ਪੰਨਾ:Alochana Magazine May 1960.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਿਵਰਤਨਸ਼ੀਲ ਪਾਤਰ:- ਜਿਹੜੇ ਹਰ ਪ੍ਰਕਾਰ ਦਾ ਪ੍ਰਭਾਵ ਕਬੂਲਦੇ ਹਨ ਤੇ ਉਸਰਦੇ ਹਨ ਜਿਹੜੇ ਆਲੇ ਦੁਆਲੇ ਦੇ ਅਨੁਕੂਲ ਵਧਦੇ ਫਲਦੇ ਹਨ। ਇਨ੍ਹਾਂ ਵਿਚ ਮਤੀ ਹੈ। ਇਹ ਕਿਸੇ ਭਾਂਤ ਦੇ ਹੱਕ ਵਿਚ ਨਹੀਂ ਫਸੇ ਹੋਏ ਹਨ।

ਚੰਨਣ ਸਿੰਘ ਵਧਦਾ ਫੁਲਦਾ ਪਾਤਰ ਹੈ। ਇਹ ਕੁਮਿਆਰ ਦੇ ਭਾਂਡੇ ਵਾਂਗ ਬਾਹਰਲੇ ਪ੍ਰਭਾਵਾਂ ਦੇ ਲਫੇੜਿਆਂ ਨਾਲ ਉਸਰਦਾ ਹੈ। ਹਿੰਦੂ ਘਰ ਜਨਮ ਕੇ ਸਿਖਾਂ ਕੋਲ ਪਲਣ ਤੇ ਸਿਖ ਭਾਵਾਂ ਦਾ ਜਨਮ ਹੋ ਜਾਣਾ। ਕੀਰਤਨ ਨਾਲ ਪਿਆਰ ਤੇ ਦੋਸਤ ਦੇ ਪੜੇ ਨੂੰ, ਜਤਾਉਣ ਖਾਤਰ ਇੰਚਾਰਜ ਬਣਨ ਲਈ ਅੰਮ੍ਰਿਤ ਛਕ ਲੈਣਾ। ਸਮੇਂ ਦੀ ਠੋਕਰਾਂ ਖਾ, ਦੁਧ ਵੇਚ, ਸ਼ਰਾਬ ਵੇਚ ਕੇ ਹੋ ਜਾਣਾ ਤੇ ਪੈਸਾ ਕਮਾਉਣ ਲਈ ਹਰ ਢੰਗ ਵਰਤਣਾ ਆ ਜਾਣਾ ਤੇ ਫੇਰ ਪੁਜਾਰੀ ਦੀ ਛੋਹ ਨਾਲ ਪੂਰਣ ਮਨਖ ਬਣ ਜਾਣਾ ਆਦਿ ਸਭ ਕਰਮ ਨਾਨਕ ਸਿੰਘ ਦੇ ਆਪਣੇ ਨਿਜੀ ਜੀਵਨ ਮੌਤ ਤੋਂ ਉਪਜੇ ਹਨ । ਪੁਜਾਰੀ ਦੇ ਮੇਲ ਸੰਬੰਧੀ ਤਾਂ ਨਾਨਕ ਸਿੰਘ ਆਪ ਵੀ ਕਹਿੰਦਾ ਹੈ, ਜਦ ਉਸ ਨੇ ਹਿੰਦੂ ਨੂੰ ਜ਼ਖਮੀ ਕੀਤਾ ਸੀ ਤੇ ਹਿੰਦੂ ਨੂੰ ਵੇਖ ਕੇ ਹੰਝੂ ਆ ਗਏ ਸਨ । ਸੋ ਚੰਨਣ ਸਿੰਘ ਦੀ ਉਸਾਰੀ ਕਰਮਾਤਮਕ ਹੈ । ਉਹ ਆਪਣੇ ਅਭਿਆਸ ਨਾਲ ਉਸਰਦਾ ਹੈ। ਗਰੀਬੀ ਵਿਚ ਠੇਡੇ ਖਾਂਦਾ ਹੈ, ਉਹ ਸਿਆਣਾ ਹੋ ਜਾਂਦਾ ਹੈ ਤੇ ਪੈਸਿਆਂ ਖਾਤਰ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦਾ ਹੈ ਤੇ ਪੈਸੇ ਕਮਾਉਣ ਦੀ ਧੰਨ ਵਿਚ ਸਭ ਗੁਣ ਵਿਸਾਰ ਦੇਂਦਾ ਹੈ। ਪਰ ਪੁਜਾਰੀ ਦੇ ਮੇਲ ਨਾਲ ਫੇਰ ਅਰੋਗ ਹੋ ਜਾਂਦਾ ਹੈ। ਚੰਨਣ ਸਿੰਘ ਬਹੁਤ ਨਾਨਕ ਸਿੰਘ ਆਪ ਹੈ, ਇਸ ਲਈ ਇਸ ਵਿਚ ਕਾਫ਼ੀ ਥਾਈਂ ਕਾਫ਼ੀ ਜ਼ੋਰ ਹੈ। ਇਹ ਪਾਤਰ ਇਹ ਦਸਦਾ ਹੈ ਕਿ ਭੈੜਿਆਂ ਦੇ ਮੇਲ ਨਾਲ ਆਦਮੀ ਭੈੜਾ ਹੋ ਜਾਂਦਾ ਹੈ ਤੇ ਚੰਗਿਆਂ ਦੇ ਮੇਲ ਨਾਲ ਚੰਗਾ। ਇਸ ਪੱਤਰ ਵਿਚ ਗਤੀ ਹੈ, ਜਾਨ ਹੈ, ਆਪਾ ਸਾਮਾਜਿਕ ਕਰਮਾਂ ਨਾਲ ਵਧਦਾ ਫੁਲਦਾ ਹੈ। ਕਈ ਥਾਈਂ ਪਾਤਰ ਉਸਾਹੀ ਭਾਵਕ ਹੋ ਜਾਂਦੀ ਹੈ ਜਿਥੇ ਨਾਨਕ ਸਿੰਘ ਆਪਣੀ ਭਾਵਕਤਾ ਬਹੁਤ ਲੇ ਆਉਂਦਾ ਹੈ।

