਸ ਦੀ ਕੋਈ ਹੱਦ ਹੀ ਨਾ ਰਹੀ।

ਪਸਿਧ ਵਿਚਾਰਕ ‘ਥਾਮਸਨ ਅਨੁਸਾਰ - ‘ਸੰਸਾਰ ਵਿਚ ਮਨੁਖ ਹੀ ਇਕ ਅਜਿਹਾ ਪ੍ਰਾਣੀ ਹੈ ਜੋ ਹਥਿਆਰਾਂ ਦਾ ਪ੍ਰਯੋਗ ਕਰਦਾ ਹੈ, ਅਰ ਉਸ ਦੀ ਆਪਣੀ ਆਪ ਬਣਾਈ ਹੋਈ ਭਾਸ਼ਾ ਹੈ'। ਮਨੁੱਖ ਤੇ ਪਸ਼ੂ ਦੇ ਵਿਚਕਾਰ ਇਨ੍ਹਾਂ ਦੋ ਫ਼ਰਕਾਂ ਤੋਂ ਇਲਾਵਾ ਇਕ ਤੀਜਾ ਤੇ ਮਹਤਵ-ਪੂਰਣ ਫ਼ਰਕ ਹਰ ਹੈ ਕਿ ਪਸ਼ੂ ਇਕੱਲਾ ਹੈ ਤੇ ਮਨੁੱਖ ਦਾ ਆਪਣਾ ਸੰਗਠਨ ਹੈ । ਮਨੁੱਖ ਸਮਾਜ ਬਣਾ ਕੇ ਰਹਿੰਦਾ ਹੈ ।"ਪਸ਼ੂ ਸਿਰਫ ਆਪਣੀ ਹੀ ਸ਼ਕਤੀ, ਆਪਣੇ ਹੀ ਤਜਰਬੇ ਅਤੇ ਆਪਣੇ ਹੀ “ਮਾਦੇ" ਦੇ ਭਰੋਸੇ ਹਰ ਔਕੜ ਦਾ ਸਾਮ੍ਹਣਾ ਕਰਦਾ ਹੈ ਤੇ ਉਸ ਦੇ ਵਿਪਰੀਤ, ਮਨੁੱਖ ਪਿਛਲੀ ਪੀੜੀ ਦੇ ਅਤੇ ਸਾਰੇ ਯੁਗਾਂ ਦੇ ਤਜਰਬੇ ਤੋਂ ਫ਼ਾਇਦਾ ਉਠਾਉਂਦਾ ਹੈ") ਪਿਛਲੀ ਪੀੜੀ ਦੇ ਸਾਰੇ ਤਜਰਬੇ, ਗਿਆਨ ਅਤੇ ਵਿਕਾਸ ਦੀਆਂ ਹੱਦਾਂ ਤੋਂ ਹਰੇਕ ਨਵੀਂ ਪੀੜ੍ਹੀ ਆਪਣਾ ਜੀਵਨ ਸ਼ੁਰੂ ਕਰਦੀ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਉਹ ਆਪਣੀ ਕਿਰਤ ਆਪਣੇ ਤਜਰਬੇ ਅਰ ਸਾਰੀ ਖੱਟੀ, ਵਿਰਾਸਤ ਦੇ ਰੂਪ ਵਿਚ ਸੰਭਾਲ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਮਨੁੱਖੀ ਸਮਾਜ ਦਾ ਇਤਿਹਾਸ, ਮਨੁਖ ਦੇ ਜਮਾਂਦਰੂ ਪਾਕ੍ਰਿਤਿਕ ਤਰ੍ਹਾਂ ਦੇ ਵਿਕਾਸ ਦਾ ਵੇਰਵਾ ਨਹੀਂ, ਸਗੋਂ ਉਸ ਦੀ ਸਾਮਾਜਿਕ ਅਤੇ ਸਾਂਸਕ੍ਰਿਤਿਕ ਸ਼ਕਤੀਆਂ ਦੇ ਵਿਕਾਸ ਦੀ ਚਲਵੀਂ ਕਹਾਣੀ ਹੈ । ਕਲਚਰ, ਅਥਵਾ ਸੰਸਕ੍ਰਿਤੀ, ਕੋਈ ਆਸਮਾਨ ਵਿਚ ਖਿੜਦੇ ਫੁੱਲ ਵਰਗੀ ਚੀਜ਼ ਨਹੀਂ, ਸਗੋਂ ਇਹ ਤਾਂ ਮਨੁਖ ਦੇ ਆਰਥਿਕ ਕਾਰ ਵਿਹਾਰਾਂ ਤੋਂ ਹੀ ਉਤਪੰਨ ਹੁੰਦੀ ਹੈ । ਪੈਦਾਵਾਰ ਦੇ ਤਰੀਕਿਆਂ ਦਾ ਵਿਕਾਸ, ਹਥਿਆਰਾਂ, ਔਜ਼ਾਰਾਂ, ਦੇ ਇਸਤੇਮਾਲ ਵਿਚ ਲਿਆਉਣ ਦੀ ਕੁਸ਼ਲਤਾ ਦਾ ਵਿਕਾਸ, ਭਾਸ਼ਾ, ਕਲਾ ਅਰ ਗਿਆਨ ਦਾ ਵਿਕਾਸ,

  • Marxism and Poetry by George Thomson P. 4. () The Theory of Knowledge by Maurice Cronforth

P. 51. 30