ਪੰਨਾ:Alochana Magazine May 1960.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਾਕ੍ਰਿਤਿਕ ਬੂਟਿਆਂ ਨਾਲ ਵੀ ਅਤੁਟ ਪਿਆਰ ਕਰਦੀ ਹੈ ਤੇ ਜਿਉਂਦੇ ਜਾਗਦੇ ਸਾਥੀ ਸਮਝਦੀ ਹੈ। ਉਹਨੂੰ ਰਬ ਤੇ ਅਤੁਟ ਭਰੋਸਾ ਹੈ। ਸੇਵਾ ਉਸ ਦਾ ਧਰਮ ਹੈ, ਉਸ ਦੀ ਪੂਜਾ ਹੈ। ਇਹ ਮਾਂ ਦੀ ਮਮਤਾ ਦਾ ਅਮਰ ਤੇ ਮਹਾਨ ਚਿਤਰ ਹੈ।

ਮੇਨਕਾ ਭਾਵੇਂ ਪਖੰਡੀ ਸਾਹਿਤਕਾਰ ਦੀ ਧੀ ਹੈ ਪਰ ਸੁੰਦਰ ਤੇ ਕੋਮਲ ਭਾਵਾਂ ਵਾਲੀ ਕੁੜੀ ਹੈ। ਜਿਹੜੀ ਅਸਲੀ ਕਲਾਕਾਰ ਦੀਪਕ ਦੇ ਭਾਵਾਂ ਨੂੰ ਸਮਝਦੀ ਹੈ, ਜਿਸ ਵਿਚ ਸਚ ਕਹਿਣ ਦੀ ਦਲੇਰੀ ਹੈ। ਉਹ ਆਪਣੇ ਬਾਪ ਨੂੰ ਪਲ ਪਲ ਤੇ ਪੈਰ ਪੈਰ ਤੇ ਰੋਕਦੀ ਹੈ। ਆਪਣੇ ਬਾਪ ਨੂੰ ਖਰੀਆਂ ਖਰੀਆਂ ਸੁਣਾ ਕੇ ਸਿੱਧੇ ਰਾਹੇ ਪਾਉਂਦੀ ਹੈ। ਉਹ ਪਿਆਰ ਦੀ ਪੁਤਲੀ ਹੈ ਪਰ ਹੀਰ ਵਾਂਗ ਭਾਵੁਕ ਨਹੀਂ ਹੁੰਦੀ ਸਗੋਂ ਉਹ ਆਪਣੇ ਆਪ ਨੂੰ ਆਪਣੇ ਪ੍ਰੇਮੀ ਦੇ ਉਚੇ ਵਿਚਾਰਾਂ ਵਿਚ ਰੰਗ ਕੇ ਆਲੇ ਦੁਆਲੇ ਸਵਰਗ ਉਸਾਰਨ ਦਾ ਹੰਭਲਾ ਮਾਰਦੀ ਹੈ। ਉਹ ਆਮ ਪ੍ਰੇਮਕਾਵਾਂ ਵਾਂਗ ਪੇਮੀ ਦੀ ਮਾਂ ਦਾ ਬੁਰਾ ਨਹੀਂ ਤਕਦੀ ਸਗੋਂ ਉਸ ਨੂੰ ਪ੍ਰੇਮੀ ਨਾਲੋਂ ਵੀ ਵਧੇਰੇ ਪਿਆਰ ਕਰਦੀ ਹੈ। ਉਸ ਵਿਚ ਸਾਹਿਤ ਰਚਨਾ ਦੀ ਵੀ ਕੋਮਲ ਜਿਹੀ ਲਗਨ ਹੈ। ਇਸ ਵਿਚ ਕਾਹਲੀਆਂ ਤੇ ਭਾਵੁਕ ਕੁੜੀਆਂ ਦੀ ਅਗਵਾਈ ਕਰਨ ਦੀ ਸ਼ਕਤੀ ਹੈ।

ਪੁਜਾਰੀ ਪੰਡਤ ਦੇ ਪ੍ਰਭਾਵ ਨਾਲ, ਰਾਜ ਸਿੰਘ ਮਿਲਖਾ ਸਿੰਘ ਦੀ ਕੰਧ ਤੇ ਲਿਖੀ ਗੁਰਬਾਣੀ ਦੇ ਪ੍ਰਭਾਵ ਨਾਲ ਨਿਖਰ ਕੇ ਆਦਰਸ਼ਕ ਬਣੇ ਹਨ। ਸੁਨੀਤਾ, ਤਤਈਆ ਪਹਿਲਾਂ ਸਾਮਾਜਿਕ ਲਫੇੜਿਆਂ ਨਾਲ ਲਤਾੜੀਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਮਨ ਅਰੋਗ ਹੋ ਜਾਂਦਾ ਹੈ ਤੇ ਫੇਰ ਸੁਨੀਤਾ ਦਾ ਪੁਜਾਰੀ ਨਾਲ ਤੇ ਤਤਈਆ ਦਾ ਸੰਤੋਖ ਸਿੰਘ ਨਾਲ ਮੇਲ ਹੋ ਜਾਂਦਾ ਹੈ ਤੇ ਉਹ ਜੋਤ ਤੋਂ ਜੋਤ ਜਗਣ ਵਾਂਗ ਸੁਚੇ ਆਦਰਸ਼ ਤੇ ਪ੍ਰਜਵਲਿਤ ਹੋ ਕੇ ਆਦਰਸ਼ਕ ਪਾਤਰ ਬਣ ਜਾਂਦੇ ਹਨ। ਸੁਨੀਤਾ ਆਪਣੇ ਪਿਤਾ ਦੀ ਦੁਖਦਾਈ ਮੌਤ ਨਾਲ ਭੈ ਭੀਤ ਹੋ ਕੇ ਪਾਗਲ ਹੁੰਦੀ ਹੈ ਤੇ ਫੇਰ ਪੁਜਾਰੀ ਦੇ ਪ੍ਰਭਾਵ ਨਾਲ ਕਵਿਤਰੀ, ਅਭਿਨੇਤ੍ਰੀ ਤੇ ਉਤਮ ਲੋਕ ਪ੍ਰਿਯ ਕਲਾਕਾਰ ਤੇ ਸੰਗੀਤਕਾਰ ਬਣ ਜਾਂਦੀ ਹੈ।

ਤਤਈਆ ਵੀ ਦੁਖਾਂ ਦੀ ਮਾਰੀ ਹੋਈ ਹੈ। ਸਤਿਕਾਰ ਮਿਲਣ ਨਾਲ ਉਸ ਅੰਦਰ ਸੁਸਤੀ ਜਾਗਦੀ ਹੈ, ਅਮਲ ਦੀ, ਆਪਣੇ ਹਕਾਂ ਲਈ ਮਰਨ ਦੀ। ਉਹ ਨਿਡਰ, ਅਝੱਕ ਤੇ ਕਿਰਤ ਦੀ ਪੁਜਾਰਨ ਹੈ। ਉਹ ਚੰਗੀ ਭੈਣ ਤੇ ਮਹਾਨ ਆਗੂ ਹੈ। ਤੇ ਆਪਣੇ ਪਤੀ ਦੇ ਬਚਨਾਂ ਤੇ ਫੁਲ ਚੜਾਉਂਦੀ ਹੋਈ ਆਪਣੇ ਜ਼ਖਮ ਅਣਸੀਤੇ ਰਖ ਕੇ ਧਰਤੀ ਨੂੰ ਆਪਣੇ ਲਹੂ ਨਾਲ ਸਿੰਜਦੀ ਹੈ ਤੇ ਕਿਰਤੀ ਅੰਦੋਲਨ ਵਿਚ ਬਲ ਬਖਸ਼ਦੀ ਹੈ।

ਆਤਮਾ ਸਿੰਘ ਵੀ ਆਦਰਸ਼ਕ ਪਾਤਰ ਹੈ ਉਸ ਦੇ ਕਲਾ ਸਿਧਾਂਤ ਬਹੁਤ ਹੀ ਆਦਰਸ਼ਮਈ ਹਨ ਪਰ ਇਸਦੀ ਉਸਾਰੀ ਸੰਕੇਤ ਮਾਤਰ ਹੀ ਕੀਤੀ ਹੈ। ਇਹ ਪਾਤਰ

੨੫