ਭਜਨ ਸਿੰਘ ਵੀ ਚੰਨਣ ਸਿੰਘ ਵਾਂਗ ਬਾਹਰਲੇ ਜੀਵਨ ਪ੍ਰਭਾਵ ਨਾਲ ਜੀਵਨਮਈ ਢੰਗ ਨਾਲ ਉਸਰਦਾ ਹੈ। ਜਿਥੇ ਚੰਨਣ ਸਿੰਘ ਦੀ ਉਸਾਰੀ ਚੜ੍ਹਾਈ ਵਲ ਹੈ। ਉਥੇ ਪੈਸੇ ਦੀ ਪੁਜਾਰਣ ਪਤਨੀ ਮਿਲਣ ਕਰ ਕੇ ਇਸ ਦੀ ਪਾਤਰ ਉਸਾਰੀ ਉਤਰਾਈ ਵਲ ਹੈ ਕਿ ਕਿਵੇਂ ਗਰੀਬ ਤਰਸਵਾਨ, ਪਰਮੇਸ਼ਰੀ ਦੀ ਮਾਂ ਦੀ ਸਹਾਇਤਾ ਕਰਨ ਵਾਲਾ, ਸੁਚੱਜਾ ਕਿਰਤੀ ਪਤਨੀ ਦੇ ਮਾਇਆ ਛਲਾਵੇ ਵਿਚ ਅੰਨਾ ਹੋਣ ਦੇ ਪ੍ਰਭਾਵ ਨਾਲ ਸੁਆਹ ਹੋ ਜਾਂਦਾ ਹੈ, ਜਿਸ ਪਤਨੀ ਨੂੰ ਸ਼ਾਨ ਬਣਾਉਣ ਦੀ ਕਦੀ ਬੁਗਨੀ ਭਰਨ ਦੀ ਚਾਹ, ਮੁੰਡੇ ਦਾ ਮੁੱਲ ਪੁਆਉਣ ਦੀ ਚਾਹ, ਦੂਜਿਆਂ ਦਾ ਪੈਸਾ ਹੜਪ ਕਰਨ ਦੀ ਅੱਗ ਖਾ ਰਹੀ ਹੈ। ਚੰਗੇ ਮੁੰਡੇ ਨੂੰ ਰੁਸਾ ਕੇ ਦੂਜੇ ਨੂੰ ਭੈੜੀ ਕਮੀ

੨੮