ਪੰਨਾ:Alochana Magazine March 1962.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲ-ਯੁਕਤ ਅਥਵਾ ਪਾਤਰਾਂ ਦੇ ਕਰਮ ਵਿੱਚੋਂ ਗੂੜੇ ਰੂਪ ਵਿੱਚ ਉਭਰਦੇ ਨਜ਼ਰ ਨਹੀਂ ਆਉਂਦੇ ਹਰਸ਼ਰਨ ਸਿੰਘ ਦੇ ਨਾਟਕਾਂ ਦਾ ਗੁਣ ਵਿਸ਼ੇਸ਼ ਇਨ੍ਹਾਂ ਵਿੱਚ ਪ੍ਰਾਪਤ ਕਹਾਣੀ ਰਸ ਹੈ ਅਤੇ ਨਾਟਕੀ ਲਟਕਾਉ ਹੈ । ਹਰਸ਼ਰਨ ਸਿੰਘ ਕੀ ਹੋਇਆ ਤੇ ਕਿਵੇਂ ਹੋਇਆ ? ਦੇ ਵਰਣਨ ਵਿੱਚ ਨਿਪੁਣ ਹੈ । ਨਾਟਕੀ ਮੌਕੇ ਭੀ ਕਈ ਥਾਂ ਬੜੀ ਚੰਗੀ ਤਰਾਂ ਮੇਲ ਦੇਂਦਾ ਹੈ । ਉਸ ਦੇ ਨਾਟਕਾਂ ਵਿੱਚ ਪ੍ਰਧਾਨਤਾ ਸ਼ਹਰੀ ਜੀਵਨ ਦੀ ਹੈ ਅਤੇ ਇਸ ਵਿੱਚ ਪਾਤਰ ਉਹ ਹੇਠਲੀ ਮਧ ਸ਼੍ਰੇਣੀ ਜਾਂ ਕਲਰਕ ਅਤੇ ਅਧਿਆਪਕ ਵਰਗ ਵਿੱਚੋਂ ਲੈਂਦਾ ਹੈ ਕਿਉਕਿ ਨਿਜੀ ਰੂਪ ਵਿੱਚ ਉਸਨੂੰ ਇਨ੍ਹਾਂ ਸ਼੍ਰੇਣੀਆਂ ਦਾ ਵਾਸਤਵਿਕ ਅਨੁਭਵ ਹੈ । ਉਸਦੇ ਇਕਾਂਗੀਆਂ ਵਿੱਚੋਂ ਇੱਕ ਵਿਚਾਰੀ ਮਾਂ’’ ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਉਪ-ਭਾਵਕ ਪੱਧਰ ਉੱਤੇ ਪੇਸ਼ ਕਰਦਾ ਹੈ ਅਤੇ “ਜੋਤ ਤੋਂ ਜਤ ਜਗੇ’’ ਰਾਸ਼ਟਰਵਾਦੀ ਭਾਵਨਾ ਦਾ ਯਥਾਰਥਕ ਪੱਧਰ ਪਰ ਭਾਵਕ ਤਰਲਤਾ ਵਿੱਚ ਲਿਖਿਆ ਇਕਾਂਗੀ ਹੈ । ਦੋਹਾਂ ਸੰਪੂਰਣ ਨਾਟਕਾਂ ਵਿੱਚ “ਜਿਗਰਾ’’ ਦੀ ਸਮੱਸਿਆ ਵਧੇਰੇ ਬਲ ਵਾਲੀ ਹੈ । ਇਸ ਵਿੱਚ ਉਸ ਨੇ ਪਤਨੀ ਦੀ ਜਿਨਸੀ ਅਪਵਿਤਾ ਦੀ ਸਮੱਸਿਆ ਨੂੰ ਲਇਆ ਹੈ ਅਤੇ ਉਸ ਵਿੱਚ ਪਤੀ ਨੂੰ ਪਤਨੀ ਦੀ ਇਸ ਅਵੱਗਿਆ ਨੂੰ ਖਿਮਾਂ ਕਰਨ ਦਾ ‘ਜਿਗਰਾ ਕਰਦਿਆਂ ਵਿਖਾਇਆ ਹੈ । “ਫੁਲ ਕੁਮਲਾ ਗਇਆ' ਵਿੱਚ ਉਸ ਨੇ ਅੱਜ ਦੇ ਸਮਾਜ ਵਿੱਚ ਇਸਤਰੀ ਵੱਲੋਂ ਲਈ ਜਾ ਰਹੀ ਸਾਮਾਜਿਕ ਖੁਲ ਅਤੇ ਨਿਸੰਗਤਾ ਦੀ ਸਮੱਸਿਆ ਲਈ ਹੈ, ਜਿਸ ਵਿੱਚ ਉਸ ਨੇ ਇੱਕ ਖੁਲ੍ਹ-fਖਿਆਲੀ ਇਸਤਰੀ ਨੂੰ ਪੁਰਸ਼ ਸਮਾਜ ਦੀਆਂ ਲੁਕੀਆਂ ਲਿੰਗ-ਰੁਚੀਆਂ ਦੇ ਸੇਕ ਵਿੱਚ ਕੁਮਲਾਂਦਾ ਵਿਖਾਇਆ ਹੈ । ਹਰਸਰਨ ਸਿੰਘ ਦਾ ਇਕਾਂਗੀ ਅਣਭਿਜ ਰੇਡਿਓ ਮੁਕਾਬਲੇ ਵਿੱਚ ਅਤੇ ਇਸ ਦਾ ਇਕਾਂਗੀ ਸੰਗ੍ਰਹ (ਜਤ ਤੋਂ ਜੋਤ ਜਗੇ ਅਤੇ ਪ੍ਰ ਨਾਟਕ 'ਜਿਗਰਾ” ਪੰਜਾਬ ਸਰਕਾਰ ਵੱਲੋਂ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ । ਹਰਸਰਨ ਸਿੰਘ ਦਾ ਜਨਮ ਫ਼ਰਵਰੀ ੧੯੨੯ ਨੂੰ ਗੁਜਰਖਾਨ, ਰਾਵਲਪਿੰਡੀ ਵਿੱਚ ਹੋਇਆ । ਪ੍ਰਸ਼ ਗਾਰਗੀ ਪਿਛਲੇ ਪੰਜਾਂ ਵਰਿਆਂ ਵਿੱਚ ਪੰਜਾਬੀ ਸਾਹਿੱਤ ਵਿੱਚ ਵਿਸ਼ਟ ਨਵਾਂ ਨਾਟਕਕਾਰ ਹੈ । ਉਹ ਦੇ ਨਾਟਕ ਪੰਜਾਬੀ ਜਗਤ ਨੂੰ ਦੇ ਚੁੱਕਾ ਹੈ । ਪਰਛਾਵੇਂ' ਅਤੇ “ਛਲੇਡਾ’’ । ਉਸ ਦਾ ਸਰਾ ਨਾਟਕ 'ਛਲੇਡਾ’ ਹੈ ਜੋ ਵਧੇਰੇ fਧਿਆਨ ਦਾ ਪਾਤਰ ਹੈ । ਇਸ ਨਾਟਕ ਵਿੱਚ ਮੱਧ-ਸ਼੍ਰੇਣੀ ਦੇ ਇੱਕ ਵਪਾਰੀ ਪਰਿਵਾਰ ਦਾ ਜੀਵਨ ਤੇ ਪਿਆਰ ਪ੍ਰਤੀ ਪਹੁੰਚ ਅਤੇ ਸੋਚਣੀ ਨੂੰ ਚਿੰਨ੍ਹਾਤਮਕ ਸ਼ੈਲੀ ਰਾਹੀਂ ਪ੍ਰਗਟ ਕੀਤਾ ਗਇਆ ਹੈ ਜਿਹੜੀ ਕਈ ਥਾਵਾਂ ਉੱਤੇ ਏਨੀ ਗੂੜ੍ਹੀ ਹੈ ਗਈ ਹੈ ਕਿ ਉਹ ਕਾਰਜ ਨੂੰ ਸਪਸ਼ਟ ਕਰਨ ਦੀ ਥਾਂ ਧੁੰਦਲਾ ਕਰ ਦੇਂਦੀ ਹੈ । qt