ਪੰਨਾ:Alochana Magazine March 1962.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਰਹੀ ਹੈ । | ਨਾਟਕ ਵਿੱਚ ਸਿਖਰ ਦਾ ਤੇ ਟੱਕਰ ਦਾ ਬੜਾ ਮਹਤੁ ਹੈ । ਜਦ ਅਸੀਂ ਕਹਿੰਦੇ ਹਾਂ ਕਿ ਅਜ ਦੇ ਨਾਟਕ ਵਿੱਚੋਂ ਕਾਰਜ ਵਧੇਰੇ ਠੀਕ ਸ਼ਬਦਾਂ ਵਿੱਚ ਬਾਹਰਲਾ ਕਾਰਜ-ਘਟ ਗਇਆ ਹੈ, ਤਾਂ ਇਸ ਦਾ ਭਾਵ ਇਹ ਨਹੀਂ ਕਿ ਨਾਟਕ ਵਿੱਚੋਂ ਟੱਕਰ ਜਾਂ ਸਿਖਰ ਵਿਲੁਪਤ ਹੋ ਗਈ ਹੈ, ਸਗੋਂ ਸਚ ਇਹ ਹੈ ਕਿ ਸਿਖਰ ਅਤੇ ਟਕਰ ਅਗੇ ਨਾਲੋਂ ਵਧੇਰੇ ਗੁੰਝਲਦਾਰ ਹੋ ਗਈ ਹੈ ਅਤੇ ਉਹ ਪਾਤਰ ਦੇ ਮਨ . ਵਿੱਚ, ਉਸ ਦੇ ਮਨੋ-ਸੰਸਕਾਰਾਂ ਵਿੱਚ ਅਤੇ ਮਨੋ-ਵਿਤੀਆਂ ਵਿੱਚ ਉਤਪੰਨ ਹੁੰਦੀ ਹੈ, ਨਾ ਕਿ ਕਿਸੇ ਮੋਟਰ ਦੀ ਟੱਕਰ ਵਿੱਚ, ਕਿਸੇ ਸਥਿਤੀ ਦੇ ਉਲਟਣ ਵਿੱਚ ਜਾਂ ਭਾਵੀ ਦੇ ਬਦਲਣ ਵਿੱਚ । ਨਵਾਂ ਮੋੜ ਪਾਤਰ ਦੇ ਮਨ ਵਿੱਚ ਤਾਰਕਿਕ ਜਾਂ ਭਾਵਕ ਪਰਿਵਰਤਨ ਹੋਣ ਨਾਲ ਆਉਂਦਾ ਹੈ ਅਤੇ ਇਸੇ ਨਾਲ ਸਿਖਰ ਜਾਂ ਗੁੰਝਲ ਉਭਰਦੀ ਹੈ ਅਤੇ ਇਸੇ ਬੌਧਿਕ ਜਾਂ ਭਾਵਕ ਪਰਿਵਰਤਨ ਨਾਲ ਉਹ ਬਹਿੰਦੀ ਤੇ ਖੁਦੀ ਹੈ । ਇਸ ਦੇ ਵਿਪਰੀਤ ਪਹਲਿਆਂ ਬਹੁਤਿਆਂ ਨਾਟਕਾਂ ਵਿੱਚ ਪਾਤਰ ਦਾ ਸੰਘਰਸ਼ ਜਾਂ ਟੱਕਰ ਬਾਹਰਲੇ ਵਾਤਾਵਰਣ ਸਥਿਤੀ ਜਾਂ ਘਟਨਾ ਨਾਲ ਹੁੰਦੀ ਸੀ ਪਰ ਅਜ ਦੇ ਨਾਟਕ ਵਿੱਚ ਟੱਕਰ ਪਾਤਰਾਂ ਦੇ ਮਨ ਵਿੱਚ ਹੈ, ਸੰਘਰਸ਼ ਮਨ ਵਿੱਚ ਹੈ ਅਤੇ ਉਸ ਸੰਘਰਸ਼ ਦੀ ਜਿਤ ਜਾਂ ਹਾਰ ਭੀ ਮਾਨਸਿਕ ਪੱਧਰ ਉਤੇ ਹੀ ਹੈ । ਬਾਹਰ ਭਾਵੇਂ ਕੁਝ ਭੀ ਨਹੀਂ ਬਦਲਦਾ ਪਰ ਅੰਦਰ ਇੱਕ ਪਰਿਵਰਤਨ ਆ ਚੁੱਕਾ ਹੁੰਦਾ ਹੈ । ਅਜ ਦੇ ਨਾਟਕਾਂ ਵਿੱਚ ਜਿਵੇਂ ਕਿ ਹੋਰ ਸਾਹਿੱਤ-ਰਚਨਾਵਾਂ ਕਹਾਣੀ, ਕਵਿਤਾ ਤੇ ਨਾਵਲ ਆਦਿ ਵਿੱਚ ਹੁੰਦਾ ਹੈ, ਭਾਸ਼ਣਕਾਰੀ ਸਮਾਜਵਾਦ ਜਾਂ ਨਾਂ ਦੇ ਪ੍ਰਤਿਵਾਦ ਜਾਂ ਸੁਧਾਰਵਾਦ ਦੇ ਸਿਧੇ ਪ੍ਰਚਾਰ ਵਲੋਂ ਭੀ ਸੰਕੋਚ ਵੇਖਿਆ ਜਾ ਰਹਿਆ ਹੈ, ਜਦ ਕਿ ਪਹਲੇ ਨਾਟਕਾਂ ਵਿੱਚ ਇਹ ਜਤਨ ਉਚੇਚੇ ਰੂਪ ਵਿੱਚ ਅਤੇ ਕਈ ਵੇਰ ਕਲਾ ਦੀ ਕੁਰਬਾਨੀ ਦੇ ਕੇ ਭੀ ਕੀਤਾ ਜਾਂਦਾ ਸੀ । ਇਸ ਦਾ ਫਲ ਇਹ ਹੋਇਆ ਹੈ ਕਿ ਨਾਟਕ ਰਚਨਾਵਾਂ ਵਿੱਚ ਕਲਾ ਦੀ ਦ੍ਰਿਸ਼ਟੀ ਤੋਂ ਪਕਿਆਈ, ਸੁਹਜ ਸੁਆਦ ਦੇ ਪੱਖ ਤੋਂ ਰੋਚਕਤਾ, ਸੂਖਮਤਾ ਅਤੇ ਸਰਸਤਾ ਵਧੇਰੇ ਆ ਰਹੀ ਹੈ ਪਰ ਕੁਝ ਇਕ ਨਾਟਕਕਾਰ ਹਾਲੀ ਭੀ ਨਿਰੋਲ ਚਲੰਤ ਰਾਜਸੀ ਅਤੇ ਸਮਾਜੀ ਸਮੱਸਿਆਵਾਂ ਦੇ ਸਿੱਧੇ ਪ੍ਰਚਾਰ ਦੀ ਦ੍ਰਿਸ਼ਟੀ ਤੋਂ ਰਚਨਾਵਾਂ ਕਰ ਰਹੇ ਹਨ ਜਿਹੜੀਆਂ ਕਿ ਦੇਸ਼ ਦੇ ਵਿਕਾਸ ਅਤੇ ਨਵ-ਨਿਰਮਾਣ ਜਾਂ ਹੋਰ ਸਾਮਿਅਕ ਲੋੜਾਂ ਦੀ ਪੂਰਤੀ ਲਈ ਉਨ੍ਹਾਂ ਨੂੰ ਕਰਨੀਆਂ ਪੈਂਦੀਆਂ ਹਨ । ਦੁਗਲ, ਹਰਚਰਨ ਸਿੰਘ ਅਤੇ ਭਗਲ ਦੇ ਕੁਝ ਨਾਟਕ ਤਥਾ ਇਕਾਂਗੀ ਇਸੇ ਭਾਂਤ ਦੀਆਂ ਕਿਰਤਾਂ ਹਨ । ਇਸੇ ਤਰ੍ਹਾਂ ਗੁਰਚਰਨ ਸਿੰਘ ਨੇ ਇੱਕ ਨਾਟਕ "ਸਮੇਂ ਦੀ ਹਵਾ ਕਮਿਊਨਿਟੀ ਜੇਕਣ ਦੇ ਮੰਤਵਾ ਦੇ ਪ੍ਰਚਾਰ ਹਿਤ ਲਿਖਿਆ ਜਾਪਦਾ ਹੈ | ਫੁਲ ਦਾ “ਰਾਤੇ ਕੁਟ ਗਈ ਅਤੇ ਤੇਰਾ ਸਿੰਘ ਚੰਨ ਦੇ ਕੁਝ ਗੀਤ-ਨਾਵ ਭੀ ਇਸੇ ਸ਼੍ਰੇਣੀ ਵਿੱਚ 92