ਪੰਨਾ:Alochana Magazine March 1962.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੀ ਮਿਲ ਸਕਦੇ ਹਨ । ਆਪਣੇ ਆਲੇ ਦੁਆਲੇ ਦੀ ਹਰਿਆਵਲੀ ਅਤੇ ਖਿਲਾਰ ਦਾ ਵਰਣਨ ਕਰਨ ਲਈ ਇਹ ਜ਼ਰੂਰੀ ਹੈ ਕਿ ਨਦੀ ਕੁਝ ਸਮੇਂ ਤਕ ਇੱਕ ਬੰਨੀ ਹੋਈ ਹਦ ਵਿੱਚ ਵਗਦੀ ਰਹੇ । ਬਰਖਾ ਦੀ ਉਮੜਦੀ ਹੋਈ ਸੀਨਾਜ਼ਰੀ ਵਿੱਚ ਮਲੀ ਹੋਈ ਹਰਿਆਵਲੀ ਅਤੇ ਖਿਲਾਰ ਦਾ ਨਾਸ਼ ਸਾਹਮਣੇ ਆਉਂਦਾ ਹੈ,ਪਰੰਤੂ ਇਹ ਸੀਨਾਜ਼ੋਰੀ ਅਤੇ ਨਾਸ਼ ਥੋੜੇ ਚਿਰ ਲਈ ਹੁੰਦਾ ਹੈ ਅਤੇ ਇਸ ਦਾ ਅਗ ਲਈ ਪਾਲਣ ਦੀ ਨਵੀਂ ਸ਼ਕਤੀ ਦਾ ਸੰਨ੍ਹ ਹੁੰਦਾ ਹੈ । ਸੀਨਾਜ਼ਰੀ (ਉਛਿਖਲਤਾ) ਨਦੀ ਪੱਕੀ ਬਿਰਤੀ ਨਹੀਂ ਹੈ । ਨਦੀ ਦੇ ਇਸ ਰੂਪ ਵਿੱਚ ਸੂਖਮ ਅਤੇ ਗੰਭੀਰ ਨਜ਼ਰ ਲੋਕਚਾਲ ਦੇ ਸਰੂਪ ਦਾ ਦਰਸ਼ਨ ਹੁੰਦਾ ਹੈ । ਲੋਕ ਜੀਵਨ ਦੀ ਧਾਰਾ ਜਦ ਇੱਕ ਬੰਨ੍ਹੇ ਹੋਏ ਮਾਰਗ ਤੇ ਕੁਝ ਚਿਰ ਤਕ ਅਟੁੱਟ ਚਾਲ ਚਲਣ ਲਗਦੀ ਹੈ ਤਾਂ ਹੀ ਸਭਿਅਤਾ ਦੇ ਕਿਸੇ ਰੂਪ ਦਾ ਸਾਰਾ ਵਿਕਾਸ ਅਤੇ ਉਸ ਵਿੱਚ ਸੁਖ-ਸ਼ਾਂਤੀ ਦਾ ਟਿਕਾਉ ਹੁੰਦਾ ਹੈ । ਜਿਸ ਵੇਲੇ ਜੀਵਨ ਧਾਰਾ ਮੰਦ ਅਤੇ ਕਮਜ਼ੋਰ ਪੈ ਜਾਂਦੀ ਹੈ ਅਤੇ ਸਖਤ ਵਿਰੋਧਤਾ ਆ ਜਾਂਦੀ ਹੈ, ਉਸ ਵੇਲੇ ਨਵੀ ਤਾਕਤ ਦਾ ਪ੍ਰਵਾਹ ਫੁਟ ਪੈਂਦਾ ਹੈ। ਕਿਸੇ ਦੇ ਪ੍ਰਵਾਹ ਦੀ ਸੀਨਾਜ਼ੋਰ ਅੱਗੇ ਬਹੁਤ ਕੁਛ ਨਾਸ਼ ਵੀ ਹੁੰਦਾ ਹੈ । ਇਹ ਮੰਹਜੋਰ ਵੇਗ ਜੀਵਨ ਦਾ ਜਾਂ ਜਗਤ ਦਾ ਨਿਤ ਰਹਿਣ ਵਾਲਾ ਸਰੂਪ ਨਹੀਂ । ੩. ਪਹਲੇ ਕਹ ਚੁਕੇ ਹਾਂ ਕਿ ਮਾਨਵ ਖੇਤਰ ਅੰਦਰ ਬੰਨੀ ਰਹਿਣ ਵਾਲੀ ਕਾਵਿ-ਦ੍ਰਿਸ਼ਟੀ ਨਾਲ ਪੂਰੇ ਜੀਵਨ-ਖੇਤਰ ਅਤੇ ਸਾਰੇ ਜੜ-ਚੇਤਨ ਸੰਸਾਰ ਦੇ ਵਿਸ਼ਵ-ਖੇਤਰ ਵਿੱਚ ਅਸਲੀ ਤਹ ਤਕ ਪਹੁੰਚੀਆਂ ਹੋਈਆਂ ਸਚਿਆਈਆਂ ਦਾ ਸੰਗ੍ਰਹਿ ਕਰਨ ਵਾਲੀ ਨਜ਼ਰ ਇੱਕ ਦੂਜੇ ਤੋਂ ਵਧੇਰੇ ਫੈਲੀ ਹੋਈ ਅਤੇ ਗੰਭੀਰ ਕਰ ਜਾਏਗੀ । ਜਦ ਕਦੇ ਵੀ ਅਸਾਡੀਆਂ ਭਾਵਨਾਵਾਂ ਇਤਨੀਆਂ ਲੰਮੀਆਂ ਅਤੇ ਵਿਆਪਕ ਹੋ ਜਾਂਦੀਆਂ ਹਨ ਕਿ ਅਸੀਂ ਬੇਅੰਤ ਸਪਸ਼ਟ ਨਜ਼ਰ ਆਉਂਣ ਵਾਲੀ ਹਸਤੀ ਵਿੱਚ ਮਾਨਵ ਦੀ ਹਸਦੀ ਦੀ ਥਾਂ ਨੂੰ ਅਨੁਭਵ ਕਰਦੇ ਹਾਂ । ਤਾਂ ਸਾਡੀ ਨਿਖੇਤੂ ਨਜ਼ਰ ਉੱਤੇ ਮਖੌਲ ਹੁੰਦਾ ਹੈ । ਉਸ ਵੇਲੇ ਸਾਡਾ ਮਨ ਐਸੀ ਉੱਚੀ ਭੂਮੀ ਤੇ ਅਪੜਦਾ ਹੈ ਜਿਥੇ ਉਸ ਦੇ ਭਾਵ ਸ਼ਾਂਤ ਅਤੇ ਗੰਭੀਰ ਹੋ ਜਾਂਦੇ ਹਨ , ਉਸ ਦੇ ਅਨੁਭਵ ਦਾ ਵਿਸ਼ਯ ਹੀ ਕੁਝ ਬਦਲ ਜਾਂਦਾ ਹੈ । ਸਚਿਆਈਆਂ ਭਾਵੇਂ ਮਾਨਵ-ਖੇਤਰ ਦੀਆਂ ਹੋਣ ਅਤੇ ਭਾਵੇਂ ਵਿਆਪਕਖੇਤਰ ਦੀਆਂ ਕੁਝ ਸਾਫ਼ ਹੁੰਦੀਆਂ ਹਨ ਅਤੇ ਕੁਝ ਛੁਪੀਆਂ ਹੋਈਆਂ । ਜਿਹੜੀ ਸਚਿਆਈ ਸਾਡੇ ਕਿਸੇ ਭਾਵ ਨੂੰ ਪੈਦਾ ਕਰੇ ਉਸ ਨੂੰ ਉਸ ਭਾਵ ਦਾ ਆਲੰਬਨ (ਸਹਾਰਾ) ਆਖਣਾ ਚਾਹੀਦਾ ਹੈ ਇਸ ਪ੍ਰਕਾਰ ਦੀਆਂ ਰਸਮਈ ਸਚਿਆਈਆਂ ਨੂੰ ਅਰੰਭ ਵਿੱਚ ਗਿਆਨ-ਇੰਦਰੀਆਂ ਪ੍ਰਗਟਾਉਂਦੀਆਂ ਹਨ। ਫਿਰ ਗਿਆਨ ਇੰਦਰੀਆਂ ਦਾਰਾ ਪ੍ਰਾਪਤ ਸਾਮਗੀ ਨਾਲ ਭਾਵਨਾ ਜਾਂ ਕਲਪਨਾ ਉਨ੍ਹਾਂ ਨੂੰ ਮਿਲਾਉਂਦੀ 3