ਪੰਨਾ:Alochana Magazine March 1962.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੂਮੀ ਪਰਬਤ, ਚਟਾਨ, ਨਦੀ ਨਾਲੇ, ਟਿਬੇ, ਮੈਦਾਨ, ਸਮੁੰਦਰ,ਅਕਾਸ਼, ਮੇਘ, ਨਕਸ਼ ਵਿਤਿ ਆਦਿ ਦੇ ਰੂਪਾਂ ਦੀ ਢਾਲ ਆਦਿ ਤੇ ਭੀ ਅਸੀਂ ਸੁੰਦਰਤਾ, ਮਧੁਰਤਾ, ਭਯੰਕਰਤ, ਮਨੋਹਰਤਾ, ਵਿਚਿਤ੍ਰਿਤਾ, ਉਦਾਸੀਨਤਾ ਉਦਾਰਤਾਂ ਧਨਤਾ ਆਦਿ ਦੀ ਭਾਵਕਾਂ ਪ੍ਰਾਪਤ ਕਰਦੇ ਹਾਂ । ਕੜਕਦੀ ਧੁੱਪ ਦੇ ਪਿਛਾਂਹ ਉਘੜਦੀ ਹੋਈ ਘੱਟਾ ਦੀ ਸਾਵਲੀ ਮਨੋਹਰਤਾ ਅਤੇ ਸੀਤਲਤਾ ਦਾ ਅਨੁਭਵ ਮਨੁੱਖ ਤਾਂ ਕੀ ਸਗੋਂ ਪਸ਼ੂ, ਪੰਛੀ, ਦਰਖਤ, ਪੌਦੇ ਵੀ ਕਰਦੇ ਹਨ । ਆਪਣੇ ਆਲੇ ਦੁਆਲੇ ਹਰੀ ਭਰੀ ਹਲਹਾਉਂਦੀ ਪ੍ਰਫੁੱਲਤਾ ਨੂੰ ਫੈਲਾਉਂਦੀ ਹੋਈ ਨੇਕੀ ਦੀ ਅਟੁੱਟ ਜੀਵਨਧਾਰਾ ਵਿੱਚ ਅਸੀਂ ਵਹਿੰਦੀ ਹੋਈ ਉਦਾਰਤਾ ਦੇ ਦਰਸ਼ਨ ਕਰਦੇ ਹਾਂ । ਪਰਬਤ ਦੀਆਂ ਉਚੀਆਂ ਚੋਟੀਆਂ ਵਿੱਚ ਵਿਸ਼ਾਲਤਾ ਅਤੇ ਸੁੰਦਰਤਾ ਦਾ, ਜੁਆਰਭਾਟੇ ਭਰੇ ਜਲ ਸਮੂਹਾਂ ਵਿੱਚ ਦੁਖ ਅਤੇ ਵਿਆਕੁਲਤਾ ਦਾ, ਟੋਟੇ-ਟੋਟੇ ਹੋਏ ਬਦਲਾਂ ਤੋਂ ਸ਼ੋਭਤ, ਕਿਰਨਾਂ ਤੋਂ ਰੰਗੀ ਹੋਈ ਸਾਂਝ ਦੇ ਪਰਦੇ ਵਿੱਚ ਚਮਕਦੀ ਸੁੰਦਰਤਾ ਦਾ, ਤਪਸ਼ ਨਾਲ ਤਿਲਮਿਲਾਂ ਦੇ ਧਰਤੀ ਦੇ ਧੂੜ-ਮਟੀ ਕੇਰਦੀ ਹਨੇਰੀ ਦੇ ਝੂਕੇ ਵਿਚ ਤੇਜ਼ੀ ਤਗਰੀ ਦਾ, ਬਿਜਲੀ ਦੀ ਲਰਜ਼ਾ ਦੇਣ ਵਾਲੀ ਕੜਕ ਅਤੇ ਜੁਆਲਾਮੁਖੀ ਦੇ ਫਟਦੇ ਵਿਸਫੋਟ ਵਿੱਚ ਭਯਾਨਕਤਾ ਦਾ ਪ੍ਰਗਟਾਉ ਮਿਲਦਾ ਹੈ । ਇਹ ਸਭ ਸੰਸਾਰ ਰੂਪ ਮਹਾਂ ਕਾਵਿ ਦੀਆਂ ਭਾਵਨਾਵਾਂ ਨੂੰ ਵੇਖ ਸਕਦਾ ਹੈ । ਜੜ੍ਹ ਜਗਤ ਵਿੱਚ ਵਿਚਰਦੇ ਹੋਏ ਰੂਪ, ਵਪਾਰ ਜਾਂ ਹਾਲਾਤ ਅਨੇਕਾਂ ਅਸਲੀ ਸਚਿਆਈਆਂ ਨੂੰ ਵੀ ਪ੍ਰਗਟਾਉਂਦੇ ਹਨ । ਜੀਵਨ ਵਿੱਚ ਸਚਿਆਈਆਂ ਦੇ ਨਾਲ ਉਨਾਂ ਦੀ ਸਮਾਨਤਾ ਦਾ ਬਹੁਤ ਚੰਗਾ ਅਸਲੀ ਪ੍ਰਗਟਾਉ ਕਿਧਰੇ ਕਿਧਰੇ ਸਾਡੇ ਦੇਸ਼ ਦੇ ਅਨਿਓਕਤੀ ਲੇਖਕਾਂ ਨੇ ਕੀਤਾ ਹੈ । ਜਿਵੇਂ, ਜੇ ਮਾਨਵ-ਖੇਤਰ ਦੇ ਵਿੱਚ ਵੇਖਦੇ ਹਾਂ ਤਾਂ ਸੁਖ-ਸੰਪਨੱਤਾ ਅਤੇ ਐਸ਼ਵਰਜ ਦੀ ਹਾਲਤ ਵਿੱਚ ਦਿਨ ਰਾਤ ਘੇਰਨ ਵਾਲੇ ਪ੍ਰਸੰਸਾ ਦਾ ਬਹੁਤ ਸ਼ੋਰ ਕਰਨ ਵਾਲੇ, ਮੁਸੀਬਤਾਂ ਅਤੇ ਦੁਖ ਸਮੇਂ ਨਹੀਂ ਬਹੁੜਦੇ ਅਤੇ ਜੇ ਚੜ੍ਹ ਜਗਤ ਵਿੱਚ ਵੇਖਦੇ ਹਾਂ ਤਾਂ ਭਰਪੂਰ ਤਲਾਵਾਂ ਦੇ ਕੰਢੇ ਜਿਹੜੇ ਪੰਛੀ ਬਰਾਬਰ ਚਹਿਚਹਾਉਂਦੇ ਰਹਿੰਦੇ ਹਨ, ਉਹ ਉਨ੍ਹਾਂ ਦੇ ਕਣ ਤੇ ਅਪਣਾ ਅਪਣਾ ਰਾਹ ਫੜਦੇ ਹਨ :- ਕੇ ਲਾਹਲ ਮੁਨੀ ਖਗਨ ਕੇ, ਸਰਵਰ ! ਜਨਿ ਅਨੁਰਾਗੀ । ਯੇ ਸਬ ਸੁਆਰਥ ਕੇ ਸਖਾ, ਦੂਰ ਦਿਨ ਦੋਹੈਂ ਤਿਆਗੀ । ਦਿਨ ਹੈ ਤਿਆਗਿ, ਤਯ ਤੇਰੋ ਜਬ ਜੈਹੈ । ਦੂਰਹਿ ਤੇ ਤਜਿ ਆਸ, ਪਾਸ ਕੋਊ ਨਹੀਂ ਐਹੈ । ਇਸੇ ਤਰ੍ਹਾਂ ਸੂਖਮ ਅਤੇ ਗੰਭੀਰ ਨਜ਼ਰ ਵਾਲਿਆਂ ਨੂੰ ਹੋਰ ਡੂੰਘੇ ਵਿਅੰਗ 3t