ਪੰਨਾ:Alochana Magazine January 1961.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੁੱਢੀ ਦੀਆਂ ਚਾਰ ਨੂੰਹਾਂ ( ਹਾਸ ਅਤੇ ਕਾਵਿ-ਬੱਧ ਲੋਕ-ਕਥਾ ) | ਇਕ ਬੁੱਢੀ ਦੀਆਂ ਚਾਰ ਨੂੰਹਾਂ ਸਨ । ਉਹ ਬੁਢੀ ਆਪਣੀਆਂ ਨੂੰਹਾਂ ਨੂੰ ਬੜਾ ਦੁਖ ਦੇਂਦੀ ਸੀ-ਚਰਖਾ ਕਤਾਉਂਦੀ, ਭਾਂਡੇ ਮਨਾਂਉਂਦੀ, ਦੁਧ ਚੁਆਉਂਦੀ, ਲੱਸੀ ਰਿੜਕਾਉਂਦੀ ਪਰ ਉਹਨਾਂ ਨੂੰ ਕੁਝ ਨਾ ਦੇਂਦੀ । ਗਾਈਆਂ ਮਝਾਂ ਦਾ ਵੀ ਸਾਰਾ ਕੰਮ ਉਹਨਾਂ ਨੂੰ ਹੀ ਕਰਨਾ ਪੈਂਦਾ । ਨੂੰਹਾਂ ਤੰਗ ਆ ਗਈਆਂ ਸਨ । ਇਕ ਦਿਨ ਚਾਰੇ ਨੂੰਹਾਂ ਨੇ ਏਕਾ ਕਰ ਲਇਆ ਅਤੇ ਉਹ ਅੱਕਾਂ ਢੱਕਾਂ 'ਚ ਜਾ ਲੁਕੀਆਂ । ਉਥੇ ਹੀ ਉਹਨਾਂ ਦਾ ਸਹੁਰਾ , ਜੰਗਲ ਪਾਣੀ ਹੋਣ ਲਈ ਗਇਆ । ਉਹ ਆਪਸ ਵਿਚ ਜ਼ੋਰ ਨਾਲ ਬੋਲੀਆਂ, ਜਿਸ ਕਰਕੇ ਉਹ ਉਹਨਾਂ ਦੀ ਆਵਾਜ਼ ਸੁਣ ਸਕੇ ਨੀਂ ਭੈਣ ਅੱਕ ਚੜੀ, ਹਾਂ ਭੈਣ ਚੱਕ ਚੜ੍ਹੀ । ਨੀ ਭੈਣ ਉਪ ਤੇ, ਹਾਂ ਭੈਣ ਚੁੱਪ ਤੇ । ਚਰਖਾ ਵੀ ਨਹੀਂ ਚਕਦੇ ? ਥੇਹ ਵੀ ਬਪਦੈ ? ਘਰ ਨਿਤੇ ਦਾਰੇ ਨੂੰ, ਥੇ ਹੀ ਨਾ ਦੇਵੇ ਬਾਰੇ ਨੂੰ । ਬੁਢਾ ਸੋਹੁਰਾ ਸਮਝਿਆ ਕਿ ਇਥੇ ਚੁੜੇਲਾਂ ਹਨ ਜੋ ਬੋਲ ਰਹੀਆਂ ਹਨ ਅਤੇ ਉਹ ਉਸ ਦੀ ਘਰ ਵਾਲੀ ਦੇ ਨੂੰਹਾਂ ਨਾਲ ਭੈੜੇ ਵਤੀਰੇ ਤੇ ਗੁਸੇ ਹਨ। ਉਹ ਡਰ ਗਇਆ ਘਰ ਆ ਕੇ ਆਪਣੀ ਸੁਆਣੀ ਨੂੰ ਕਹਿਣ ਲਗਾ ਕਿ ਅਗੇ ਤੋਂ ਨੂੰਹਾਂ ਨੂੰ ਤੰਗ ਨਹੀਂ ਕਰਨਾ । ਚਰਖੇ ਚਕਵਾ ਦਿਤੇ, ਅਤੇ ਨੂੰਹਾਂ ਨੂੰ ਖੀਰ, ਮਾਲ੍ਹ ਪੂੜੇ ਆiਦ ਰੁਆਉਣ ਕਹਆ : ਦੁਧ, ਮੱਖਣ ਅਤੇ ਘਿਉ ਦੀ ਵੀ ਖੁਲੀ ਵਰਤੋਂ ਸ਼ੁਰੂ ਕਰ ਦਿਤੀ। ਉਸ ਦਿਨ ਤੋਂ ਨੂੰਹਾਂ ਸੁਖੀ ਜਾਂਦੀ ਰਹਿਣ ਲਗ ਪਈਆਂ । ਜਦੋਂ ਕੋਈ ਆਂਡਣ ਗੁਆਂਡਣ ਉਹਨਾਂ ਨੂੰ ਪੁਛਦੀ ਕਿ ਹੁਣ ਉਹ ਚਰਖਾ ਕਿਉਂ ਨਹੀਂ ਕਰਦੀਆਂ ਤਾਂ ਉਹ ਉੱਤਰ ਦਿੰਦੀਆਂ:- ਕਿਉਂ ਕੱਤਾਂ ਏਕੜ ਏਕੱੜੀਆਂ, ਕਿਉਂ ਕੱਤਾਂ ਦੂਜੇ ਭਰਾਵਾਂ ਦੀ, ਕਿਉਂ ਕੱਤਾਂ ਚ ਤੀਆਂ ਦੀ, ਕਿਉਂ ਕੱਤਾਂ ਚੌਥ ਕਰੂਵੇ ਦੀ, ੪੩