ਪੰਨਾ:Alochana Magazine March 1962.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਗਇਆ । ਇਨ੍ਹਾਂ ਦਿਨਾਂ ਵਿੱਚ , ਫੀਰੋਜ਼ਪੁਰ ਇੱਕ ਵੱਡਾ ਕਵੀ ਦਰਬਾਰ ਹੋਇਆ । 'ਚਾਤਰ’ ਜੀ ਨੇ ਆਪਣੀ ਨਵੀਂ ਲਿਖੀ ਕਵਿਤਾ ‘ਮਾਂ’ ਪੜੀ । ਕਵੀ ਕਵਿਤਾ ਪੜ੍ਹਦਾ ਗਇਆ ਤੇ ਉਸ ਤੇ ਦਾਦ ਰੂਪੀ ਫੁੱਲ ਵਸਦੇ ਰਹੇ । ਲਾਲਾ ਧਨੀ ਰਾਮ 'ਚਾਤ੍ਰਿਕ' ਜੀ ਕਵੀ ਦਰਬਾਰ ਦੇ ਪ੍ਰਧਾਨ ਸਨ, ਉਨ੍ਹਾਂ ਕਵਿਤਾ ਦੀ ਪ੍ਰਸ਼ੰਸਾ ਦੇ ਨਾਲ ਕਵੀ ਨੂੰ ਇਨਾਮ ਭੀ ਦਿੱਤਾ । ਜੀਵਨ ਤੇ ਕਵਿਤਾ ਸੰਨ ੧੯੩੫ ਤਕ ਚਾਤਰ’ ਬਿਜਲੀ ਦਾ ਕੰਮ ਕਰਦਾ ਰਹਿਆ ਉਹ ਅੰਮ੍ਰਿਤਸਰ ਤੋਂ ਲਾਹੌਰ ਵਲ ਜਾਂਦੇ ਬਿਜਲੀ ਦੇ ਖੰਭਿਆਂ ਤੇ ਕਈ ਸਾਲ ਉਤਰਦਾ ਚੜ੍ਹਦਾ ਰਹਿਆ ਤੇ ਆਖ਼ਰ ਅੱਕ ਗਇਆ । ਇੱਕ ਮਿੱਤਰ ਦੇ ਕਹਿਣ ਤੇ ਖੰਡ ਤੇ ਪਤਾਸਿਆਂ ਦੀ ਦੁਕਾਨ ਪਾ ਲਈ, ਪਰ ਇਹ ਕੰਮ ਭੀ ਲਾਭਵੰਦ ਸਾਬਿਤ ਨਾ ਹੋਇਆ । ਇਸ ਤੋਂ ਬਾਅਦ ਇੱਕ ਹੋਰ ਮਿਤਰ ਨਾਲ ਮਿਲ ਕੇ, ਆਟੇ ਦਾਣੇ ਦੀ ਹੱਟੀ ਪਾ ਲੀਤੀ, ਪਰ ਇਹ ਕੰਮ ਉਸ ਦੇ ਭਾਈਵਾਲ ਨੂੰ ਤਾਂ ਸੌਰ ਗਇਆ ਤੇ ਕਲਾਕਾਰ ਨੂੰ ਕਵਿਤਾ ਦੀ ਲਗਨ ਦੇ ਕਾਰਣ ਇਹ ਕੰਮ ਭੀ ਛੱਡਣੋਂ ਸਿਵਾ ਚਾਰਾ ਨਾ ਰਹਿਆ ॥ ਉਸ ਨੂੰ ਲਿਖਣ ਪੜ੍ਹਨ ਦੇ ਸ਼ੌਕ ਦੇ ਨਾਲ ਗੱਤਕੇ ਬਾਜ਼ੀ ਦਾ ਸ਼ੌਕ ਸੀ । ਉਹ ਗੱਤਕੇ ਖੇਡਦਾ ਰਹਿਆ, ਕੁਸ਼ਤੀਆਂ ਘੁਲਦਾ ਰਹਿਆ । ਫਿਰ ਉਹ 'ਸੁੱਖੇ ' ਦੇ ਰਗੜੇ ਲਾ ਕੇ ਸ਼ਿਵ-ਭਲਾ ਦੀ ਜੈ ਬੁਲਾਉਂਦਾ ਰਹਿਆ । ਆਖਿਰ ਉਸ ਨੇ ਅਤਾਰੀ ਦੀ ਦੁਕਾਨ ਪਾ ਤੀ ।ਉਹ ਬਾਵਾ ਸੰਤ ਰਾਮ ਕੋਲੋਂ ਹਿਕਮਤ ਪਦਾ ਰਹਿਆ ਸੀ ਔਖੇ ਵੇਲੇ ਇਹ ਹੁਨਰ ਉਸ ਦੇ ਕੰਮ ਤਾਂ ਆਇਆ, ਪਰ ਦਵਾਈਆਂ ਬਣੀਆਂ ਰਹੀਆਂ ਤੇ ਅਲਮਾਰੀਆਂ ਵਿੱਚ ਸਜੀਆਂ ਰਹੀਆਂ । ਯਾਰ ਮਿੱਤਰ ਆ ਕੇ ਮੁਫ਼ਤ ਦਵਾਈ ਲੈ ਜਾਂਦੇ ਤੇ ਕਵਿਤਾ ਸੁਣ ਕੇ ਸ਼ਿਹ ਤ ਭੀ ਹਾਸਿਲ ਕਰ ਜ’ਦੇ, ਪਰ ਕਵੀ ਤੇ ਹਕੀਮ ਹੱਥ ਮਲਦਾ ਰਹ ਜਾਂਦਾ | ਅਖੀਰ ਇਹ ਕੰਮ ਛੱਡ ਉਸ ਨੇ ਹਲਵਾਈ ਦੀ ਦੁਕਾਨ ਪਾ ਲੀਤੀ ਤੇ ਹੁਣ ਕਈ ਸਾਲਾਂ ਤੋਂ ਇਹ ਕੰਮ ਕਰ ਰਹਿਆ ਹੈ, ਪਰ ਪ੍ਰਭਾਤ ਤੋਂ ਅੱਧੀ ਰਾਤ ਤਕ ਇਸੇ ਕੰਮ ਵਿਚ ਲਗੇ ਰਹਿਣ ਦੇ ਕਾਰਣ ਉਸ ਦੀ ਕਵਿਤਾ ਮਰ ਰਹੀ ਹੈ ਤੇ ਦੱਬੀ ਜਾ ਰਹੀ ਹੈ । ਪੁਸਤਕਾਂ ਸੰਨ ੧੯੪੨ ਕਵੀ ਲਈ ਇੱਕ ਸੁਨਹਰੀ ਸਾਲ ਸੀ, ਜਦ ਕਿ ਕਵੀ ਦੀ ਪਹਲੀ ਪੁਸਤਕ “ਵਲਵਲੇ’ ਛਪੀ । ਇਸ ਵਿੱਚ ਛੋਟੀਆਂ ਵੱਡੀਆਂ ਸੰਤਾਲੀ ਕਵਿਤਾਵਾਂ ਸਨ । ਇਸੇ ਸਾਲ ਕਵੀ ਲਈ ਇੱਕ ਨਵਾਂ ਮੋੜ ਭੀ ਆਇਆਂ 28