ਪੰਨਾ:Alochana Magazine March 1962.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਚ ਪਾਏ ਦੀਆਂ ਹਨ । ਨਾਂ ਇਸ ਪ੍ਰਕਾਰ ਹਨ : ੧. ਵਾਰ ਮਹਾਰਾਜਾ ਪੋਰਸ । ੨. ਵਾਰ ਬਾਬਾ ਦੀਪ ਸਿੰਘ ਜੀ ਸ਼ਹੀਦ' । ੩. ਵਾਰ ਸ: ਮਹਿਤਾਬ ਸਿੰਘ ਤੇ ਸੁੱਖਾ ਸਿੰਘ ॥ ੪, ਵਾਰ ਕੌੜਾ ਮਲ ॥ ੫. ਵਾਰ ਬੰਦੀ ਛੋੜ । ੬. ਵਾਰ ਸ਼ਾਮ ਸਿੰਘ ਅਟਾਰੀ ਵਾਲੇ । ੭. ਦਰਦਾਂ ਦੀ ਵਾਰ ( ਤੇਗਾ ਸਿੰਘ ) । ੮. ਸਿੰਘ ਦੀ ਵਾਰ । ੯. ਸ਼ਹੀਦ ਊਧਮ ਸਿੰਘ ਦੀ ਵਾਰ ॥ ੧੦. ਦੇ ਵਾਰਾਂ ਆਦਿ । ਇਨਾਂ ਸੁੰਦਰ ਵਾਰਾਂ ਰਾਹੀਂ ਕਵੀ ਨੇ ਪੰਜਾਬ ਦੇ ਪੁਰਾਤਨ ਤੇ ਮੌਲਿਕ ‘ਕਾਵਿ-ਰੂਪ' ਨੂੰ ਬੜੀ ਮਿਹਨਤ ਨਾਲ ਜੀਵਤ ਰੱਖਿਆ ਹੈ ਤੇ ਇਨ੍ਹਾਂ ਬਾਰੇ ਅਜੇ ਬਹੁਤ ਕੁਝ ਲਿਖਣ ਦੀ ਲੋੜ ਹੈ । ਆਪਣੇ ਬਹੁ-ਮੁਲੇ ਲੇਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਕਰੋ 33