ਪੰਨਾ:Alochana Magazine May 1960.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕੂਲੋਂ ਛੁੱਟੀ ਲੈ ਕੇ ਆਰੁਣਾ ਦੀ ਦੰਦ ਖੰਡ ਦੀ ਮੂਰਤੀ ਬਣਾਉਣ ਲਗਾ। ਅਰੁਣਾ ਉਸ ਦੇ ਇਉਂ ਗੁਮ ਹੋਣ ਤੇ ਬੜੀ ਤੜਫੀ। ਹਰਨਾਮ ਕੋਲੋਂ ਘਰ ਪਤਾ ਕਰਨ ਗਈ। ਉਸ ਝਾੜ ਕੇ ਘਰੋਂ ਕਢ ਦਿਤੀ ਕਿਉਂਕਿ ਹਰਬੰਸ ਨੇ ਉਸ ਦੇ ਕੰਨ ਭਰੇ ਹੋਏ ਸਨ ਕਿ ਜਸਵੰਤ ਅਰੁਣਾ ਕੁੜੀ ਨਾਲ ਫਿਰਦਾ ਹੈ। ਮੂਰਤੀ ਮੁਕਣ ਤੇ ਜਸਵੰਤ ਅਰੁਣਾ ਦੇ ਘਰ ਗਇਆ। ਅਰੁਣਾ ਬੜੀ ਖਿਝੀ। ਜਸਵੰਤ ਨੇ ਘਰ ਨਾਲ ਜਾਣ ਲਈ ਕਹਿਆ, ਉਹ ਨਾ ਮੰਨੀ ਪਰ ਉਸ ਦੇ ਪਿਤਾ ਆਤਮਾ ਸਿੰਘ ਨੇ ਨਾਲ ਭੇਜ ਦਿਤਾ। ਜਸਵੰਤ ਆਪਣੀ ਮੂਰਤ ਨੂੰ ਅਰੁਣਾ ਨੂੰ ਨਾਲ ਖੜੀ ਕਰਕੇ ਪਰਖਣਾ ਚਾਹੁੰਦਾ ਸੀ। ਅਰੁਣਾ ਉਸ ਮੂਰਤੀ ਵਾਂਗ ਆਪਣੇ ਭਾਵ ਇਕੱਤਰ ਕਰ ਕੇ ਖੜੀ ਨਾ ਹੋ ਸਕੀ ਤੇ ਮੁੜ ਆਈ। ਜਸਵੰਤ ਰਾਮ ਪ੍ਰਕਾਸ਼ ਨਾਲ ਮਿਲ ਕੇ ਭਾਰਤ ਆਵਰੀ ਵਰਕਸ ਖੋਲ੍ਹਣਾ ਚਾਹੁੰਦਾ ਸੀ ਜਿਸ ਵਿਚ ਸਾਰੇ ਕਾਰੀਗਰ ਭਰਤੀ ਕਰ ਲਏ। ਆਤਮਾ ਸਿੰਘ ਜਸਵੰਤ ਕੋਲ ਆਇਆ ਤੇ ਕਲਾ ਸੰਪੂਰਣਤਾ ਉਤੇ ਬਹਿਸ ਕਰਦਾ ਰਹਿਆ ਫੇਰ ਅਰੁਣਾ ਦੀ ਮੂਰਤੀ ਲੇ ਗਇਆ ਤੇ ਇਸ ਦੇ ਵੱਟੇ ਅਰੁਣਾ ਦੇਣ ਦਾ ਫੈਸਲਾ ਕਰ ਗਇਆ। ਆਤਮਾ ਸਿੰਘ ਨੇ ਮੂਰਤੀ ਚੋਰੀਂ ਕਲਕਤੇ ਭੇਜ ਦਿੱਤੀ।

