ਪੰਨਾ:Alochana Magazine March 1962.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਬਹਾਦਰਾਂ ਦੀਆਂ ਕਾਫ਼ੀ ਵਾਰਾਂ ਲਿਖੀਆਂ ਗਈਆਂ ਤੇ ਇਹ ਕਾਵਿ-ਰੂਪ ਉੱਨਤੀ ਕਰਦਾ ਗਇਆ ਪਰ ਗੁਰੂ ਨਾਨਕ ਦੇਵ ਜੀ ਨੇ ਵਾਰਾਂ ਨੂੰ ਇੱਕ ਨਵਾਂ ਸੂਭਾਵ ਦਿੱਤਾ । ਹਰਸਾ ਸਿੰਘ ਨੇ ਵਾਰਾਂ ਲਿਖ ਕੇ ਆਪਣੀ ਉੱਚ ਪਰੰਪਰਾ ਨੂੰ ਸੁਰਜੀਤ ਰੱਖਿਆ ਹੈ । ਕਵੀ “ਨਜਾਬਤ’ ਦੀ ਵਾਰ ਤੋਂ ਬਾਅਦ ਹਰਸਾ ਸਿੰਘ ਦੀਆਂ ਵਾਰਾਂ ਹੀ ਕਾਮਯਾਬ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ । ਚਾਹੇ ਹਰਸਾ ਸਿੰਘ ਦੀਆਂ ਵਾਰਾਂ ਛੋਟੀਆਂ ਹਨ, ਪਰ ਆਪਣੇ ਵਿਸ਼ਯ ਅਨੁਸਾਰ ਠੀਕ ਹਨ । ਕਲਾ ਤੇ ਬੋਲੀ ਦੇ ਪੱਖ ਤੋਂ ਚਾਤਰ’ ਦੀਆਂ ਵਾਰਾਂ ਨਜਾਬਤ’ ਕੋਲੋਂ ਚੰਗੀਆਂ ਹਨ । ਨਵੇਂ ਕਵੀਆਂ ਵਿੱਚੋਂ ਕੁਝ ਕਵੀਆਂ ਨੇ ਇੱਕ ਇੱਕ, ਦੋ ਦੋ ਵਾਰਾਂ ਜ਼ਰੂਰ ਲਿਖੀਆਂ ਹਨ, ਪਰ ਉਹ ਵਾਰ ਕਰਤਾ ਨਹੀਂ ਕਹੇ ਜਾ ਸਕਦੇ । ਵਾਰਾਂ ਦਾ ਉਸਤਾਦ ਤਾਂ “ਚਾਤਰ ਹੀ ਹੈ । 2) ਮਾਨਵ ਭਾਵ ਦੀਆਂ ਆਂਤਰਿਕ ਤੀਆਂ ਵਿੱਚ ਆਪਣੇ ਬਚਾਓ ਦਾ ਜਜ਼ਬਾ ਵਿਸ਼ੇਸ਼ ਥਾਂ ਰੱਖਦਾ ਹੈ । ਇਸ ਜਜ਼ਬੇ ਅਧੀਨ ਪ੍ਰਾਚੀਨ ਕਾਲ ਤੋਂ ਆਦਮੀ ਆਪਣੇ ਬਚਾਓ ਲਈ, ਸਾਧਨਾ ਦੀ ਭਾਲ ਤੇ ਉਨ੍ਹਾਂ ਦੀ ਵਰਤੋਂ ਕਰਦਾ ਚਲਾ ਆਇਆ ਹੈ । ਬਚਾ ਦੇ ਸਾਧਨ ਤਾਂ ਸ਼ਸਤ੍ਰ ਆਦਿ ਹੋਏ, ਪਰ ਉਨ੍ਹਾਂ ਦੀ ਸਫ਼ਲ ਵਰਤੇ ਬੀਰਤਾ ਦੇ ਗੁਣ ਤੋਂ ਬਿਨਾਂ ਹੋਣੀ ਅਸੰਭਵ ਹੈ । | ਬੀਰਤਾ ਦਾ ਗੁਣ ਪੈਦਾ ਕਰਨ ਲਈ ਮਾਨਵ-ਮਨ ਵਿੱਚ ਲੁਕੇ ਹੋਏ, ਕਾਇਰਤਾ ਦੇ ਭਾਵਾਂ ਨੂੰ ਕੱਢਣਾ ਜ਼ਰੂਰੀ ਹੈ । ਕਾਇਰਤਾ ਦੇ ਭਾਵ ਚਾਹੇ ਗੁਲਾਮੀ ਦੇ ਕਾਰਨ ਆਏ ਹੋਣ, ਚਾਹੇ ਵਿਰਸੇ ਵਿੱਚ ਮਿਲੇ ਹੋਣ ਜਾਂ ਆਲੇ ਦੁਆਲੇ ਤੋਂ ਆਏ ਹੋਣ, ਪਰ ਮਨੁੱਖੀ ਮਨਾਂ 'ਚੋਂ ਇੱਕ ਵਿਸ਼ੇਸ਼ ਪ੍ਰਕਾਰ ਦਾ ਵਾਤਾਵਰਣ ਪੈਦਾ ਕਰਕੇ ਕੱਢੇ ਜਾ ਸਕਦੇ ਹਨ । ਇਸ ਤਰ੍ਹਾਂ ਦਾ ਵਾਤਾਵਰਣ ਪੈਦਾ ਕਰਨ ਲਈ ਬੀਰ-ਰਸ’ ਦੀ ਕਵਿਤਾ ਦਾ ਸਹਾਰਾ ਲਇਆ ਜਾਂਦਾ ਰਹਿਆ ਹੈ । ਅੰਗ੍ਰੇਜ਼ੀ ਸਾਮਰਾਜ ਤੇ ਜ਼ੁਲਮ ਦੇ ਵਿਰੁਧ ‘ਚਾਤਰ’ ਦੀ ‘ਬੀਰ-ਰਸ’ ਭਰਪੂਰ ਬਾਣੀ ਭੀ ਪੰਜਾਬੀ ਜਵਾਨਾਂ ਦਾ ਆਸਰਾ ਬਣੀ ਤੇ ਉਹ ਹੱਸ ਹੱਸ ਕੇ ਸਖਤੀਆਂ ਝੱਲਦੇ ਰਹੇ । ਪੰਜਾਬੀ ਨੂੰ ਉਲਾਂਭਾ ਦੇਦਿਆਂ ਉਹ ਇੱਕ ਥਾਂ ਲਿਖਦਾ ਹੈ:- “ਜੀਣਾ ਗੁਲਾਮ ਦਾ ਨਹੀਂ, ਮਰਨਾ ਗੁਲਾਮ ਦਾ ਨਹੀਂ । ਬਹਿਣਾ ਗੁਲਾਮ ਦਾ ਨਹੀਂ, ਫਿਰਨਾ ਗੁਲਾਮ ਦਾ ਨਹੀਂ । ਕੱਦ ਦੇ ਗੁਲਾਮੀ ਦੇਸ ’ਚੋਂ, ਆਜ਼ਾਦ ਹੋ ਕੇ ਵੱਸ ਤੂੰ ! ਦੁਨੀਆਂ ਹੈ ਜੀਕਣ ਹੱਸਦੀ, ਖੁਲਾਂ 'ਚ ਓਦਾਂ ਹੱਸ ਤੂੰ ! 2€