ਪੰਨਾ:Alochana Magazine May 1960.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਥਾਈਂ ਭੰਗ ਕਰਦੀਆਂ ਹਨ। ਤੂਤ ਦੇ ਸੁਕਣ, ਪਾਣੀ ਪਾਉਣ ਤੇ ਉਸ ਦੀਆਂ ਅੱਖਾਂ ਫੁਟਣ ਨਾਲ ਬਹੁਤ ਸੋਹਣਾ ਸੁਖਾਂਤ ਕਰਕੇ ਉਸਾਰਿਆ ਹੈ। ਪੰਡਤ ਦਾ ਪਰਿਵਰਤਨ ਜ਼ਰੂਰ ਕਾਹਲਾ ਤੇ ਭਾਵਕ ਹੈ।

ਛਲਾਵਾ ਉਪਨਿਆਸ ਦੀ ਕਹਾਣੀ ਭਜਨ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਅਰੰਭ ਹੁੰਦੀ ਹੈ ‘ਜਸਵੰਤ ਵੇਖ ਕਾਕਾ ਤੈਨੂੰ ਮੂੰਹੋ ਮੂੰਹ ਸਮਝਾ ਥਕੇ ਆਂ... ... ...। ਜਿਹੜਾ ਜਸਵੰਤ ਸਿੰਘ ਨੂੰ ਸਮਝਾ ਰਹਿਆ ਹੈ ਜਿਨ੍ਹਾਂ ਉਨਾਂ ਵਾਂਗ ਕਾਹਲਾ ਤੇ ਚਲਾਵਾਂ ਕੰਮ ਕਰਕੇ ਉਨਾਂ ਦਾ ਦਲਿਦਰ ਨਹੀਂ ਕੱਟਦਾ ਹੈ। ਭਜਨ ਸਿੰਘ ਉਸ ਦੇ ਦੋ ਮੁੰਡੇ ਹਰਬੰਸ ਤੇ ਜਸਵੰਤ, ਪਤਨੀ ਹਰਨਾਮ ਕੌਰ ਤੇ ਪਿਤਾ ਮਹਿਤਾਬ ਸਿੰਘ ਇਕਠੇ ਰਹਿੰਦੇ ਹਨ। ਇਨ੍ਹਾਂ ਦਾ ਪਿਛਲਾ ਪਿੰਡ ਕਰਤਾਰਪੁਰ ਦੇ ਲਾਗੇ ਸੀ ਪਰ ਅੰਮ੍ਰਿਤਸਰ ਰਹਿੰਦੇ ਸਨ ਤੇ ਕੰਘੇ ਘੜ ਕੇ ਗੁਜ਼ਾਰਾ ਕਰਦੇ ਸਨ। ਕੋਠੇ ਦੇ ਮੇਲੇ ਤੇ ਭਜਨ ਸਿੰਘ ਨੇ ਆਪਣੇ ਨਿਕੇ ਨਿਕੇ ਦੋਹਾਂ ਮੁੰਡਿਆਂ ਨਾਲ ਤੇ ਪਤਨੀ ਨਾਲ ਫੋਟੋ ਖਿਚਾਈ ਸੀ ਜਿਹੜੀ ਫ਼ਰੇਮ ਕਰਾ ਕੇ ਆਪਣੇ ਘਰ ਰਖੀ ਹੋਈ ਸੀ। ਜਸਵੰਤ ਆਪਣੇ ਬਾਬੇ ਦੀ ਬਹੁਤ ਸੇਵਾ ਕਰਦਾ ਸੀ। ਹਰਬੰਸ ਸੱਤ ਜਮਾਤਾਂ ਪੜ੍ਹ ਕੇ ਨੌਕਰ ਹੋ ਗਇਆ ਸੀ। ਹਰਬੰਸ ਤੇ ਹਰਨਾਮੀ ਨੇ ਬੀਮਾਰ ਮਹਿਤਾਬ ਸਿੰਘ ਦੀ ਸਾਰੀ ਪੂੰਜੀ ਚੋਰੀ ਕਰ ਕੇ ਪੁਲੀਸ ਸਦ ਲਈ ਸੀ ਕਿ ਚੋਰੀ ਹੋ ਗਈ ਏ। ਇਹ ਮਾਇਆ ਮਹਿਤਾਬ ਸਿੰਘ ਨੇ ਜਸਵੰਤ ਦੇ ਵਿਆਹ ਲਈ ਰਖੀ ਹੋਈ ਸੀ। ਹਰਨਾਮੀ ਆਪਣੀ ਇਕੱਠੀ ਕੀਤੀ ਮਾਇਆ ਚੋਰੀ ਆਪਣੀ ਬੁਗਨੀ ਵਿਚ ਰਖਦੀ ਸੀ ਜਿਸ 'ਚੋਂ ਪੈਸੇ ਕਢ ਕੇ ਹਰਬੰਸ ਨੂੰ ਸੂਟ ਬਣਾ ਕੇ ਦਿਤਾ। ਹਰਨਾਮ ਕੌਰ ਆਪਣੇ ਮੁੰਡੇ ਹਰਬੰਸ ਨੂੰ ਨਾਲ ਲੈ ਕੇ ਆਪਣੇ ਪੇਕੀਂ ਮੁੰਡੇ ਦੇ ਵਿਆਹ ਜਾਣ ਲਈ ਤਿਆਰ ਸੀ। ਹਰਬੰਸ ਨੂੰ ਉਥੇ ਵਿਖਾਉਣਾ ਸੀ। ਭਜਨ ਸਿੰਘ ਨੂੰ ਉਸ ਪੰਜ ਰੁਪਏ ਫਲ ਲਿਆਉਣ ਲਈ ਦਿਤੇ ਜਦ ਫਲ ਲੈਣ ਗਇਆ ਤਾਂ ਉਸ ਨੂੰ ਪਰਮੇਸ਼ਰੀ ਦੀ ਮਾਂ ਮਿਲ ਗਈ, ਜਿਸ ਨੇ ਦਵਾਈ ਲਈ ਪੈਸੇ ਮੰਗੇ। ਫਲ ਲਿਆਕੇ ਉਸ ਹਰਨਾਮੀ ਕੋਲੋਂ ਪੰਜ ਰੁਪਏ ਮੰਗੇ ਉਸ ਸੜਦੀ ਬਲਦੀ ਨੇ ਪੰਜ ਰੁਪਏ ਦਿਤੇ। ਤੇ ਵਿਆਹ ਚਲੀ ਗਈ। ਜਸਵੰਤ ਦੀ ਬਣਾਈ ਚੀਜ਼ ਦੀ ਸੋਭਾ ਬਜ਼ਾਰ ਵਿਚ ਬਹੁਤ ਹੋਣ ਲਗੀ। ਗੁਰਦਿਤ ਸਿੰਘ ਨੇ ਮਿਠੀਆਂ ਮਿੱਠੀਆਂ ਗੱਲਾਂ ਕਰ ਕੇ ਭਜਨ ਸਿੰਘ ਚੰਗਾ ਮਕਾਨ ਬਣਾਉਣ ਲਈ ਹਜ਼ਾਰ ਰੁਪਿਆ ਐਡਵਾਂਸ ਦੇਣ ਦਾ ਇਕਰਾਰ ਕੀਤਾ। ਜੇ ਉਹ ਸਾਰਾ ਮਾਲ ਉਸ ਨੂੰ ਬਣਾ ਕੇ ਦਿਆ ਕਰੇ। ਹਰਨਾਮੀ ਆਈ, ਹਜ਼ਾਰ ਰੁਪਿਆ ਲੈਣ ਦਾ ਫੈਸਲਾ ਹੋ ਗਇਆ ਤੇ ਨਵੇਂ ਮਕਾਨ ਦੀ

ਉਸਾਰੀ ਸ਼ੁਰੂ ਹੋ ਗਈ। ਹਰਬੰਸ ਦੇ ਰਿਸ਼ਤੇ ਦੀ ਹਰਨਾਮੀ ਨੇ ਭਜਨ ਸਿੰਘ ਤੇ ਜਸਵੰਤ ਦੇ ਰੋਕਣ ਤੇ ਵੀ ਪਕੀ ਕਰ ਲਈ। ਜਸਵੰਤ ਸਿੰਘ ਘਰੋਂ ਬਾਹਰ ਰਹਿਣ ਲਗ ਪਇਆ। ਮਕਾਨ ਦੀਆਂ ਨੀਹਾਂ ਪੈਣ ਤੀਕ ਪੈਸਾ ਮੁਕ ਗਇਆ। ਸਾਰਿਆਂ

੧੬