ਪੰਨਾ:Alochana Magazine March 1962.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਤੇ ਸਮਸ਼ਟੀਗਤ ਜੀਵਨ ਨੂੰ ਆਪਣੇ ਕਿਰਿਆਤਮਕ ਪ੍ਰਾਟਾਉ ਦਾ ਮਾਧਿਅਮ ਬਣਾ ਕੇ ਵਾਤਾਵਰਣ ਜੀਵਨ ਨੂੰ ਆਪਣੇ ਅਨੁਵਰਤਣ ਦੇ ਯੋਗ ਬਣਾ ਲੈਂਦੀ ਹੈ । ਗੁਰੂ-ਵਿਅਕਤੀਆਂ ਅਤੇ ਸੰਤ ਸਾਹਿਤਕਾਰਾਂ ਦੇ ਸਨਮੁਖ ਇਹ ਪ੍ਰਸ਼ਨ ਨਹੀਂ ਸੀ ਕਿ ਕਲਾ-ਕ੍ਰਿਤੀ ਅਤੇ ਕਾਵਿ-ਰਚਨਾ ਨੂੰ ਪ੍ਰਸਤੁਤ ਕਰਦੇ ਹੋਏ ਇਹ ਸੋਚਿਆ ਜਾਵੇ ਕਿ ਕਿਹੜਾ ਛੰਦ-ਵਿਧਾਨ ਜਾਂ ਕਿਹੜੀ ਅਨੁਪ੍ਰਾਸ-ਯੋਜਨਾ ਅਜਿਹੀ ਕਲਾਤਮਕ ਅਨੁਪਮਤਾ ਪੈਦਾ ਕਰ ਦੇਵੇਗੀ ਜਿਸ ਦੀ ਮਿਸਾਲ ਕਾਵਿ-ਭੰਡਾਰ ਵਿਚ ਨਾ ਮਿਲ ਮਿਲ ਸਕੇ । ਛੰਦ ਦੇ ਵਿਧਾਨ ਜਾਂ ਵਜ਼ਨ ਤੇ ਜ਼ਮੀਨ ਦੀ ਚੋਣ ਦੀ ਵਿਸ਼ਿਸ਼ਟਤਾ ਉਨ੍ਹਾਂ ਦਾ ਲਕਸ਼ ਨਹੀਂ ਸੀ । ਅਨੁਪ੍ਰਾਸ਼ ਸੌਂਦਰਯ ਦਾ ਨਿਰਦੋਸ਼ ਨਿਰਵਾਹ ਉਨ੍ਹਾਂ ਦੇ ਰਚਨਾ-ਕਰਮ ਦਾ ਕੋਈ ਪਹਿਲੂ ਨਹੀਂ ਸੀ । ਜਿਵੇਂ ਜੀਵਨ ਵਿਚ ਪ੍ਰਚਲਿਤ ਆਚਾਰ ਮਾਰਗ ਅਤੇ ਪ੍ਰਾਚੀਨ ਸ਼ਾਸ਼ਤ੍ਰ ਦਾਰਾ ਨਿਰਦਿਸ਼ਟ ਅਨੁਸ਼ਠਾਨ ਅਡੰਬਰਾਂ ਦਾ ਉਨ੍ਹਾਂ ਦੇ ਚੇਤਨਾ ਵਿਅਕਤਿਤ ਅਨੁਸਾਰ ਕੋਈ ਮਹਤੂ ਨਹੀਂ ਸੀ, ਇਸੇ ਤਰ੍ਹਾਂ ਉਨ੍ਹਾਂ ਨੇ ਕਾਵਿ-ਕਲਾ ਦੇ ਵਿਧਾਨਾਤਮਕ ਨਿਯਮਾਂ ਅਤੇ ਅਸੂਲਾਂ ਦਾ ਭੀ ਮਹਤੁ ਸ਼ੀਕਾਰ ਨਹੀਂ ਕੀਤਾ। ਉਨ੍ਹਾਂ ਨੇ ਛੰਦ-ਗਤੀ, ਰਸ ਕੋਮਲਤਾ ਅਤੇ ਲਯ ਵਿਨਿਆਸ ਇਤਿਆਦਿ ਕਵਿਤਾ ਦੇ ਸ਼ਰੀਰਕ ਵਿਧਾਨ ਨਾਲ ਸੰਬੰਧਿਤ ਅੰਗਾਂ ਦੀ ਥਾਂ ਕਵਿਤਾ ਦੀ ਅੰਤਰਾਤਮਾ,ਸ਼ਬਦਾਂ ਵਿਚ ਵੰਸ਼ਟਿਤ ਅਰਥ ਦੀ ਗੰਭੀਰਤਾ, ਸੂਖਮਤਾ ਅਤੇ ਉਦਾਰਤਾ ਨੂੰ ਪ੍ਰਾਥਮਿਕਤਾ ਦਿੱਤੀ । ਸਾਹਿਤ ਦੇ ਇਤਿਹਾਸ ਵਿੱਚ ਅਜਿਹੇ ਕਾਲ ਖੰਡ ਭੀ ਦਿਟਿਗੋਚਰ ਹੁੰਦੇ ਹਨ ਜਿਨ੍ਹਾਂ ਵਿੱਚ ਕਲਾਕਾਰ ਸ਼ਬਦ ਚਮਤਕਾਰ ਦੇ ਨਵੇਂ ਪਹਲੂ ਤੇ ਰੂਪ ਪ੍ਰਸਤੁਤ ਕਰਨ ਲਈ ਹੀ ਨਵੇਂ ਨਵੇਂ ਯਤਨ ਕਰਦੇ ਹਨ, ਜਿਨ੍ਹਾਂ ਦੇ ਫਲਸਰੂਪ ਅਰਥ ਦੀ ਸੁਭਾਵਿਕ ਜਲਤਾ ਉਜਾਗਰ ਨਹੀਂ ਹੁੰਦੀ । ਸਗੋਂ ਰਚਨਾ ਉੱਤੇ ਕ੍ਰਿਮਤਾ ਦਾ ਵਾਤਾਵਰਣ ਛਾ ਜਾਂਦਾ ਹੈ । ਕਬੀਰ, ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਰਵਰਤੀ ਗੁਰੂ ਕਵੀ ਜਿਹੜੀ ਸਾਹਿਤਕ ਸ਼ਾਮ ਦੇ ਪ੍ਰਣਤਾ ਹਨ ਉਸ ਵਿੱਚ ਭਾਸ਼ਾ ਪੱਧਰ, ਸ਼ਬਦ ਸੌਂਦਰਯ ਜਾਂ ਛੰਦ-ਵਿਧਾਨ ਸੰਬੰਧੀ ਸ਼ਾਸਤੀਯ ਨਿਯਮਾਂ ਦੀ ਤ੍ਰਿਮ ਪਾਲਣਾ ਦੇ ਉਚੇਚੇ ਯਤਨ ਨਹੀਂ ਮਿਲਦੇ ਜਿਹੜੇ ਹੋਰ ਸੰਸਾਰਕ ਲਾਭ, ਜੋਸ਼ ਅਤੇ ਮਨੋਰੰਜਨ ਦੇ ਪ੍ਰਯੋਜਨ ਨਾਲ ਰਚਨਾ ਕਰਨ ਵਾਲੇ ਸਾਹਿਤਕਾਰਾਂ ਦੀਆਂ ਕਿਤੀਆਂ ਵਿਚ ਮਿਲਦੇ ਹਨ । ਸੰਤ ਕਵੀਆਂ, ਗੁਰੂ ਵਿਅਕਤੀਆਂ ਤੇ ਕਿਸੇ ਹੱਦ ਤਕ ਸੂਫੀਆਂ ਵਿੱਚ ਇੱਕ ਆਦਰਸ਼ ਮਿਲਦਾ ਹੈ-ਉਹ ਹੈ ਤਰੀਕਤ ਜਾਂ ਨਜ਼ਰ ਅਰਥਾਤ ਦਿਖਾਵੇ ਅਤੇ ਨਮੂਦ ਦੇ ਮੁਕਾਬਲੇ ਤੇ ਹਸਤੀ ਅਤੇ ਆਂਤਰਿਕ ਉਜਲਤਾ ਦਾ ਮਹਤੁ । ਗੁਰੂ ਕਾਵਿ ਦਾ ਸ਼ੈਲੀਗਤ ਵਿਅਕਤਿਤ ਭੀ ਗੁਰੂਆਂ ਤੇ ਸੰਤਾਂ ਦਾ ਆਪਣਾਏ ਵਿਅਕਤਿਤ ਆਦਰਸ਼ ਦੇ ਅਨੁਕੂਲ ਹੈ । ਪੁਸਤਕ ਗਿਆਨ ਤੇ ਪੋਥੀ-ਪਾਠ ਦਾ W