ਪੰਨਾ:Alochana Magazine May 1960.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਕਹਾਣੀ ਵਿਚ ਕਾਫ਼ੀ ਗੁਲਾਈ ਹੈ। ਜਸਵੰਤ ਦੀ ਝਾੜ ਦੇ ਨਾਲ ਪਿਉ ਤੇ ਜਸਵੰਤ ਦੇ ਵਿਛੜਨ ਦੀ ਅਧਾਰ ਘਟਨਾ ਨਾਲ ਅਰੰਭ ਹੁੰਦੀ ਹੈ ਤੇ ਜਸਵੰਤ ਤੇ ਭਜਨ ਸਿੰਘ ਦੇ ਨਾ ਮੇਲ ਹੋ ਸਕਣ ਨਾਲ ਪਰ ਮੇਲ ਨਾਲ ਉਪਨਿਆਸ ਦਾ ਅੰਤ ਹੁੰਦਾ ਹੈ। ਜਿਸ ਦਾ ਅਰੰਭ ਵਿਚ ਸੰਕੇਤ ਸੀ ਕਿ ਭਜਨ ਸਿੰਘ ਤੇ ਜਸਵੰਤ ਸਿੰਘ ਦੇ ਵੱਖ ਵੱਖ ਰਾਹਾਂ ਤੇ ਜਾ ਰਹੇ ਹਨ, ਕਦੀ ਮੇਲ ਨਹੀਂ ਹੋਵੇਗਾ ਪੂਰਾ ਸਪਸ਼ਟ ਹੁੰਦਾ ਹੈ। ਇਸ ਦੀ ਗੋਦ ਕਾਫੀ ਚੰਗੀ ਹੈ ਸਿਵਾਏ ਆਤਮਾ ਸਿੰਘ ਤੇ ਜਸਵੰਤ ਦੀ ਕਲਾ ਸੰਬੰਧੀ ਚਰਚਾ ਦੇ, ਜਾਲੀ ਪੁਲਸ ਦੇ ਜਸੂਸੀ ਰੰਗ ਦੇ ਤੇ ਮੌਕਾ ਮੇਲ ਦੇ ਪਰ ਯਥਾਰਥਕ ਜੀਵਨ ਮਈ ਰਸ-ਵੇਗ ਐਨਾ ਹੈ ਕਿ ਪਾਠਕ ਇਸ ਬਰੇਤੀ `ਚੋਂ ਉਂਜ ਹੀ ਲੰਘ ਜਾਂਦਾ ਹੈ।

ਅਣਸੀਤੇ ਜ਼ਖਮ ਦੀ ਕਹਾਣੀ ਬਹੁਤ ਇਕਹਿਰੀ ਹੈ। ਇਹ ਉਪਨਿਆਸ ਨਹੀਂ ਇਕ ਪ੍ਰਕਾਰ ਦੀ ਲੰਮੀ ਕਹਾਣੀ ਹੈ। ਇਹ ਕਹਾਣੀ ਵੀ ਲਗ ਭਗ ਉਪਨਿਆਸ ਦੇ ਜ਼ੋਰ ਦਾ ਅੰਤ ਲਾਗਲੇ ਸਿਖਰ ਤੋਂ ਹੀ ਅਰੰਭ ਹੁੰਦੀ ਹੈ। ਉਪਨਿਆਸ ਸ਼ਰਮਾਂ ਦੀ ਚਿਠੀ, ਜੋ ਬਿਨਾਂ ਦਸੇ ਚਲਾ ਗਇਆ ਸੀ, ਦੇ ਆਉਣ ਤੇ ਅਤੇ ਉਸ ਸੰਧੀ ਸੰਤੋਖ ਸਿੰਘ ਦੇ ਗੁਸੇ ਭਰੇ ਪੂਤਿਕਰਮ ਨਾਲ ਅਰੰਭ ਹੁੰਦੀ ਹੈ ਫੇਰ ਸਾਰੀ ਕਹਾਣੀ ਪਿਛੋਕੜ ਤੋਂ ਲੈ ਕੇ ਚਿਠੀ ਆਉਣ ਤਕ ਉਸਾਰੀ ਹੈ ਕਿ ਸੰਤੋਖ ਸਿੰਘ ਨੇ ਯੂ. ਪੀ. ਵਿਚ ਜ਼ਮੀਨ ਲੈ ਲਈ, ਇਕੱਲੇ ਕੋਲੋਂ ਕੰਮ ਨਹੀਂ ਸੀ ਹੁੰਦਾ। ਰਬ ਸਬਬੀ ਤਈਆ ਬਲੀ ਰਾਮ ਜੋ ਯੂ. ਪੀ. ਦੇ ਰਹਿਣ ਵਾਲੇ ਸਨ, ਜੋ ਸੇਮ ਪੈਣ ਕਰ ਕੇ ਜਮੀਨ ਛਡ ਗਏ ਸਨ ਜਿਨ੍ਹਾਂ ਦੇ ਮਾਪੇ ਭਟਕਦਿਆਂ ਮਰ ਗਏ ਸਨ, ਸੰਤੋਖ ਸਿੰਘ ਦੀ ਜ਼ਮੀਨ ਤੇ ਰਾਤ ਰਹਿਣ ਲਈ ਅਟਕੇ ਕਿਉਂਕਿ ਤਤਈਆ ਬੀਮਾਰ ਸੀ। ਤਤਈਆ ਨੂੰ ਸੰਤੋਖ ਸਿੰਘ ਨੇ ਭੈਣ ਬਣਾ ਲਇਆ || ਉਹ ਦੋਵੇਂ ਘਰ ਦੇ ਬੰਦਿਆਂ ਵਾਂਗ ਸੰਤੋਖ ਸਿੰਘ ਨਾਲ ਖੇਤੀ ਕਰਨ ਲਗੇ ਫੇਰ ਸ਼ਰਮਾ, ਜਿਹੜਾ ਹਰੀਜਨ ਪਤਰਕਾ ਦਾ ਐਡੀਟਰ, ਜਿਹੜਾ ਮਹਾਤਮਾ ਗਾਂਧੀ ਕੋਲੋਂ ਛੁੱਟੀ ਇਸ ਸ਼ਰਤ ਤੇ ਲੈ ਕੇ ਆਇਆ ਸੀ ਕਿ ਲੋੜ ਪੈਣ ਤੇ ਫੇਰ ਆ ਜਾਵਾਂਗਾ, ਜਿਸ ਦੇ ਵੱਡੇ ਵੱਡੇ ਸੋਮ ਪੇਣ ਤੇ ਜ਼ਮੀਨ ਛਡ ਗਏ ਸਨ, ਸ਼ਰਮਾ ਏਥੇ ਆਇਆ ਤੇ ਆਪਣੇ ਪੁਰਾਣੇ ਜੀਆਂ ਨੂੰ ਸਦਿਆ ਇਉਂ ਆਪਣੀ ਖੱਸੀ ਜ਼ਮੀਨ ਅਦੋਲਨ ਕਰ ਕੇ ਮੁੜ ਲੈਣ । ਸ਼ਰਮੇ ਨੇ ਬੜੀ ਜਾਗਰਤ ਪੈਦਾ ਕਰ ਦਿਤੀ। ਜਾਗੀਰਦਾਰਾਂ ਨਾਲ ਝਪਟ ਹੋਈ ! ਸ਼ਰਖੇ ਦੇ ਸੱਟਾਂ ਲਗੀਆਂ । ਤੜਈਆ ਨੇ ਆਪਣਾ ਲਹੂ ਦੇ ਕੇ ਬਚਾਇਆ। ਦੋਹਾਂ ਦਾ ਵਿਆਹ ਹੋ ਗਇਆ, ਫੇਰ ਇਹ ਫੈਸਲਾ ਹੋਇਆ ਕਿ ਨਿਯਤ ਦਿਨ ਤੇ ਸਾਰੇ ਜਾਣ ਤੇ ਜ਼ੋਰ ਨਾਲ ਆਪਣੀਆਂ ਜ਼ਮੀਨਾਂ ਵਾਹ ਲੈਣ। ਜਿਵੇਂ ਜਿਵੇਂ ਇਹ ਨਿਯਤ ਦਿਨ ਨੇੜੇ ਆ ਰਹਿਆ ਸੀ ਸ਼ਰਮਾ ਪਿਛੇ ਪਾ ਰਹਿਆ ਹੈ ਕਿਉਂਕਿ ਉਸ ਨੂੰ

੨੦