ਭਜਨ ਸਿੰਘ ਆਰਥਿਕ ਸੰਕਟ ਦਾ ਮਾਰਿਆ ਸਮਗਲਿੰਗ ਕਰਨ ਲਗ ਪਇਆ ਤੇ ਚੰਗੇ ਹਥ ਰੰਗਣ ਲੱਗਾ। ਫੜੋ ਫੜਾਈ ਸੁਣ ਕੇ ਡਰ ਗਇਆ। ਉਧਰ ਹਰਬੰਸ ਦਾ ਸਾਲਾ ਜਨਮ ਪਇਆ। ਹਰਬੰਸ ਨੇ ਪਹਿਲਾਂ ਇਸ ਨਵੇਂ ਜੰਮੇ ਨੂੰ ਜ਼ਹਿਰ ਦੇਣੀ ਚਾਹੀ ਫੇਰ ਡਰ ਗਇਆ। ਭਜਨ ਤੇ ਹਰਨਾਮੀ ਵੀ ਬੜੇ ਖਿਝੇ ਤੇ ਕਹਿਣ ਲਗੇ ਜੇ ਮੁੰਡਾ ਵਸ ’ਚ ਹੁੰਦਾ ਤਾਂ ਝਟ ਪਾਰ ਬੁਲਾਉਂਦੇ। ਹਰਬੰਸ ਸੱਤ ਕੁ ਹਜ਼ਾਰ ਦੇ ਗਹਿਣੇ ਸਹੁਰਿਆਂ ਦੇ ਚੋਰੀ ਕਰ ਕੇ ਦੌੜ ਆਇਆ। ਗਹਿਣੇ ਘਰ ਦਿਆਂ ਨੂੰ ਦਿਤੇ ਤੇ ਆਪ ਦੌੜ ਗਇਆ। ਘਰ ਦੇ ਬੜੇ ਖੁਸ਼ ਹੋਏ। ਸਾਂਝੇ ਕੰਮ ਲਈ ਰਾਮ ਪ੍ਰਕਾਸ਼ ਤੇ ਜਸਵੰਤ ਬਾਹਰ ਦੌਰੇ ਤੇ ਚਲੇ ਗਏ। ਪਿਛੇ ਆਤਮਾ ਸਿੰਘ ਸਾਰੇ ਕਾਰੀਗਰਾਂ ਨੂੰ ਇਕੱਠਾ ਕਰ ਕੇ ਕੰਮ ਚਲਾਉਣ ਲੱਗਾ। ਹਰਬੰਸ ਘਰ ਆ ਕੇ ਪਤਨੀ ਨਾਲ ਬਹੁਤ ਲੜਿਆ। ਜਸਵੰਤ ਨੂੰ ਮੂਰਤੀ ਦਾ ਦੋ ਹਜ਼ਾਰ ਇਨਾਮ ਮਿਲਿਆ ਤੇ ਨਾਲੇ ਪੰਜ ਹਜ਼ਾਰ ਨੂੰ ਮੂਰਤੀ ਖਰੀਦਣ ਦਾ ਫੈਸਲਾ ਹੋਇਆ। ਇਹ ਖਬਰ ਜਸਵੰਤ ਨੂੰ ਦੌਰੇ ਤੇ ਹੀ ਪੁਚਾਈ ਗਈ ਸੀ। ਮਾਂ ਨੂੰ ਵੀ ਇਸ ਗਲ ਦਾ ਪਤਾ ਲਗਾ। ਜਸਵੰਤ ਦੌਰੇ ਤੇ ਜਾਣ ਤੋਂ ਪਹਿਲਾਂ ਭਜਨ ਸਿੰਘ ਨੂੰ ਵੀ ਰਾਹ `ਚ ਮਿਲ ਗਇਆ ਸੀ।

ਜਸਵੰਤ ਮਾਂ ਨੂੰ ਮਿਲਿਆ। ਮਾਂ ਨੇ ਪੈਸਾ ਮੰਗਿਆ ਉਸ ਕਹਿਆ, ਤਾਂ ਦਿਆਂਗਾ ਜੇ ਪਾਪ ਦੀ ਕਮਾਈ ਘਰੋਂ ਕਢੋ। ਹਰਬੰਸ ਨੂੰ ਵੀ ਜਸਵੰਤ ਨੇ ਇਹੋ ਜਵਾਬ ਦਿਤਾ ਕਿਉਂਕਿ ਭਜਨ ਸਿੰਘ ਦੀ ਸਮਗਲਿੰਗ ਦਾ ਪਤਾ ਆਤਮਾ ਸਿੰਘ