ਪੰਨਾ:Alochana Magazine March 1962.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਛਾਨਬੀਨ ਕੀਤੀ ਜਾਵੇ ਤਾਂ ਕਦੇ ਤਾਂ ਆਪਣੇ ਦੇਸ਼ ਵਾਸੀਆਂ ਦੇ ਸੁਖ ਦੀ ਉਤਸਕਤਾ, ਕਦੇ ਦੂਜੀ ਜਾਤੀ ਲਈ ਘੋਰ ਦੇਸ਼, ਕਦੇ ਆਪਣੀ ਜਾਤੀ ਸੰਬੰਧੀ ਉੱਚਤਾ ਦਾ ਨਵਾਂ ਜਾਂ ਪੁਰਾਣਾ ਘੁਮੰਡ ਇਸ਼ਾਰੇ ਕਰਦਾ ਹੋਇਆ ਮਿਲੇਗਾ। ਗੱਲ ਇਹ ਹੈ ਕਿ ਕੇਵਲ ਇਸ ਗੱਲ ਨੂੰ ਧਿਆਨ ਵਿੱਚ ਰਖਦੇ ਹੋਏ ਹੀ ਅਸੀਂ ਕੋਈ ਕੰਮ ਨਹੀਂ ਕਰਦੇ ਜਾਂ ਕਰਨ ਲਈ ਤਿਆਰ ਨਹੀਂ ਹੁੰਦੇ ਤਾਕਿ ਉਹ ਕੰਮ ਚੰਗਾ ਹੈ ਜਾਂ ਮੰਦਾ. ਲਾਭ ਦੇਵੇਗਾ ਜਾਂ ਹਾਣ । ਜਦੋਂ ਉਸ ਦੀ ਜਾਂ ਉਸ ਦੇ ਨਤੀਜੇ ਦੀ ਕੋਈ ਐਸੀ ਗੱਲ ਸਾਡੇ ਵਿਚਾਰ ਵਿੱਚ ਆਉਂਦੀ ਹੈ । ਜਿਹੜੀ ਪ੍ਰਸੰਨਤਾ, ਕੁੱਧ, ਕਰੁਣਾ, ਭੈ, ਉਤਸੁਕਤਾ ਆਦਿ ਦਾ ਫੈਲਾਉ ਕਰ ਦੇਂਦੀ ਹੈ । ਜਦੋਂ ਅਸੀਂ ਉਸ ਕੰਮ ਕਰਨ ਨੂੰ ਜਾਂ ਨਾ ਕਰਨ ਲਈ ਤਿਆਰ ਹੁੰਦੇ ਹਾਂ । ਸ਼ੁੱਧ ਗਿਆਨ ਜਾਂ ਵਿਵੇਕ, ਕਰਮ ਨੂੰ ਨਹੀਂ ਭੜਕਾਉਂਦਾ । ਕਰਮ ਵਿੱਚ ਲਗਣ ਲਈ ਜਾਂ ਕਰਮ ਕਰਨ ਲਈ ਮਨ ਵਿੱਚ ਕਿਸੇ ਵੇਗ ਜਾਂ ਉਬਾਲ ਦਾ ਆਉਣਾ ਜ਼ਰੂਰੀ ਹੈ । ਜੇ ਕਿਸੇ ਮਨੁੱਖੀ-ਭੀੜ ਵਿੱਚ ਕਹਿਆ ਜਾਏ ਕਿ ਫਲਾਣਾ ਦੇਸ਼ ਤੁਹਾਡਾ ਇਤਨਾ ਰੁਪਿਆ ਹਰ ਸਾਲ ਉਠਾ ਲੈ ਜਾਂਦਾ ਹੈ, ਤਾਂ ਸੰਭਵ ਹੈ ਕਿ ਉਹ ਕੁਝ ਵੀ ਪ੍ਰਭਾਵਿਤ ਨਾ ਹੋਵੇ, ਪਰੰਤੂ ਜੇ ਗਰੀਬੀ ਦੇ ਕਾਲ ਦਾ ਡਰਾਉਣਾ ਅਤੇ ਕਰਣਾ-ਭਰਪੂਰ ਨਜ਼ਾਰਾ ਪੇਸ਼ ਕੀਤਾ ਜਾਵੇ, ਪੇਟ ਦੀ ਅੱਗ ਨਾਲ ਸਾੜੇ ਹੋਏ ਮਨੁੱਖੀ ਪਿੰਜਰ ਕਲਪਣਾ ਰਾਹੀਂ ਸਾਹਮਣੇ ਰਖੇ ਜਾਣ, ਭੁੱਖ ਨਾਲ ਤੜਪਦੇ ਬਾਲਕ ਨਾਲ ਬੈਠੀ ਮਾਂ ਦੇ ਵਿਰਲਾਪ-ਵੈਣ ਸੁਣਾਏ ਜਾਣ ਤਾਂ ਬਹੁਤੇ ਲੋਕ ਕੁੱਧ ਅਤੇ ਕਰੁਣਾ ਨਾਲ ਵਿਆਕੁਲ ਹੋ ਉਠਣਗੇ ਅਤੇ ਇਸ ਦਸ਼ਾ ਨੂੰ ਦੂਰ ਕਰਨ ਦੇ ਜੇ ਕੋਈ ਉਪਾਇ ਨਹੀਂ ਕਰ ਸਕਣਗੇ ਤਾਂ ਨਿਸਚਾ ਅਵੱਸ਼ ਕਰ ਲੈਣਗੇ । ਪਹਲੇ ਢੰਗ ਦੀ ਗਲ ਰਾਜਨੀਤੀ ਦੇ · ਵਿਦਵਾਨ ਜਾਂ ਵਡੇ-ਵਡੇ ਅਰਥ-ਸ਼ਾਸਤਰੀ ਹੀ ਕਰ ਸਕਦੇ ਹਨ ਅਤੇ ਦੂਜੀ ਤਰ੍ਹਾਂ ਦਾ ਦਿਸ਼ ਕਵੀ ਹੀ ਬੰਨ੍ਹ ਸਕਦਾ ਹੈ । ਇਸ ਲਈ ਇਹ ਸੋਚ ਲੈਣਾ ਕਿ ਕਾਵਿ ਵਿਵਹਾਰ ਵਿੱਚ ਰੋੜਾ ਅਟਕਾਉਂਦਾ ਹੈ, ਉਸ ਦਾ ਅਧਿਐਨ ਨਪੁੰਸਕਤਾ ਪੈਦਾ ਕਰਦਾ ਹੈ, ਠੀਕ ਨਹੀਂ; ਕਵਿਤਾ ਤਾਂ ਭਾਵਾਂ ਦਾ ਫੈਲਾਉ ਕਰਕੇ ਕਰਮ-ਸ਼ੀਲ ਲਈ ਕਰਮ-ਖੇਤਰ ਨੂੰ ਹੋਰ ਵੀ ਲਮਾ ਕਰਦੀ ਹੈ । ਉਪਰੋਕਤ ਵਿਚਾਰਾਂ ਦਾ ਆਧਾਰ ਜੇ ਕੁਝ ਹੋ ਸਕਦਾ ਹੈ ਤਾਂ ਇਹ ਜਿਹੜੇ ਪੇਮੀ ਜਾਂ ਭਾਵਕ ਹੁੰਦੇ ਹਨ, ਜਾਂ ਕਾਵਿ ਦੇ ਅਧਿਐਨ ਰਾਹੀਂ ਜਿਨ੍ਹਾਂ ਦੇ ਵਿਚਾਰਾਂ ਦੇ ਫੈਲਾਉ ਦਾ ਖੇਤਰ ਲੰਮਾ ਹੋ ਜਾਂਦਾ ਹੈ, ਉਨ੍ਹਾਂ ਦੀਆਂ ਬਿਰਤੀਆਂ ਉੱਨੀਆਂ ਸਆਰਥਮਈ ਨਹੀਂ ਰਹ ਸਕਦੀਆਂ । ਕਦੇ ਕਦੇ ਉਹ ਦੂਜਿਆਂ ਦਾ ਦਿਲ ਦਖਾਉਣ ਦੇ ਡਰ ਤੋਂ -ਅਭਿਮਾਨ, ਕੁਲ-ਗੌਰਵ, ਜਾਂ ਜ਼ਾਤ ਦੀ ਵਡਿਆਈ ਦੇ ਧਿਆਨ ਤੋਂ, ਜਾਂ ਜੀਵਨ ਦੇ ਕਿਸੇ ਪਹਲੂ ਦੀ ਵਡਿਆਈ ਦੇ ਵਿਚਾਰ ਵਿੱਚ ਚੁਪ 89