ਪੰਨਾ:Alochana Magazine March 1962.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਕੇ ਆਪਣੇ ਲਾਭ ਦੇ ਕੰਮ ਵਿੱਚ ਮਗਨ ਜਾਂ ਉਸ ਤੋਂ ਮਹਰੂਮ ਵੇਖੇ ਜਾਂਦੇ ਹਨ । ਇਸ ਲਈ ਮਾਇਆ ਦੀ ਪ੍ਰਾਪਤੀ ਤੋਂ ਪ੍ਰਸੰਨ, ਆਪਣਾ “ਲੂ ਸਿਧਾ ਕਰੋ ਦੇ ਅਨੁਸਾਰੀ ਕਾਸ਼ੀ ਦੇ ਜੋਤਸ਼ੀ ਅਤੇ ਕਰਮਕਾਂਡੀ, ਕਾਨਪੁਰ ਦੇ ਬਾਣੀਏ ਅਤੇ ਦਲਾਲ, ਕਚਹਰੀਆਂ ਦੇ ਅਮਲੇ ਅਤੇ ਮੁਖਤਿਆਰ ਹੀ ਇਸ ਤਰ੍ਹਾਂ ਦੇ ਲੋਕਾਂ (ਕਾਵਿ ਅਧਿਐਨ-ਸ਼ੀਲ) ਨੂੰ ਕੰਮ ਵਿਗਾੜੁ ਮੂਰਖ, ਨਿਰੇ ਨਿਠੱਲੇ ਜਾਂ “ਮਖ਼ਬਤੁਹਵਾਸ ਸਮਝ ਸਕਦੇ ਹਨ । ਜਿਸਦੇ ਵਿਚਾਰ ਕਿਸੇ ਗਲ ਦੇ ਅਸਲੀ ਪੱਖ ਨੂੰ ਪ੍ਰਗਟ ਕਰਨ ਵਿੱਚ ਲਗੇ ਰਹਿੰਦੇ ਹਨ, ਜਿਨ੍ਹਾਂ ਦੇ ਭਾਵ, ਜੜ ਅਤੇ ਚੇਤਨ ਸੰਸਾਰ ਵਿੱਚ ਵੇਖਦੇ ਹੀ ਉਸ ਵਲ ਨਠ ਪੈਂਦੇ ਹਨ, ਉਹ ਹਮੇਸ਼ਾ ਆਪਣੇ ਲਾਭ ਦੇ ਧਿਆਨ ਤੋਂ ਸਆਰਥਮਈ ਬੁੱਧੀ ਦਾਰਾ ਹੀ ਨਹੀਂ ਚਲਾਏ ਜਾਂਦੇ । ਉਨ੍ਹਾਂ ਦੀ ਇਹ ਵਿਸ਼ੇਸ਼ਤਾ ਮਾਇਆ ਦੇ ਕੀੜਿਆਂ ਨੂੰ-ਆਪਣੇ ਕੰਮ ਵਿੱਚ ਧਿਆਨ ਦੇਣ ਵਾਲਿਆਂ ਨੂੰ-ਇਕ ਕਮੀ ਜਿਹੀ ਜਾਪਦੀ ਹੈ । ਕਵੀ ਜਾਂ ਪ੍ਰੇਮੀ ਹਥ, ਪੈਰ ਨਹੀਂ ਹਿਲਾਉਂਦੇ ਹਨ, ਇਹ ਗਲ ਨਹੀਂ ਹੈ, ਪਰ ਮਾਇਕ ਵਿਚਾਰਾਂ ਵਾਲੇ ਲੋਕਾਂ ਲਈ ਉਨ੍ਹਾਂ ਦੀਆਂ ਬਹੁਤੀਆਂ ਯਾਵਾਂ ਬੇ-ਅਰਥ ਹਨ । ਅਕਾਡਮੀ ਵਲੋਂ ਪ੍ਰਕਾਸ਼ਿਤ ( ਬਾਲ ਸਾਹਿੱਤ ) ੧. ਅੱਗ ਦੀ ਕਹਾਣੀ । ੨. ਮੋਤੀ ਦੀ ਕਹਾਣੀ । ੩. ਅਮਰ ਜੋਤੀ (ਮਹਾਤਮਾ ਬੁੱਧ ਜੀ ਦਾ ਸਰਲ ਪੰਜਾਬੀ ਕਵਿਤਾ ਵਿਚ ਅਨੁਵਾਦ) 22