ਪੰਨਾ:Alochana Magazine March 1962.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਥੇ ਕਵੀ ਨੇ ਬੜੀ ਦਿਆਨਤਦਾਰੀ ਨਾਲ ਦੂਸਰੇ ਪੱਖ ਦੇ ਨਾਇਕ ਮੁਜ਼ਫਰਖਾਨ ਦੀ ਬਹਾਦਰੀ ਨੂੰ ਮੂਰਤੀਮਾਨ ਕੀਤਾ ਹੈ । ਦੁਸ਼ਮਣ ਦੀ ਬਹਾਦਰੀ ਦਾ ਜਿ਼ਕਰ ਹਮੇਸ਼ਾ ਹੀ ਕਵੀ ਚੰਗੇ ਸ਼ਬਦਾਂ ਵਿੱਚ ਕਰਦੇ ਆਏ ਹਨ । ਕਵੀ ਦੀਆਂ ਹੇਠਲੀਆਂ ਤੁਕਾਂ ਪੜ ਕੇ ਰਾਮਾਇਣ ਵਿੱਚ ਬਿਆਨ ਕੀਤੇ, ਮੇਘ ਨਾਥ ਦੀ ਬਹਾਦਰੀ ਯਾਦ ਆ ਜਾਂਦੀ ਹੈ । ਮੁਜ਼ਫਰਖ਼ਾਨ ਦਾ ਗੁੱਸਾ ਇਹ ਦੇਖ ਮੁਜ਼ਫਰਖ਼ਾਨ ਨੇ, ਰਣ ਤੇਗ ਵਗਾਈ, ਓਹਨੂੰ ਚੜਿਆ ਗੁੱਸਾਂ ਦੇਖਕੇ, ਮੱਚ ਗਈ ਦੁਹਾਈ । ਇਉਂ ਬੀਰਾਂ ਦੇ ਸਿਰ ਲੱਥ ਕੇ, ਧੜ ਦੇਣ ਵਿਖਾਈ, ਜਿਉਂ ਮੰਡੀ ਪਈਆਂ ਬੋਰੀਆਂ, ਲਾ ਗਏ ਧੜਵਾਈ । ਓਸ ਧਾਰ ਵਹਾ ਕੇ ਖੂਨ ਦੀ, ਇੱਕ ਨਦੀ ਬਣਾਈ, ਵਿੱਚ · ਲੋਸ਼ਾਂ ਮੱਛਾਂ ਵਰਗੀਆਂ, ਕਈ ਦੇਣ ਦਿਖਾਈ । ਅੰਤ ਵਿੱਚ ਤੇ ਕਵੀ ‘ਆਮੋ-ਸਾਹਮਣੇ ਜੰਗ ਦਾ ਨਜ਼ਾਰਾ ਪੇਸ਼ ਕਰਦਾ ਹੈ । ਇਹ ਇੱਕ ਤਰ੍ਹਾਂ ਫੈਸਲੇ ਦੀ ਆਖਰੀ ਘੜੀ ਹੁੰਦੀ ਹੈ ਜਦੋਂ ਕਿ ਦੋਵੇਂ ਨਾਇਕ ਆਪਸ ਵਿੱਚ ਸੰਗਾਮ ਕਰਦੇ ਹਨ । | ਅਕਾਲੀ ਫੂਲਾ ਸਿੰਘ ਤੇ ਮੁਜ਼ਫਰਖ਼ਾਨ ਦੀ ਆਮੋ-ਸਾਹਮਣੇ ਲੜਾਈ ਦਰਸਾਣ ਵਾਲੀ ਇਹ ‘ਕਾਵਿ-ਟੁਕੜੀ ਉੱਚ ਪਾਏ ਦੇ ਪੂਰਣ ਬੀਰ ਰਸ’ ਦਾ ਨਮੂਨਾ ਹੈ । ਮਹਾਂਭਾਰਤ ਵਿੱਚ ‘ਕਰਣ ਤੇ “ਅਰਜਨ ਦਾ ਯੁੱਧ, ਰਾਮਾਇਨ ਵਿੱਚ ‘ਮੇਘਨਾਦ’ ਤੇ ਲਛਮਣ’ ਦੀ ਲੜਾਈ ਤੇ ਫਿਰਦੌਸੀ ਦੇ ਸ਼ਾਹ ਨਾਮੇ ਵਿੱਚ ‘ਰੁਸਤਮ’ ਤੇ ‘ਹ ਰਾਬ' ਦਾ ਜੰਗ ਪੁਰਾਣੇ ਮਹਾਂਕਾਵਾਂ ਤੇ ਜੰਗ ਨਾਮਿਆਂ ਦੀ ਜਿੰਦ-ਜਾਨ ਹਨ, ਪਰ ‘ਚਾਤਰ’ ਨੇ ਭੀ ਉਸੇ ਤਰ੍ਹਾਂ ਦਾ ਦਰਿਸ਼ ਬੜੀ ਖ਼ੂਬੀ ਨਾਲ ਪੇਸ਼ ਕੀਤਾ ਹੈ :- (ਰਣ ਲੱਥੇ ਦੋਵੇਂ ਸੂਰਮੇਂ, ਜੋਰਾਵਰ ਭਾਰੇ, ਉਹ ਗੱਜਨ ਬਦਲ ਵਾਂਗਰਾਂ, ਕਰ ਸੁੱਖਨ ਕਰਾਰੇ । ਵਾਹ ! ਤੇਗਾਂ ਬਣੀਆਂ ਬਿਜਲੀਆਂ, ਮਾਰਨ ਲਿਸ਼ਕਾਰੇ, ਤੇ ਵਾਲਾਂ ਉੱਤੇ ਜਾਂਵਦੇ, ਉਹ ਵਾਹ ਸਹਾਰੇ । ਪਰ ਫਿਰ ਵੀ ਪੁੱਛੇ ਗਏ ਉਹ ਸਾਰੇ ਦੇ ਸਾਰੇ । ਰੱਤ ਨਿਕਲੇ ਬੰਨ੍ਹ ਤਤੀਰਿਆਂ, ਇਉਂ ਦੇਣ ਨਜ਼ਾਰੇ, ਜਿਉਂ ਬਾਗਾਂ ਦੇ ਵਿੱਚ ਚਲਦੇ ਰੰਗਦਾਰ ਫਵਾਰੇ, ਪਰ ਇੱਕ ਦੂਜੇ ਨੂੰ ਮਾਰਦੇ ਹੋ ਪੱਬਾਂ ਭਾਰੇ ! ਐਰੀਆਂ ਬੀਰ ਰਸ ਭਰਪੂਰ ਕਾਵਿ ਟੁਕੜੀਆਂ ਪੰਜਾਬੀ ਕਾਵਿ ਦੀਆਂ - Ø--- 30