ਪੰਨਾ:Alochana Magazine March 1962.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਨਾਟਕ ਵਿੱਚ ਕਾਰਜ ਵਧੇਰੇ ਸਰੀਰਕ ਨ ਰਹ ਕੇ ਵਧੇਰੇ ਆਂਤਰਿਕ ਹੋ ਗਇਆ ਹੈ ਅਤੇ ਉਸਦਾ ਖੇਤਰ ਮਨੋਵਿਗਿਆਨਕ ਬਣ ਗਇਆ ਹੈ ਤਾਂ ਕੋਈ ਅਨੁਚਿਤ ਗਲ ਨਹੀਂ ਹੋਵੇਗੀ । ਇਹ ਠੀਕ ਹੈ ਕਿ ਮਨੋਵਿਗਿਆਨਕ ਤਤੁ ਸਾਡੀ ਦੂਜੀ ਪੀੜੀ ਦੇ ਕੁਝ ਇੱਕ ਨਾਟਕਕਾਰਾਂ ਦੀਆਂ ਕੁਝ ਇਕ ਕਿਰਤਾਂ ਵਿੱਚ ਭੀ ਪ੍ਰਾਪਤ ਹੁੰਦੇ ਸਨ, ਪਰ ਅੰਤਰ ਮਾਤਰਾ ਵਿੱਚ ਹੈ, ਭਾਵ ਅਜ ਦੇ ਬਹੁਤੇ ਨਾਟਕਕਾਰਾਂ ਦੀਆਂ ਬਹੁਤੀਆਂ ਰਚਨਾਵਾਂ ਕੇਵਲ ਸਾਧਾਰਣ ਵਿਸ਼ਘਾਂ ਦਾ ਮਨੋਵਿਸ਼ਲੇਸ਼ਣ ਹੀ ਨਹੀਂ ਕਰਦੀਆਂ ਸਗੋਂ ਉਨ੍ਹਾਂ ਦੇ ਵਿਸ਼ਯ ਮਨੋ-ਵਿਗਿਆਨਕ ਗੁੰਝਲਾਂ ਤਥਾ ਹੋਰ ਡੂੰਘੇ ਮਾਨਸਿਕ ਦੰਦਾਂ ਅਤੇ ਸੰਸਕਾਰਾਂ ਨਾਲ ਸਬੰਧਿਤ ਹੋ ਗਏ ਹਨ ਅਤੇ ਉਹ ਕਿਸੇ ਬਾਹਰ ਦੀ ਘਟਨਾ ਉਤੇ ਆਧਾਰਿਤ ਨਾ ਹੁੰਦੇ ਹੋਏ ਕਿਸੇ ਆਂਤਰਿਕ ਅਵਸਥਾ ਉੱਤੇ ਨਿਰਭਰ ਕਰਦੇ ਹਨ । ਪਹਲੇ ਨਾਟਕਾਂ ਵਿੱਚ ਲੇਖਕਾਂ ਦਾ ਅਨੁਭਵ ਸਾਮੂਹਿਕ ਰੂਪ ਦੇ ਜੀਵਨ ਤਥਾ ਸਮੂਹਗਤ ਪਰਿਸਥਿਤੀਆਂ ਅਤੇ ਅਵਸਥਾਵਾਂ ਨਾਲ ਸਬੰਧਿਤ ਹੁੰਦਾ ਸੀ ਅਤੇ ਉਨਾਂ ਦਾ ਨਿਭਾ ਅਤੇ ਸੁਝਾ ਦਾ ਲਕਸ਼ ਭੀ ਸਮੂਹਗਤ ਭਾਂਤ ਦਾ ਜਾਂ ਬਣੀਆਂ ਬਣਾਈਆ ਵਿਚਾਰ ਪ੍ਰਣਾਲੀਆਂ ਅਤੇ ਸਿਧਾਂਤਾਂ ਉੱਤੇ ਆਧਾਰਿਤ ਹੁੰਦਾ ਸੀ । ਜੀਵਨ ਵਧੇਰੇ ਰੂਪ ਵਿੱਚ ਪੇਂਡੂ ਸਮਾਜ ਨਾਲ ਸਬੰਧਿਤ ਹੁੰਦਾ ਸੀ, ਜਿਸ ਕਰਕੇ ਕੁਝ ਇੱਕ ਮੋਟੀਆਂ ਠਲੀਆਂ ਸਮੱਸਿਆਵਾਂ ਹੀ ਰਚਨਾਵਾਂ ਦਾ ਵਿਸ਼ਯ ਹੁੰਦੀਆਂ ਸਨ ਅਤੇ ਉਨ੍ਹਾਂ ਪ੍ਰਤੀ ਲੇਖਕ ਦਾ ਚਿੰਤਨ ਭੀ ਬਹੁਤ ਡੂੰਘਾ ਅਤੇ ਸੂਖਮ ਨਾ ਹੁੰਦਾ ਹੋਇਆ ਘੜੇ ਘੜਾਏ ਗੁਰਾਂ ਤਕ ਹੀ ਸੀਮਿਤ ਰਹਿੰਦਾ ਸੀ । ਪਾਤਰ ਬਹੁਤ ਪੇਂਡੂ ਹੋਣ ਕਰਕੇ ਉਨ੍ਹਾਂ ਦੀਆਂ ਗੱਲਾਂ, ਸੋਚਣੀਆਂ ਅਤੇ ਗੁੰਝਲਾਂ ਸਿਧ ਪਧਰੀਆਂ ਹੁੰਦੀਆਂ ਸਨ ਅਤੇ ਜੇ ਕਿਤੇ ਕੋਈ ਮਨੋਵਿਗਿਆਨਕ ਜਾਂ ਭਾਵਕ ਗੱਲ ਆਉਂਦੀ ਸੀ ਤਾਂ ਉਹ ਪਾਤਰਾਂ ਦੀ ਨਾ ਰਹ ਕੇ ਲੇਖਕ ਦੀ ਆਪਣੀ ਬਣ ਜਾਂਦੀ ਸੀ, ਪਰ ਅਜ ਦੇ ਨਾਟਕ ਵਿੱਚ ਸ਼ਹਰੀ ਜੀਵਨ ਦੀ ਪ੍ਰਧਾਨਤਾ ਹੈ ਜਿਹੜਾ ਕਿ ਵਧੇਰੇ ਜਟਿਲ ਹੁੰਦਾ ਜਾ ਰਹਿਆ ਹੈ, ਅਤੇ ਇਹ ਗਲ ਸੰਤੋਖ-ਜਨਕ ਹੈ ਕਿ ਸਾਡੇ ਨਵੇਂ ਨਾਟਕ-ਕਾਰ ਇਸ ਜੀਵਨ ਦੀਆਂ ਵਧੇਰੇ ਜਟਿਲ ਗੁੰਝਲਾਂ ਅਤੇ ਮਨੋਵਿਤੀਆਂ ਦੀ ਥਾਹ ਲਾਉਣ ਵਿੱਚ ਵਧੇਰੇ ਡੂੰਘਾ ਝਾਕਣ ਦਾ ਜਤਨ ਕਰਦੇ ਹਨ । ਇਸਦੇ ਨਾਲ ਹੀ ਪਾਤਰ ਅਤੇ ਘਟਨਾਵਾਂ ਤਥਾ ਨਾਟਕ ਦਾ ਸਚਾ ਕਾਰਜ ਸਮੂਹਗਤ ਦੀ ਥਾਂ ਵਧੇਰੇ ਵਿਅਕਤਿਗਤ ਰੂਪ ਧਾਰਣ ਕਰਦਾ ਜਾ ਰਹਿਆ ਹੈ । ਭਾਵ ਹੁਣ ਰਚਨਾ ਜਾਂ ਕਾਰਜ ਦਾ ਕੇਂਦਰੀ ਵਿਸ਼ਯ “ਵਿਅਕਤੀ ਹੈ ਸਮੂਹ' ਨਹੀਂ, ਪਰ ਇਹ ਗਲ ਚੇਤੇ ਰਖਣ ਵਾਲੀ ਹੈ ਕਿ ਵਿਅਕਤੀ ਇਥੇ ਸਮੂਹ ਤੋਂ ਟੁੱਟਾ ਹੋਇਆ ਨਹੀਂ ਸਗੋਂ ਸਮੂਹ ਜਾਂ ਸਮਾਜ ਭਿੰਨ ਭਿੰਨ ਪ੍ਰਭਾਵ ਅਤੇ ਪਰਿਸਥਿਤੀਆਂ ਦੀ ਦੇਣ ਹੈ । ਅਜ ਦੇ ਇੱਕ ਵਿਅਕਤੀ ਉੱਤੇ ਬਾਹਰ ਦਾ ਜੋ ਕਰਮ ਜਾਂ ਪ੍ਰਤਿਕਰਮ ਹੁੰਦਾ ਹੈ ਉਸਨੂੰ ਵਧੇਰੇ ਧਿਆਨ ਵਿੱਚ ਰਖਿਆ ਜਾਂਦਾ ਹੈ ' ਸਿਟਾ ਇਹ ਹੈ ਕਿ ਜੀਵਨ ਦੇ ਨਿਰੀਖਣ ਵਿੱਚ ਡੂੰਘਾਈ 99