ਪੰਨਾ:Alochana Magazine March 1962.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਸੱਤਾ ਵਿਚਕਾਰ ਸ਼ਬਦ ਇੱਕ ਪ੍ਰਕਾਰ ਦੇ ਸੰਬੰਧ ਦਾ ਸੰਸਥਾਪਕ ਹੈ । ਇਸ ਸੰਬੰਧ ਸੰਸਥਾਪਕ ਨਿਮਿਤ ਦੀ ਸਫਲਤਾ ਉਦੋਂ ਹੀ ਸੰਭਵ ਹੈ ਜੇ ਵਕਤਾ ਅਤੇ ਸ਼ਰੋਤਾ ਵਿਚਕਾਰ ਉਕਤ ਨਿਮਿਤ ਸੰਬੰਧੀ ਮਾਨਸਿਕ ਅਤੇ ਬੌਧਿਕ ਸਾਂਝ ਹੋਵੇ । ਸੰਤਚਿੰਤਕ ਖੁਦ ਜਨਸਮੂਹ ਵਿੱਚ ਰਹੇ ਸਨ ਅਤੇ ਜਨ-ਜੀਵਨ ਨੂੰ ਉਚਤਮ ਸਿਖਰਾਂ ਵਲ ਲੈ ਜਾਣਾ ਚਾਹੁੰਦੇ ਸਨ । ਜਨ-ਚੇਤਨਾ ਦੇ ਸਨਮੁਖ ਨਵੀਨ ਸਿਖਰਾਂ ਤੇ ਨਵੀਨ ਛਿਚ ਰਖਣਾ ਚਾਹੁੰਦੇ ਸਨ । ਅਸਾਧਾਰਣ ਅਤੇ ਵਿਸ਼ਿਸ਼ਟਤਾ ਦੇ ਪਿੜ ਨਾਲ ਸੰਬੰਧਿਤ ਸ਼ਬਦਾਂ ਤੀਕਾਂ, ਬਿੰਬ-ਚਿਤਰਾਂ, ਅਲੰਕਾਰਾਂ ਦਾ ਕਲਿਸ਼ਟ ਗਿਆਨ ਨੂੰ ਪੇਸ਼ ਕਰਕੇ ਜਨਚੇਤਨਾ ਵਿੱਚ ਲੋੜੀਦਾ ਪਰਿਵਰਤਨ ਸੰਭਵ ਨਹੀਂ ਸੀ । ਸੰਤਕਵੀਆਂ ਵਿਚ ਅਜਿਹੇ ਸਾਹਿੱਤਕਾਰ ਬਹੁਤ ਜ਼ਿਆਦਾ ਨਹੀਂ ਹਨ ਜਿਨ੍ਹਾਂ ਨੇ “ਪੰਡਤਾਈ’ ਦੇ ਕਿਸੇ ਮੰਨੇ ਪਰਮੰਨੇ ਆਦਰਸ਼ ਪੱਧਰ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਹੋਵੇ । ਜਨਸਮੂਹ ਜਿਵੇਂ ਬੋਲਚਾਲ ਵਿਚ, ਕਾਰ ਵਿਹਾਰ ਵਿੱਚ ਜਾਂ ਆਦਾਨ ਪ੍ਰਦਾਨ ਵਿੱਚ ਭਾਸ਼ਾ ਨੂੰ ਵਰਤਦੇ ਸਨ ਕਬੀਰ, ਗੁਰੂ ਨਾਨਕ, ਨਵਦੇਵ ਆਦਿ ਸੰਤਾ ਨੇ ਆਪਣੇ ਵਿਸ਼ੇਸ਼ ਪ੍ਰਚਾਰ ਲਈ ਭਾਸ਼ਾ ਦੇ ਉਸੇ ਰੂਪ ਨੂੰ ਮਧਿਅਮ ਬਣਾਇਆ । ਸ਼ਬਦ ਸਾਮਗੀ ਜੋ ਸੰਤ-ਕਵਿ-ਸਾਹਿੱਤ ਵਿੱਚ ਮਿਲਦੀ ਹੈ ਉਸ ਦੇ ਨਿਰਮਾਣ ਵਿਚ ਸ਼ਾਸਤ੍ਰੀਯਤਾ ਦਾ ਅੰਸ਼ ਪ੍ਰਧਾਨ ਨਹੀਂ। ਸੰਤ ਕਾਵਿ-ਸਾਹਿੱਤ ਦਾ ਸ਼ਬਦ-ਭੰਡਾਰ ਤਤਸਮ, ਅਰਧ ਤਤਸ਼ਮ, ਤਦਭਵ ਤੇ ਸਥਾਨਕ ਜਨਭਾਸ਼ਾ ਦੇ ਲੋਕ ਪ੍ਰਯੋਗ ਉਪਰ ਨਿਰਭਰ ਹੈ । ਅਪਕਰਸ਼ ਕਾਲ ਵਿੱਚ ਜਨ ਜੀਵਨ ਕਿਸੇ ਭੀ ਵਿਸ਼ੇਸ਼ ਨਿਯਮ ਦਾਰਾ ਅਨੁਸ਼ਾਸ਼ਿਤ ਨਹੀਂ ਹੁੰਦਾ। ਉਸ ਸੂਰਤ ਵਿੱਚ ਜਨ-ਮਸ਼ਤਿਸ਼ਕ ਦੇ ਸ਼ਬਦ ਪਯੋਗ ਵਿੱਚ ਕਿਸੇ ਸਧ ਤ ਦੇ ਅਧੀਨ ਹੋਣ ਦੀ ਸੰਭਾਵਨਾ ਨਹੀਂ ਹੋ ਸਕਦੀ । ਸ਼ੋਤਾ ਵਰਗ ਦੀ ਇਸ ਮਾਨਸਿਕ ਸਥਿਤੀ ਦਾ ਅਸਰ ਸੰਤ-ਸਾਹਿੱਤ ਦੀ ਸ਼ਬਦ ਮਗੀ ਤੇ ਭੀ ਹੈ । ਪ੍ਰਾਚੀਨ ਗਰੰਥ ਵਿੱਚ ਜਿਹੜੀ ਸ਼ਬਦਾਵਲੀ ਮੌਜੂਦ ਹੈ ਜਨ ਸਾਧਾਰਣ ਦੇ ਉਚਾਰਣ ਅਤੇ ਪ੍ਰਯੋਗ ਦੇ ਕਾਰਣ ਉਸ ਵਿੱਚ ਤਬਦੀਲੀ ਆ ਜਾਂਦੀ ਹੈ । ਸੰਤ-ਕਾਵਿ ਵਿੱਚ ਵੀ ਜਨ ਸਾਧਾਰਣ ਦੇ ਉਚਾਰਣ ਅਤੇ ਪ੍ਰਯੋਗ ਦੇ ਅਨੁਸਾਰ ਹੀ ਰੁਚੀ ਦਿਸ਼ਟਿਗੋਚਰ ਹੁੰਦੀ ਹੈ । ਸ਼ਬਦ ਸੰਸਕ੍ਰਿਤੀ ਦੇ ਪਿੜ ਵਿਚ ਜਨ-ਚੇਤਨਾ ਨੇ ਕਦੀ ਕਿਸੇ ਸੌਂਦਰਯਾਤਮਕ ਸਿਧਾਂਤ ਦੀ ਪਾਬੰਦੀ ਨਹੀਂ ਕੀਤੀ ਤੇ ਜਨਸਮੂਹਹਿਤ ਰਚੇ ਸਾਹਿਤ ਵਿੱਚ ਭੀ ਉਸ ਦੀ ਪਾਬੰਦੀ ਸੰਭਵ ਨਹੀਂ। ਸ਼ਬਦਵਿਨਿਆਸ ਦਾ ਰਚਨਾ ਵਿੱਚ ਸੰਗੀਤਕ ਪ੍ਰਵਾਹ ਪੈਦਾ ਕੀਤਾ ਜਾਂਦਾ ਹੈ । ਸੰਤਾਂ ਦਾ ਸਾਹਿੱਤ ਅਧਿਕਤਰ ਗਾਇਆ ਜਾਂਦਾ ਸੀ ਤੇ ਅੱਜ ਕਲ ਭੀ ਉਨ੍ਹਾਂ ਦੇ ਜੀਵਨ ਮਾਰਗ ਦੇ ਅਨੁਯਾਈਆਂ ਵਾਰਾ ਉਸ ਦਾ ਗਾਇਨ ਹੁੰਦਾ ਹੈ । ਗਾਉਣ ਵਿੱਚ ਸਰ ਦੇ ਉਤਰਾ ਚੜਾ ਜਾਂ ਅਲਾਪ ਨਾਲ ਯਤੀ, ਵਿਸ਼ਾਮ ਜਾਂ ਕਿਤੇ ਸੱਕਤੇ ਦੀ ਕਸਰ ਪੂਰੀ ਹੋ ਜਾਂਦੀ ਹੈ । ਸੰਗਤਕ ਅਦਾ ਨਾਲ ਰਚਨਾ ਦਾ ਪ੍ਰਭਾਵ ਭੀ ਵਧ