ਪੰਨਾ:Alochana Magazine May 1960.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾ ਕੇ ਦੋਵੇਂ ਮੁੰਡੇ ਗੁਆ ਲੈਂਦਾ ਹੈ ਤੇ ਫੇਰ ਸਮਗਲਿੰਗ ਕਰਨ ਲਗ ਪੈਂਦਾ ਹੈ। ਤੇ ਪੈਸੇ ਦੇ ਨਸ਼ੇ ਵਿਚ ਐਨਾ ਅੰਨਾ ਹੋ ਜਾਂਦਾ ਹੈ ਕਿ ਪਰਮੇਸ਼ਰੀ ਦੀ ਮਾਂ ਨੂੰ ਵੀ ਦੁਰਕਾਰ ਦੇਂਦਾ ਹੈ ਜੋ ਦੂਜੇ ਦਿਨ ਆਤਮ ਘਾਤ ਕਰ ਲੈਂਦੀ ਹੈ। ਪੈਸਾ ਚਲਾ ਜਾਣ ਤੇ ਬੇਹੋਸ਼ ਹੋ ਜਾਂਦਾ ਹੈ, ਮਰਨ ਲਗਾ ਆਪਣੇ ਬਚਿਆਂ ਦੀ ਤਸਵੀਰ ਵੇਖਦਾ ਤੇ ‘ਕੌਣ ਲਗਿਆ ਬਰਕਤਾਂ' ਪੁਛਦਾ ਖਤਮ ਹੋ ਜਾਂਦਾ ਹੈ। ਇਹ ਪਾਤਰ ਮਾਇਆ ਛਲਾਵੇ ਦਾ ਮਾਰਿਆ ਹੋਇਆ ਹੈ ਜੋ ਅਗਵਾਈ ਦੇਣ ਦੀ ਸਮਰਥਾ ਰਖਦਾ ਹੈ, ਜਿਵੇਂ ਜਿਵੇਂ ਭਜਨ ਸਿੰਘ ਹਾਰਦਾ ਜਾਂਦਾ ਹੈ ਉਸ ਦਾ ਸੁਭਾਵ ਖਰਾਬ ਹੁੰਦਾ ਜਾਂਦਾ ਹੈ।

ਹਰਨਾਮ ਕੌਰ ਵੀ ਇਕ ਜ਼ੋਰਦਾਰ ਪਾਤਰ ਹੈ। ਇਹੋ ਜਿਹਿਆ ਪਾਤਰ ਆਮ ਹੇਠਲੀ ਮਧ ਸ਼੍ਰੇਣੀ ਵਿਚ ਮਿਲਦਾ ਹੈ। ਇਹ ਅਮੀਰਾਂ ਦੇ ਰੀਸੇ ਆਪਣੇ ਕੋਠੇ ਉਚੇ ਕਰਨ ਦੀ ਚਾਹ ਤੇ ਬੁਗਣੀ ਭਰਨ ਦੇ ਲਾਲਚ ਨਾਲ ਘਾਤਕ ਖੇਡਾਂ ਵਿਚ ਡਿਗ ਪੈਂਦਾ ਹੈ। ਮਾਇਆ ਛਲਾਵੇ ਵਿਚ ਅੰਨੀ ਹੋ ਕੇ ਉਹ ਆਪਣੇ ਮੁੰਡੇ ਨਾਲ ਰਲ ਕੇ ਸਹੁਰੇ ਦੀ ਚੋਰੀ ਕਰਦੀ ਹੈ ਤੇ ਪੁਲਸ ਨੂੰ ਖਬਰ ਕਰਦੀ ਹੈ ਕਿ ਚੋਰੀ ਹੋ ਗਈ ਤਾਂ ਜੋ ਕੋਈ ਸ਼ਕ ਨਾ ਕਰੇ। ਆਪਣੇ ਮੁੰਡੇ ਨੂੰ ਵੇਚਦੀ ਹੈ। ਮੁੰਡੇ ਨੂੰ ਸਹੁਰਿਆਂ ਕੋਲੋਂ ਪੈਸਾ ਲੈਣ ਭੇਜਦੀ ਹੈ। ਉਨ੍ਹਾਂ ਦੇ ਪੈਸੇ ਚੋਰੀ ਕਰਨ ਲਈ ਉਤਸ਼ਾਹ ਦੇਂਦੀ ਹੈ। ਮੁੰਡੇ ਦੇ ਸਾਲਾ ਜੰਮਣ ਤੇ ਹਰਬੰਸ ਵੀ ਤੇ ਇਹ ਵੀ ਉਸ ਨੂੰ ਮਾਰਨ ਦੀ ਸੋਚਦੀ ਹੈ। ਆਪਣੇ ਪਤੀ ਨੂੰ ਸਮਗਲਿੰਗ ਵਲ ਲਾ ਦੇਂਦੀ ਹੈ ਤੇ ਆਪ ਪਾਟੇ ਪੁਰਾਣੇ ਕਪੜੇ ਪਾ ਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਂਦੀ ਹੈ ਕਿ ਉਹ ਬਹੁਤ ਗਰੀਬ ਹਨ ਤੇ ਭਜਨ ਸਿੰਘ ਦੀਆਂ ਅਖਾਂ ਖਰਾਬ ਹਨ ਤੇ ਉਹ ਅੰਦਰ ਪਿਆ ਰਹਿੰਦਾ ਹੈ। ਪੈਸੇ ਨਾ ਆਉਣ ਤੇ ਹਰਬੰਸ ਦੇ ਝਾੜਨ ਤੇ ਮੁੰਡੇ ਦਾ ਸਿਆਪਾ ਕਰਦੀ ਹੈ। ਜੱਟ ਹਰਬੰਸ ਗਹਿਣੇ ਲਿਆ ਕੇ ਦੇਦਾ ਹੈ ਤਾਂ ਖੁਸ਼ ਹੁੰਦੀ ਹੈ। ਜਦ ਮੁੰਡਾ ਪੈਸੇ ਲੈਣ ਆਉਂਦਾ ਹੈ ਤਾਂ ਇਨਕਾਰ ਕਰ ਦੇਂਦੀ ਹੈ। ਜਦ ਜਸਵੰਤ ਨੂੰ ਇਨਾਮ ਮਿਲਦਾ ਹੈ ਤਾਂ ਮਗਰ ਮਗਰ ਫਿਰਦੀ ਹੈ ਤੇ ਉਸ ਕੋਲੋਂ ਪੈਸੇ ਮੰਗਦੀ ਹੈ। ਜਦ ਮਾਇਆ ਛਲਾਵੇ ਵਿਚ ਸਭ ਕੁਝ ਗੁਆ ਬੈਠਦੀ ਹੈ ਤਾਂ ਕਹਿੰਦੀ ਹੈ "ਛਲਾਵਾ ਛਲ ਗਇਆ ਬੰਸੀ ਦੇ ਬਾਪੂ ਅਸੀਂ ਲੁਟੇ ਗਏ।” “ਮੇਰੇ ਭਾਗ ਖੋਟੇ ਸਨ ਚੰਨੀਏ ਜੋ ਹੀਰਿਆਂ ਮੋਤੀਆਂ ਨੂੰ ਛਡ ਕੇ.. ...... ...।" ਹਰਨਾਮ ਕੌਰ ਦੀ ਉਸਾਰੀ ਬਹੁਤ ਜ਼ੋਰਦਾਰ ਕਰ ਦੇਦੀ ਹੈ ਤੇ ਉਸ ਚੋਂ ਪਤੀ ਸਿਦਕ, ਦਰਦ, ਲਿਹਾਜ਼ ਪੁਤਰ ਪਿਆਰ, ਸਭ ਕੁਝ ਭਸਮ ਹੋ ਜਾਂਦਾ ਹੈ। ਹਰਨਾਮ ਕੌਰ ਧਨ-ਛਲਾਵੇ ਦਾ ਮਾਰਿਆ ਹੋਇਆ ਬਹੁਤ ਹੀ ਸੋਹਣਾ ਪਾਤਰ ਹੈ। ਇਸ ਦੀ ਉਸਾਰੀ, ਇਸ ਦੀ ਹਾਰ, ਇਸ ਦੇ ਆਪਣੇ ਅੰਦਰੋਂ ਉਠੀ ਭਾਵੀ ਤੇ ਉਸ ਦੀ ਤਬਾਹੀ ਜਨ ਸਾਧਾਰਣ ਨੂੰ ਛਲਾਵੇ ਦੇ ਕਲਾਵਿਆਂ ਵਿਚ ਆਉਣ ਵਾਲੇ

੨੯